ਪੰਜਾਬ

punjab

ਗ੍ਰਿਫ਼ਤਾਰ ਡੀਐੱਸਪੀ ਦਵਿੰਦਰ ਸਿੰਘ ਦੀ ਅੱਤਵਾਦੀਆਂ ਦੇ ਨਾਂਅ ਮਿਲੀ ਚਿੱਠੀ, ਹੋਵੇਗੀ ਜਾਂਚ

By

Published : Jan 19, 2020, 9:48 AM IST

ਜੰਮੂ-ਕਸ਼ਮੀਰ ਪੁਲਿਸ ਵਿੱਚ ਤਾਇਨਾਤ ਡੀਐੱਸਪੀ ਦਵਿੰਦਰ ਸਿੰਘ ਵੱਲੋਂ ਸਾਲ 2005 ਵਿੱਚ ਅੱਤਵਾਦੀਆਂ ਨੂੰ ਲਿਖੀ ਇੱਕ ਚਿੱਠੀ ਮਿਲੀ ਹੈ, ਜਿਸ ਦੀ ਆਈਬੀ ਜਾਂਚ ਕਰੇਗਾ।

letter to terrorists form DSP Devinder Singh found
ਗ੍ਰਿਫ਼ਤਾਰ ਡੀਐੱਸਪੀ ਦਵਿੰਦਰ ਸਿੰਘ ਦੀ ਅੱਤਵਾਦੀਆਂ ਦੇ ਨਾਂਅ ਮਿਲੀ ਚਿੱਠੀ, ਹੋਵੇਗੀ ਜਾਂਚ

ਨਵੀਂ ਦਿੱਲੀ: ਖੁਫ਼ੀਆ ਬਿਊਰੋ (ਆਈਬੀ) ਨੇ ਅੱਤਵਾਦੀਆਂ ਦੇ ਨਾਲ ਸਬੰਧਾਂ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਜੰਮੂ-ਕਸ਼ਮੀਰ ਪੁਲਿਸ ਦੇ ਡੀਐੱਸਪੀ ਦਵਿੰਦਰ ਸਿੰਘ ਵੱਲੋਂ ਕਈ ਸਾਲ ਪਹਿਲਾਂ ਲਿਖੀ ਗਈ ਇੱਕ ਚਿੱਠੀ ਬਾਰੇ ਪਤਾ ਲੱਗਿਆ ਹੈ।

ਦਵਿੰਦਰ ਵੱਲੋਂ 2005 ਵਿੱਚ ਲਿਖੀ ਗਈ ਇਸ ਚਿੱਠੀ ਵਿੱਚ ਦਿੱਲੀ ਪੁਲਿਸ ਵੱਲੋਂ ਕਸ਼ਮੀਰ ਤੋਂ ਦਿੱਲੀ ਵੱਲ ਜਾ ਰਹੇ ਦਿੱਲੀ-ਗੁਰੂਗ੍ਰਾਮ ਸਰਹੱਦ ਉੱਤੇ ਫੜੇ ਗਏ 4 ਅੱਤਵਾਦੀਆਂ ਵਿੱਚੋਂ ਇੱਕ ਦੇ ਲਈ ਸੁਰੱਖਿਅਤ ਰਾਹ ਲਈ ਕਿਹਾ ਗਿਆ ਸੀ।

ਸਿੰਘ ਨੂੰ ਪਿੱਛੇ ਜਿਹਾ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਸੰਸਦ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਨੇ ਆਪਣੇ ਵਕੀਲ ਨੂੰ ਲਿਖੀ ਚਿੱਠੀ ਵਿੱਚ ਸਿੰਘ ਦੇ ਨਾਂਅ ਦਾ ਜ਼ਿਕਰ ਕੀਤਾ ਸੀ।

ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਹੁਣ ਸਿੰਘ ਦੇ 2005 ਦੀ ਚਿੱਠੀ ਦੀ ਵੀ ਜਾਂਚ ਕਰੇਗੀ।

ਆਈਬੀ ਦੇ ਸੂਤਰਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ 1 ਜੁਲਾਈ, 2005 ਨੂੰ ਗੁਰੂਗ੍ਰਾਮ-ਦਿੱਲੀ ਹੱਦ ਤੋਂ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿੰਨ੍ਹਾਂ ਦੇ ਕੋਲ 50,000 ਰੁਪਏ ਦੀ ਨਕਲੀ ਕਰੰਸੀ ਤੋਂ ਇਲਾਵਾ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਹੋਏ ਸਨ।

4 ਅੱਤਵਾਦੀਆਂ ਵਿੱਚੋਂ 2 ਦੀ ਪਹਿਚਾਣ ਸਾਕਿਬ ਰਹਿਮਾਨ ਉਰਫ਼ ਮਸੂਦ ਅਤੇ ਹਾਜ਼ੀ ਗੁਲਾਮ ਮੋਇਉਦੀਨ ਡਾਰ ਉਰਫ਼ ਜਾਹਿਦ ਦੇ ਰੂਪ ਵਿੱਚ ਹੋਈ ਸੀ।
ਇੱਕ ਸੂਤਰ ਨੇ ਇਹ ਵੀ ਕਿਹਾ ਕਿ ਜਾਂਚ ਦੌਰਾਨ ਪੁਲਿਸ ਨੇ ਪਾਲਮ ਏਅਰ ਬੇਸ ਦਾ ਇੱਕ ਸਕੈਚ ਅਤੇ ਨਾਲ ਹੀ ਡਾਰ ਨੂੰ ਸਿੰਘ ਵੱਲੋਂ ਲਿਖੀ ਗਈ ਇੱਕ ਚਿੱਠੀ ਵੀ ਜ਼ਬਤ ਕੀਤੀ ਗਈ।

