ਪੰਜਾਬ

punjab

ਚੀਨ ਦੇ ਰਾਸ਼ਟਰਪਤੀ ਦਾ ਭਾਰਤ ਦੌਰਾ, ਕੀ ਹੈ ਮੋਦੀ-ਜਿਨਪਿੰਗ ਬੈਠਕ ਦਾ ਏਜੰਡਾ

By

Published : Oct 11, 2019, 8:40 AM IST

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਇੱਕ ਗ਼ੈਰ ਰਸਮੀ ਬੈਠਕ ਚੇਨਈ ਵਿੱਚ ਹੋਣ ਜਾ ਰਹੀ ਹੈ। ਦੁਨੀਆ ਦੀ ਨਜ਼ਰ ਦੋਵਾਂ ਵਿਚਾਲੇ ਮੁਲਾਕਾਤ 'ਤੇ ਟਿਕੀ ਹੋਈ ਹੈ। ਦੁਪਹਿਰ 1:30 ਵਜੇ ਚੀਨ ਦੇ ਰਾਸ਼ਟਰਪਤੀ ਚੇਨਈ ਪਹੁੰਚਣਗੇ। ਇਸ ਬੈਠਕ ਦੌਰਾਨ ਇਨ੍ਹਾਂ ਮਹੱਤਵਪੂਰਨ ਮੁੱਦਿਆਂ ‘ਤੇ ਗੱਲਬਾਤ ਹੋਣ ਦੀ ਉਮੀਦ ਹੈ।

ਫ਼ੋਟੋ

ਨਵੀਂ ਦਿੱਲੀ: ਅਜਿਹੇ ਸਮੇਂ ਵਿੱਚ, ਜਦੋਂ ਅਮਰੀਕਾ ਵਿੱਚ ਹੋਏ ਹਾਉਡੀ ਮੋਦੀ ਪ੍ਰੋਗਰਾਮ ਦੀਆਂ ਯਾਦਾਂ, ਅਜੇ ਵੀ ਸਾਰਿਆਂ ਦੇ ਦਿਮਾਗ ਵਿਚ ਤਾਜ਼ਾ ਹਨ, ਦੁਨੀਆ ਇਕ ਵਾਰ ਫਿਰ ਏਸ਼ੀਆ ਦੇ ਦੋ ਵੱਡੇ ਨੇਤਾਵਾਂ ਦਾ ਚਿਹਰਾ ਆਹਮੋ-ਸਾਹਮਣੇ ਵੇਖਣ ਲਈ ਤਿਆਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਰਾਸ਼ਟਰਪਤੀ ਸ਼ੀ ਜਿਨਪਿੰਗ ਚੇਨਈ ਦੇ ਮਾਮੱਲਾਪੁਰਮ ਵਿੱਚ ਇਕ ਗ਼ੈਰ ਰਸਮੀ ਬੈਠਕ ਕਰਨ ਜਾ ਰਹੇ ਹਨ। ਦੁਪਹਿਰ 1:30 ਵਜੇ ਚੀਨ ਦੇ ਰਾਸ਼ਟਰਪਤੀ ਚੇਨਈ ਪਹੁੰਚਣਗੇ। ਇਸ ਮੀਟਿੰਗ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

ਅਗਲੇ ਸਾਲ ਯਾਨੀ 2020 ਨੂੰ ਭਾਰਤ ਅਤੇ ਚੀਨ ਵਿਚਾਲੇ ਕੂਟਨੀਤਕ ਸਬੰਧਾਂ ਦੀ ਸ਼ੁਰੂਆਤ ਨੂੰ 70 ਸਾਲ ਹੋ ਜਾਣਗੇ। ਇਸ ਲਈ, ਇਹ ਮੁਲਾਕਾਤ ਦੋਵਾਂ ਦੇਸ਼ਾਂ ਲਈ ਬਹੁਤ ਖ਼ਾਸ ਮਹੱਤਵ ਰੱਖਦੀ ਹੈ। ਇਸ ਬੈਠਕ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਕਈ ਵਿਵਾਦਪੂਰਨ ਵਿਸ਼ਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਖ਼ਾਸਕਰ ਉਹ ਮੁੱਦੇ ਜਿਸ ਕਾਰਨ ਹਾਲ ਹੀ ਦੇ ਦਹਾਕਿਆਂ ਵਿੱਚ ਦੋਨੋਂ ਦੇਸ਼ ਇਕ-ਦੂਜੇ ਦੇ ਸਾਹਮਣੇ ਖੜੇ ਹੋ ਚੁੱਕੇ ਹਨ।

ਬੈਲਟ ਅਤੇ ਰੋਡ ਦੀ ਪਹਿਲ

ਚੀਨ ਨੇ ਬੈਲਟ ਅਤੇ ਰੋਡ ਵਿੱਚ ਪਹਿਲ ਦੀ ਸ਼ੁਰਆਤ ਸਾਲ 2017 ਵਿੱਚ ਕੀਤੀ ਸੀ। ਇਹ ਏਸ਼ੀਆ, ਯੂਰਪ ਅਤੇ ਅਫ਼ਰੀਕੀ ਮਹਾਂਦੀਪ ਤੋਂ ਗੁਜ਼ਰੇਗਾ। ਬੀਆਰਆਈ ਵਿੱਚ, ਮੁੱਖ ਤੌਰ 'ਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਉੱਤੇ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਚੀਨ-ਪਾਕਿਸਤਾਨ ਇਕੋਨਾਮਿਕ ਕੋਰੀਡੋਰ ਵੀ ਬੀਆਰਆਈ ਦਾ ਹਿੱਸਾ ਹੈ। ਇਹ ਪੀਓਕੇ ਵਿਚੋਂ ਹੋ ਕੇ ਲੰਘਦਾ ਹੈ।
ਮਈ 2017 ਵਿੱਚ, ਨਵੀਂ ਦਿੱਲੀ ਨੇ ਬੀਆਰਆਈ ਦਾ ਵਿਰੋਧ ਕੀਤਾ ਸੀ। ਭਾਰਤ ਦਾ ਮੰਨਣਾ ਸੀ ਕਿ ਕੋਈ ਵੀ ਦੇਸ਼ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਮੁੱਦੇ ‘ਤੇ ਸਮਝੌਤਾ ਨਹੀਂ ਕਰ ਸਕਦਾ ਹੈ।

