ਪੰਜਾਬ

punjab

ਆਖ਼ਰੀ ਸਮੇਂ 'ਚ ਰੋਕੀ ਗਈ ਮਿਸ਼ਨ ਚੰਦਰਯਾਨ-2 ਦੀ ਲਾਂਚਿੰਗ

By

Published : Jul 15, 2019, 7:28 AM IST

ਇਸਰੋ ਵੱਲੋਂ ਮਿਸ਼ਨ ਚੰਦਰਯਾਨ-2 ਦੀ ਲਾਂਚਿੰਗ ਨੂੰ ਆਖ਼ਰੀ ਪਲਾਂ ਵਿੱਚ ਰੋਕ ਦੀ ਦਿੱਤਾ ਗਿਆ ਹੈ। ਇਸਰੋ ਨੇ ਇਸ ਲਾਂਚਿੰਗ ਨੂੰ ਰੋਕੇ ਜਾਣ ਪਿਛੇ ਤਕਨੀਕੀ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਹੈ।

ਆਖ਼ਰੀ ਸਮੇਂ 'ਚ ਰੋਕੀ ਗਈ ਮਿਸ਼ਨ ਚੰਦਰਯਾਨ-2 ਦੀ ਲਾਂਚਿੰਗ

ਜੋਧਪੁਰ : 15 ਜੁਲਾਈ ਨੂੰ ਇੰਡੀਅਨ ਸਪੇਸ ਰਿਸਰਚ ਓਰਗੇਨਾਈਜੇਸ਼ਨ (ਇਸਰੋ) ਵੱਲੋਂ ਚੰਦਰਯਾਨ-2 ਦੀ ਲਾਂਚਿੰਗ ਕੀਤੀ ਜਾਣੀ ਸੀ। ਇਸ ਲਾਂਚਿੰਗ ਦੇ ਲਈ ਭਾਰਤ ਨੂੰ 10 ਸਾਲਾਂ ਤੱਕ ਲੰਬਾ ਇੰਤਜ਼ਾਰ ਕਰਨਾ ਪਿਆ ਹੈ।

ਚੰਦਰਯਾਨ -2 ਨੂੰ 15 ਜੁਲਾਈ ਨੂੰ ਸਵੇਰੇ 2.30 ਵਜੇ ਸ਼੍ਰੀਹਰਿਕੋਟਾ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਣਾ ਸੀ । ਜਾਣਕਾਰੀ ਮੁਤਾਬਕ ਕੁਝ ਤਕਨੀਕੀ ਕਾਰਨਾਂ ਕਰਕੇ ਇਸ ਦੇ ਲਾਂਚ ਹੋਣ ਤੋਂ 56 ਮਿੰਟ ਪਹਿਲਾਂ ਹੀ ਇਸਰੋਂ ਵੱਲੋਂ ਇਸ ਦੀ ਲਾਂਚਿੰਗ ਨੂੰ ਰੋਕ ਦਿੱਤਾ ਗਿਆ ਹੈ।

ਇਸ ਬਾਰੇ ਇਸਰੋ ਨੇ ਦੱਸਿਆ ਕਿ ਚੰਦਰਯਾਨ ਵਿੱਚ ਕ੍ਰਈਜੈਨਿਕ ਬਾਲਣ ਭਰਦੇ ਸਮੇਂ ਕੁਝ ਤਕਨੀਕੀ ਮੁਸ਼ਕਲਾਂ ਆਇਆਂ। ਜਿਸ ਕਾਰਨ ਚੰਦਰਯਾਨ ਵਿੱਚੋ ਭਰੇ ਗਏ ਬਾਲਣ ਨੂੰ ਬਾਹਰ ਕੱਢਣ ਦੀ ਜ਼ਰੂਰਤ ਸੀ।

ਜ਼ਿਕਰਯੋਗ ਹੈ ਕਿ ਭਾਰਤ ਮਿਸ਼ਨ ਚੰਦਰਯਾਨ-2 ਚੰਦਰਮਾ ਦੇ ਅਣਛੂਤੇ ਹਿੱਸੇ ਤੱਕ ਪਹੁੰਚਣ ਵਿੱਚ ਸਫ਼ਲਤਾ ਹਾਸਲ ਕਰਨਾ ਚਾਹੁੰਦਾ ਸੀ। ਇਹ ਦੁਨੀਆਂ ਦਾ ਪਹਿਲਾ ਮਿਸ਼ਨ ਸੀ ਜਿਸ ਦਾ ਯਾਨ ਚੰਦਰਮਾ ਦੇ ਸਾਉਥ ਪੋਲ 'ਤੇ ਉਤਰਿਆ ਜਾਣਾ ਸੀ। ਪੂਰੀ ਦੁਨੀਆਂ ਦੇ ਵਿਗਿਆਨਕਾਂ ਦੀ ਨਜ਼ਰ ਇਸ ਮਿਸ਼ਨ ਉੱਤੇ ਸੀ। ਗੌਰਤਲਬ ਹੈ ਕਿ ਚੰਦਰਯਾਨ-2 ਇੱਕ ਸਪੇਸਕਰਾਫ਼ਟ ਹੈ ਜੋ ਚੰਨ ਦੀ ਤਹਿ 'ਤੇ ਸਾਫ਼ਟ ਲੈਂਡਿੰਗ ਕਰੇਗਾ ਜਿਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਫਿਲਹਾਲ ਚੰਦਰਯਾਨ -2 ਦੀ ਲਾਂਚਿੰਗ ਰੁਕ ਜਾਣ ਕਾਰਨ ਪੁਲਾੜ ਵਿਗਿਆਨੀ ਅਤੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਹੋ ਸਕਦੀ ਹੈ।

Intro:Body:

isro 


Conclusion:

ABOUT THE AUTHOR

...view details