ਪੰਜਾਬ

punjab

ਜਰਨਲ ਵਾਰਡ 'ਚ ਸ਼ਿਫਟ ਹੋਏ ਸਤਿੰਦਰ ਜੈਨ, ਹਟਿਆ ਆਕਸੀਜਨ ਸਪੋਰਟ

By

Published : Jun 22, 2020, 6:39 PM IST

ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਇਲਾਜ ਅਧੀਨ ਰਹੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਹਾਲਤ 'ਚ ਸੁਧਾਰ ਹੋਇਆ ਹੈ ਅਤੇ ਹੁਣ ਉਨ੍ਹਾਂ ਨੂੰ ਆਈਸੀਯੂ ਦੇ ਜਰਨਲ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ।

delhi health minister satyendra jain
delhi health minister satyendra jain

ਨਵੀਂ ਦਿੱਲੀ: ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਹਾਲਤ 'ਚ ਸੁਧਾਰ ਹੋਇਆ ਹੈ ਜਿਸ ਕਾਰਨ ਹੁਣ ਉਨ੍ਹਾਂ ਨੂੰ ਆਈਸੀਯੂ ਦੇ ਜਨਰਲ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਆਕਸੀਜਨ ਸਪੋਰਟ ਵੀ ਹਟਾ ਦਿੱਤਾ ਗਿਆ ਹੈ। ਸਤਿੰਦਰ ਜਾਨ ਹੁਣ ਜਰਨਲ ਵਾਰਡ 'ਚ ਡਾਕਟਰ ਦੀ ਨਿਗਰਾਨੀ ਅਧੀਨ ਹਨ।

ਦੱਸਣਯੋਗ ਹੈ ਕਿ ਸਤਿੰਦਰ ਜੈਨ ਨੂੰ 19 ਜੂਨ ਨੂੰ ਮੈਕਸ ਸਾਕੇl ਹਸਪਤਾਲ ਭਰਤੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਦੇਰ ਰਾਤ ਪਲਾਜ਼ਮਾ ਥੈਰਪੀ ਦਿੱਤੀ ਗਈ ਸੀ। ਇਸ ਤੋਂ ਪਹਿਲਾਂ 15 ਜੂਨ ਦੀ ਰਾਤ ਸਾਹ ਲੈਣ 'ਚ ਤਕਲੀਫ ਹੋਣ 'ਤੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ।

ਬੁਖ਼ਾਰ ਅਤੇ ਸਾਂਹ ਲੈਂ 'ਚ ਮੁਸ਼ਕਲ ਹੋਣਾ ਕੋਰੋਨਾ ਦੇ ਲੱਛਣ ਹਨ। ਸਤਿੰਦਰ 'ਚ ਇਨ੍ਹਾਂ ਲੱਛਣਾਂ ਨੂੰ ਵੇਖਦਿਆਂ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਗਿਆ ਸੀ ਜਿਸ 'ਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਦਾ ਮੁੜ ਤੋਂ ਟੈਸਟ ਕਰਵਾਇਆ ਗਿਆ ਜਿਸ 'ਚ ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਪਾਈ ਗਈ। ਡਾਕਟਰ ਦੀ ਦੇਖਭਾਲ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਕਾਰਨ ਹੁਣ ਸਤਿੰਦਰ ਜੈਨ ਦੀ ਹਾਲਤ 'ਚ ਸੁਧਾਰ ਹੈ ਅਤੇ ਜਲਦ ਹੀ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ABOUT THE AUTHOR

...view details