ਪੰਜਾਬ

punjab

ਅਮਿਤ ਸ਼ਾਹ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

By

Published : Oct 3, 2019, 11:43 AM IST

Updated : Oct 3, 2019, 12:10 PM IST

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਹੈ। ਆਮ ਲੋਕ 5 ਅਕਤੂਬਰ ਤੋਂ ਇਸ ਵਿੱਚ ਯਾਤਰਾ ਕਰ ਸਕਣਗੇ।

ਫ਼ੋਟੋ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵੀਰਵਾਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਹੈ। ਇਹ ਰੇਲ ਗੱਡੀ 12 ਘੰਟਿਆਂ ਦੀ ਯਾਤਰਾ ਨੂੰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ 8 ਘੰਟਿਆਂ ਵਿੱਚ ਦਿੱਲੀ ਤੋਂ ਮਾਂ ਵੈਸ਼ਨੋ ਦੇਵੀ, ਕਟੜਾ ਤੱਕ ਪੂਰਾ ਕਰੇਗੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਰੇਲ ਮੰਤਰੀ ਪੀਯੂਸ਼ ਗੋਇਲ ਵੀ ਮੌਜੂਦ ਰਹੇ।

ਵੇਖੋ ਵੀਡੀਓ

ਦੱਸ ਦਈਏ ਕਿ ਇਸ ਸਮੇਂ ਦਿੱਲੀ ਤੋਂ ਕਟੜਾ ਤੱਕ ਦਾ ਸਫ਼ਰ ਤੈਅ ਕਰਨ ਵਿੱਚ 12 ਘੰਟੇ ਲੱਗਦੇ ਹਨ, ਪਰ ਵੰਦੇ ਭਾਰਤ ਐਕਸਪ੍ਰੈਸ ਸਿਰਫ 8 ਘੰਟਿਆਂ ਵਿੱਚ ਇਸ ਸਫ਼ਰ ਨੂੰ ਪੂਰਾ ਕਰੇਗੀ। ਗੌਰਤਲਬ ਹੈ ਕਿ ਵੰਦੇ ਭਾਰਤ ਐਕਸਪ੍ਰੈਸ ਦੀਆਂ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ਤੋਂ ਸ਼ੁਰੂ ਹੋ ਗਈ ਹੈ।

'ਜੰਮੂ ਕਸ਼ਮੀਰ ਦਾ ਨਾਂਅ ਵੀ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ 'ਚ ਹੋਵੇਗਾ ਸ਼ਾਮਲ'

ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਉਣ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦਾ ਨਾਂਅ ਵੀ ਵਿਕਾਸਸ਼ੀਲ ਦੇਸ਼ਾਂ ਦੇ ਨਾਂਵਾਂ ਦੀ ਸੂਚੀ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਇਹ ਰੇਲ ਕਟੜਾ ਤੱਕ ਪਹੁੰਚਾਉਣਾ, ਉੱਥੋ ਦੇ ਵਿਕਾਸ ਦੀ ਸ਼ੁਰੂਆਤ ਹੈ।

ਵੇਖੋ ਵੀਡੀਓ


22439 ਨੰਬਰ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨਵੀਂ ਦਿੱਲੀ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ ਕਰੀਬ 2 ਵਜੇ ਕਟੜਾ ਪਹੁੰਚੇਗੀ। ਜਦਕਿ ਕਟੜਾ ਤੋਂ ਰੇਲਗੱਡੀ ਨੰਬਰ 22440 ਦੁਪਹਿਰ 3 ਵਜੇ ਚੱਲੇਗੀ ਤੇ ਰਾਤ 11 ਵਜੇ ਦਿੱਲੀ ਪਹੁੰਚੇਗੀ।

'ਕਸ਼ਮੀਰ ਨੂੰ ਕੰਨਿਆਕੁਮਾਰੀ ਤੱਕ ਜੋੜਾਂਗੇ'

ਇਸ ਮੌਕੇ ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਉੱਚ ਕਦਮਾਂ ਦੀ ਮਦਦ ਨਾਲ ਚੰਗੀ ਰੇਲ ਸਹੂਲਤ ਆਮ ਜਨਤਾ ਨੂੰ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲ ਮਾਰਗ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜੋੜ ਕੇ ਭਾਰਤ ਨੂੰ ਇੱਕਜੁਟਤਾ ਬਣਾਇਆ ਜਾਵੇਗਾ।

ਵੇਖੋ ਵੀਡੀਓ

ਰੇਲ ਗੱਡੀ ਵਿਚ ਚੇਅਰਕਾਰ ਲਈ ਟਿਕਟ ਦੀ ਕੀਮਤ 1,620 ਰੁਪਏ ਅਤੇ ਐਕਜ਼ੀਕਿਉਟਿਵ ਕਲਾਸ ਦੀਆਂ ਟਿਕਟਾਂ 3, 015 ਰੁਪਏ ਨਿਰਧਾਰਤ ਕੀਤੀ ਗਈ ਹੈ। ਵੰਦੇ ਮਾਤਰਮ ਰੇਲ ਗੱਡੀ ਅੰਬਾਲਾ ਕੈਂਟ, ਲੁਧਿਆਣਾ ਅਤੇ ਜੰਮੂ ਤਵੀ ਸਟੇਸ਼ਨਾਂ 'ਤੇ 2-2 ਮਿੰਟ ਲਈ ਰੁਕੇਗੀ। ਇਹ ਰੇਲ ਗੱਡੀ ਮੰਗਲਵਾਰ ਨੂੰ ਛੱਡ, ਹਫ਼ਤੇ ਦੇ ਬਾਕੀ 6 ਦਿਨਾਂ ਲਈ ਚੱਲੇਗੀ।

Last Updated : Oct 3, 2019, 12:10 PM IST

ABOUT THE AUTHOR

...view details