ਪੰਜਾਬ

punjab

couple romanc video: ਚੱਲਦੀ ਬਾਇਕ 'ਤੇ ਪ੍ਰੇਮੀ ਨੇ ਗੋਦੀ 'ਚ ਬਿਠਾ ਲਈ ਪ੍ਰੇਮਿਕਾ, ