ਪੰਜਾਬ

punjab

ਗੈਂਗਸਟਰ ਵਿਕਾਸ ਦੂਬੇ ਦੀ ਤਾਲਾਸ਼ 'ਚ ਇੰਟੈਲੀਜੈਂਸ ਬਿਊਰੋ

By

Published : Jul 5, 2020, 7:23 PM IST

ਇੰਟੈਲੀਜੈਂਸ ਬਿਊਰੋ ਅਤੇ ਸਪੈਸ਼ਲ ਟਾਸਕ ਫੋਰਸ ਨੂੰ ਸ਼ੱਕ ਹੈ ਕਿ ਗੈਂਗਸਟਰ ਵਿਕਾਸ ਦੂਬੇ ਚੰਬਲ ਦੀਆਂ ਖੱਡਾਂ ਵਿੱਚ ਮੌਜੂਦ ਹੋਇਆ ਹੈ। ਉਨ੍ਹਾਂ ਨੇ ਦੂਬੇ ਦੇ ਠਿਕਾਣਿਆਂ ਦਾ ਪਤਾ ਲਗਾਉਣ ਲਈ ਮੱਧ ਪ੍ਰਦੇਸ਼ ਪੁਲਿਸ ਤੋਂ ਮਦਦ ਮੰਗੀ ਹੈ।

ਵਿਕਾਸ ਦੂਬੇ
ਵਿਕਾਸ ਦੂਬੇ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਇੰਟੈਲੀਜੈਂਸ ਬਿਊਰੋ (ਆਈਬੀ) ਕਾਨਪੁਰ ਵਿੱਚ 8 ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ੀ ਵਿਕਾਸ ਦੂਬੇ ਨੂੰ ਲੱਭਣ ਦੀ ਮੁਹਿੰਮ ਵਿੱਚ ਸ਼ਾਮਲ ਹੋਈ ਹੈ। ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਉੱਤਰ ਪ੍ਰਦੇਸ਼ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਦੂਬੇ ਨੂੰ ਲੱਭਣ ਵਿੱਚ ਸਹਾਇਤਾ ਕਰ ਰਹੇ ਹਨ।

ਦੱਸਣਯੋਗ ਹੈ ਕਿ ਇਸ ਗੈਂਗਸਟਰ 'ਤੇ ਕਰੀਬ 60 ਮਾਮਲੇ ਦਰਜ ਹਨ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਇੰਟੈਲੀਜੈਂਸ ਬਿਊਰੋ ਅਤੇ ਸਪੈਸ਼ਲ ਟਾਸਕ ਫੋਰਸ ਨੂੰ ਸ਼ੱਕ ਹੈ ਕਿ ਗੈਂਗਸਟਰ ਚੰਬਲ ਦੀਆਂ ਖੱਡਾਂ ਵਿੱਚ ਮੌਜੂਦ ਹੈ। ਉਨ੍ਹਾਂ ਨੇ ਦੂਬੇ ਦੇ ਠਿਕਾਣਿਆਂ ਦਾ ਪਤਾ ਲਗਾਉਣ ਲਈ ਮੱਧ ਪ੍ਰਦੇਸ਼ ਪੁਲਿਸ ਤੋਂ ਮਦਦ ਮੰਗੀ ਹੈ। ਪੁਲਿਸ ਉਸ ਦੇ ਠਿਕਾਣਿਆਂ ਦੀ ਭਾਲ ਕਰ ਰਹੀ ਹੈ, ਜੇਕਰ 24 ਘੰਟਿਆਂ ਦੇ ਅੰਦਰ ਨਹੀਂ ਮਿਲਿਆ, ਤਾਂ ਰਾਜ ਸਰਕਾਰ ਉਸ ਵਿਅਕਤੀ ਦੇ ਖਿਲਾਫ਼ ਇੱਕ ਵੱਡਾ ਇਨਾਮ ਦੇਣ ਦਾ ਐਲਾਨ ਕਰ ਸਕਦੀ ਹੈ।

ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਦੂਬੇ ਦੇ ਕਈ ਰਾਜਸੀ ਰਾਜਨੇਤਾਵਾਂ ਅਤੇ ਪੁਲਿਸ ਨਾਲ ਡੂੰਘੇ ਸਬੰਧ ਹਨ। ਇੱਕ ਚੋਟੀ ਦੇ ਆਈਪੀਐਸ ਅਧਿਕਾਰੀ ਨੇ ਕਿਹਾ,"ਯੂਪੀ ਵਿੱਚ ਬਦਮਾਸ਼ਾਂ, ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦਰਮਿਆਨ ਹੋਏ ਸਾਰੇ ਗਠਜੋੜ ਦਾ ਖੁਲਾਸਾ ਹੋਏਗਾ।"

ਪਿਛਲੇ ਦਿਨੀਂ, ਯੂਪੀ ਸਰਕਾਰ ਨੇ ਕਾਨਪੁਰ ਵਿੱਚ ਸਥਿਤ ਗੈਂਗਸਟਰਾਂ ਦੇ ਮਕਾਨ ਢਾਹ ਦਿੱਤੇ ਸਨ। ਵਿਕਾਸ ਦੂਬੇ ਨੇ ਕਾਨਪੁਰ ਦੇ ਚੌਬੇਪੁਰ ਪੁਲਿਸ ਸਰਕਲ ਅਧੀਨ ਆਉਂਦੇ ਪਿੰਡ ਬਿੱਕਰੂ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਘਰ ਨੂੰ ਢਾਹੇ ਜਾਣ ਤੋਂ ਪਹਿਲਾਂ ਘਰ ਦੇ ਆਲੇ-ਦੁਆਲੇ 50 ਮੀਟਰ ਦੇ ਖੇਤਰ ਵਿੱਚ ਪੁਲਿਸ ਵੱਲੋਂ ਘੇਰਾ ਪਾ ਲਿਆ ਗਿਆ ਸੀ ਤੇ ਦੂਬੇ ਦੇ ਪਿਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਨੌਕਰਾਂ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ ਸੀ।

ABOUT THE AUTHOR

...view details