ਪੰਜਾਬ

punjab

ਪੰਜਾਬ ਦੇ ਰਹਿਣ ਵਾਲੇ ਸਨ ਸਿਆਚਿਨ ਦੇ ਤੂਫਾਨ 'ਚ ਸ਼ਹੀਦ ਹੋਏ 3 ਜਵਾਨ, ਮ੍ਰਿਤਕ ਦੇਹਾਂ ਅੱਜ ਜੱਦੀ ਪਿੰਡ ਪਹੁੰਚਣ ਦੀ ਉਮੀਦ

By

Published : Nov 20, 2019, 12:03 PM IST

ਸਿਆਚਿਨ ਦੇ ਬਰਫੀਲੇ ਤੂਫਾਨ 'ਚ ਸ਼ਹੀਦ ਹੋਏ 6 ਜਵਾਨਾਂ ਵਿਚੋਂ 3 ਜਵਾਨ ਪੰਜਾਬ ਦੇ ਅਤੇ ਇੱਕ ਜਵਾਨ ਹਿਮਾਚਲ ਦਾ ਰਹਿਣ ਵਾਲਾ ਸੀ। ਸ਼ਹੀਦ ਹੋਏ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਿਆਇਆਂ ਜਾ ਸਕਦੀਆਂ ਹਨ।

ਫ਼ੋਟੋ

ਚੰਡੀਗੜ੍ਹ: ਸਿਆਚਿਨ ਗਲੇਸ਼ੀਅਰ 'ਚ ਸੋਮਵਾਰ ਦੁਪਹਿਰ ਆਏ ਬਰਫੀਲੇ ਤੂਫਾਨ 'ਚ ਸ਼ਹੀਦ ਹੋਏ ਜਵਾਨਾਂ ਦੀਆਂ ਮ੍ਰਿਤਕਾਂ ਦੇਹਾਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੁੱਜਣ ਦੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਸਿਆਚਿਨ ਵਿੱਚ ਆਏ ਬਰਫੀਲੇ ਤੂਫਾਨ 'ਚ 6 ਜਵਾਨ ਸ਼ਹੀਦ ਹੋਏ ਸਨ, ਜਿਨ੍ਹਾਂ ਵਿਚੋਂ ਤਿੰਨ ਜਵਾਨ ਪੰਜਾਬ ਅਤੇ ਇੱਕ ਹਿਮਾਚਲ ਦਾ ਰਹਿਣ ਵਾਲਾ ਸੀ। ਫੌਜ ਨੇ ਸ਼ਹੀਦ ਜਵਾਨਾਂ ਦੇ ਨਾਂ ਜਾਰੀ ਕਰ ਦਿੱਤੇ ਹਨ। ਸ਼ਹੀਦਾਂ ਵਿਚੋਂ ਮੁਕੇਰੀਆਂ ਦੇ ਪਿੰਡ ਸੈਦਾ ਦਾ ਰਹਿਣ ਵਾਲਾ ਸਿਪਾਹੀ ਡਿੰਪਲ ਕੁਮਾਰ, ਬਟਾਲਾ ਦੇ ਪਿੰਡ ਫ਼ਤਿਹਗੜ੍ਹ ਚੂੜੀਆਂ ਦੇ ਨਾਇਕ ਮਨਿੰਦਰ ਸਿੰਘ, ਮਲੇਰਕੋਟਲਾ ਦੇ ਗੋਵਰਾ ਪਿੰਡ ਦਾ ਰਹਿਣ ਵਾਲਾ ਸਿਪਾਹੀ ਵੀਰਪਾਲ ਸਿੰਘ ਅਤੇ ਹਿਮਾਚਲ ਦੇ ਸੋਲਨ ਦਾ ਰਹਿਣ ਵਾਲਾ ਸਿਪਾਹੀ ਮਨੀਸ਼ ਕੁਮਾਰ ਸ਼ਾਮਲ ਹਨ।

ਇਹ ਵੀ ਪੜ੍ਹੋ- ਸਿਆਚਿਨ 'ਚ ਦੁਸ਼ਮਨ ਨਾਲ ਹੀ ਨਹੀਂ ਸਗੋਂ ਠੰਡ ਨਾਲ ਵੀ ਲੜਦੇ ਨੇ ਜਵਾਨ, ਵੀਡੀਓ ਵਾਈਰਲ

ਜ਼ਿਕਰਯੋਗ ਹੈ ਕਿ ਸਿਆਚਿਨ ਗਲੇਸ਼ੀਅਰ 'ਚ ਬਰਫੀਲੇ ਤੂਫਾਨ ਨਾਲ ਸੈਨਾ ਦੀ ਪੈਟਰੋਲਿੰਗ ਪਾਰਟੀ ਦੇ 8 ਜਵਾਨ ਅਤੇ 2 ਪੋਰਟੋਰ ਲਾਪਤਾ ਹੋ ਗਏ ਸਨ। ਮ੍ਰਿਤਕ ਜਵਾਨਾਂ ਦੀਆਂ ਦੇਹਾਂ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੁੱਜ ਜਾਣ ਦੀਆਂ ਆਸਾਂ ਲਗਾਈਆਂ ਜਾ ਰਹੀਆਂ ਹਨ ਅਤੇ ਲਾਪਤਾ ਜਵਾਨ ਦੀ ਖ਼ੋਜ ਜਾਰੀ ਹੈ।

ABOUT THE AUTHOR

...view details