ਸੂਤਰ ਨੇ ਕਿਹਾ ਚਿੱਠੀ ਸਿੰਘ ਵੱਲੋਂ ਦਰਸਖ਼ਤ ਕੀਤੀ ਗਈ ਸੀ, ਜੋ ਉਸ ਸਮੇਂ ਜੰਮੂ-ਕਸ਼ਮੀਰ ਵਿੱਚ ਸੀਆਈਡੀ ਦੇ ਡਿਪਟੀ ਐੱਸਪੀ ਸਨ, ਨੇ ਕਿਹਾ ਕਿ ਪੁਲਵਾਮਾ ਦੇ ਨਿਵਾਸੀ ਡਾਰ ਨੂੰ ਪਿਸਤੌਲ (ਰਜਿ.ਨੰ 14363) ਅਤੇ ਇੱਕ ਵਾਇਰਲੈਸ ਸੈਟ ਆਪ੍ਰੇਸ਼ਨ ਡਿਊਟੀ ਲਈ ਲੈ ਜਾਣ ਦੀ ਆਗਿਆ ਹੈ।

ਸੂਤਰ ਨੇ ਕਿਹਾ ਇਸ ਚਿੱਠੀ ਵਿੱਚ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਕਿਸੇ ਵੀ ਜਾਂਚ ਲਈ ਸੁਰੱਖਿਅਤ ਰਾਹ ਦੇਣ ਨੂੰ ਕਿਹਾ ਗਿਆ ਸੀ। ਖ਼ਾਸ ਗੱਲ ਇਹ ਹੈ ਕਿ ਇਹ ਚਿੱਠੀ ਸਿੰਘ ਦੀ ਲੈਟਰ ਪੈਡ ਉੱਤੇ ਲਿਖਿਆ ਗਿਆ ਹੈ।

ਸੂਤਰ ਨੇ ਅੱਗੇ ਕਿਹਾ ਕਿ ਡਾਰ ਦੀ ਗ੍ਰਿਫ਼ਤਾਰੀ ਦੇ ਇੱਕ ਹਫ਼ਤੇ ਬਾਅਦ ਦਿੱਲੀ ਪੁਲਿਸ ਸ਼੍ਰੀਨਗਰ ਗਈ ਅਤੇ ਉਸ ਦੇ ਘਰ ਉੱਤੇ ਛਾਪਾ ਮਾਰਿਆ ਜਿੱਥੋਂ ਉਸ ਨੇ 10 ਅੰਡਰ ਬੈਰਲ ਗ੍ਰੈਨੇਡ ਲਾਂਚਰ (ਯੂਬੀਜੀਐੱਲ) ਗ੍ਰੈਨੇਡ ਅਤੇ ਇੱਕ ਵਾਇਰਲੈਸ ਸੈਟ ਬਰਾਮਦ ਕੀਤਾ।

ਇਹ ਵੀ ਪੜ੍ਹੋ: ਅੱਤਵਾਦੀਆਂ ਨੂੰ ਚੰਡੀਗੜ੍ਹ ਵੀ ਲੈ ਕੇ ਆਇਆ ਸੀ ਡੀਐਸਪੀ ਦਵਿੰਦਰ

ਇਸ ਤੋਂ ਇਲਾਵਾ ਪੁਲਿਸ ਟੀਮ ਨੇ ਸਾਹਿਬ ਰਹਿਮਾਨ ਦੀ ਸ਼੍ਰੀਨਗਰ ਸਥਿਤ 2 ਮੰਜਿਲਾਂ ਇਮਾਰਤ ਤੋਂ ਇੱਕ ਏਕੇ-47, 2 ਮੈਗਜ਼ੀਨ, 130 ਜਿੰਦਾ ਕਾਰਤੂਸ, 2 ਹੱਥ ਗੋਲੇ ਅਤੇ 3 ਯੂਬੀਜੀਐੱਲ ਗ੍ਰੇਨੇਡ ਬਰਾਮਦ ਕੀਤੇ ਸਨ।

ਸੂਤਰ ਨੇ ਕਿਹਾ ਕਿ ਅਦਾਲਤ ਵਿੱਚ ਆਪਣੀ ਚਾਰਜ਼ਸ਼ੀਟ ਵਿੱਚ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਡਾਰ ਅਤੇ ਰਹਿਮਾਨ ਨੇ ਖ਼ੁਲਾਸਾ ਕੀਤਾ ਸੀ ਕਿ ਉਹ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲਿਜੈਂਸ ਦੇ ਹੁਕਮਾਂ ਮੁਤਾਬਕ ਕੰਮ ਕਰ ਰਹੇ ਸਨ। ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਆਪਣੇ ਸਹਿਯੋਗੀਆਂ ਅਤੇ ਉਨ੍ਹਾਂ ਦੇ ਕੋਲ ਰੱਖੇ ਹਥਿਆਰਾਂ ਅਤੇ ਗੋਲਾ-ਬਾਰੂਦ ਬਾਰੇ ਵੀ ਜਾਣਕਾਰੀ ਦਿੱਤੀ ਸੀ।

Intro:Body:

Title


Conclusion:

ABOUT THE AUTHOR

...view details