ਪਰਮਾਣੂ ਸਪਲਾਇਰ ਗਰੁੱਪ

ਪਰਮਾਣੂ ਸਪਲਾਇਰ ਗਰੁੱਪ 48 ਦੇਸ਼ਾਂ ਦੀ ਸੰਸਥਾ ਹੈ। ਭਾਰਤ ਦੀ ਮੈਂਬਰਸ਼ਿਪ ਨੂੰ ਲੈ ਕੇ ਲਗਾਤਾਰ ਚੀਨ ਅੜਿੱਕੇ ਪਾਉਂਦਾ ਆ ਰਿਹਾ ਹੈ। ਚੀਨ ਦਾ ਮੁੱਖ ਅਧਾਰ ਭਾਰਤ ਐਨਪੀਟੀ ਵਿੱਚ ਸ਼ਾਮਲ ਨਹੀਂ ਹੋਣਾ ਹੈ। ਹਾਲਾਂਕਿ, ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਵਿਚੋਂ ਰੂਸ, ਅਮਰੀਕਾ ਨੇ ਭਾਰਤ ਦੀ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ, ਪਰ ਚੀਨ ਆਪਣੀ ਜ਼ਿੱਦ ‘ਤੇ ਅੜਿਆ ਹੋਇਆ ਹੈ। ਇਕ ਵਾਰ ਫਿਰ, ਵਿਏਨਾ ਦੀ ਬੈਠਕ ਤੋਂ ਠੀਕ ਪਹਿਲਾਂ, ਰੂਸ ਅਤੇ ਅਮਰੀਕਾ ਨੇ ਐਨਐਨਐਸਜੀ ਵਿੱਚ ਭਾਰਤ ਦੀ ਮੈਂਬਰਸ਼ਿਪ 'ਤੇ ਜ਼ੋਰ ਦਿੱਤਾ ਹੈ।
ਚੇਨਈ ਵਿੱਚ ਹੋਣ ਵਾਲੀ ਗ਼ੈਰ ਰਸਮੀਮ ਬੈਠਕ ਦੌਰਾਨ ਇਸ ਉੱਤੇ ਠੋਸ ਪਹਿਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਚੀਨ ਆਪਣੀ ਰਾਇ ਬਦਲ ਲਵੇ।

ਕਸ਼ਮੀਰ ਵਿਵਾਦ

ਕਸ਼ਮੀਰ ਨੂੰ ਲੈ ਕੇ ਚੀਨ ਆਪਣਾ ਪੱਖ ਬਦਲਦਾ ਰਿਹਾ ਹੈ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੀ 74 ਵੀਂ ਬੈਠਕ ਦੌਰਾਨ ਚੀਨ ਨੇ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਚੀਨ ਨੇ ਇਸ ਨੂੰ ਦੁਵੱਲੀ ਮੁੱਦਾ ਵੀ ਦੱਸਿਆ।

ਇਹ ਵੀ ਪੜ੍ਹੋ: ਚੀਨ ਦਾ ਮਿਲਟਰੀ ਸਿਸਟਮ ਅਤੇ ਉਸ ਦਾ ਭਵਿੱਖ

ਸਰਹੱਦ ਵਿਵਾਦ

ਚੇਨਈ ਵਿੱਚ ਬੈਠਕ ਤੋਂ ਠੀਕ ਪਹਿਲਾਂ ਭਾਰਤ ਵਿੱਚ ਚੀਨੀ ਰਾਜਦੂਤ ਸਨ ਵੇਡੋਂਗ ਨੇ ਸਕਾਰਾਤਮਕ ਗੱਲਾਂ ਕਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਸ਼ੀਆ ਦੀਆਂ ਦੋ ਉਭਰਦੀਆਂ ਸ਼ਕਤੀਆਂ ਨੂੰ ਆਪਣੇ ਵਿਚਕਾਰ ਸਰਹੱਦੀ ਵਿਵਾਦ ਦਾ ਹਿੱਸਾ ਨਹੀਂ ਬਣਨ ਦੇਣਾ ਚਾਹੀਦਾ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਗੁਆਂਢੀ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਹੋਣਾ ਆਮ ਗੱਲ ਹੈ। ਵੇਡੋਂਗ ਨੇ ਕਿਹਾ ਕਿ ਭਾਰਤ ਅਤੇ ਚੀਨ ਨੇ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਸਾਂਝਾ ਫੈਸਲਾ ਲਿਆ ਹੈ ਅਤੇ ਇਸ ਦੇ ਨਤੀਜੇ ਵੀ ਸਾਹਮਣੇ ਆਉਣਗੇ।

rajwinder




Conclusion:

ABOUT THE AUTHOR

...view details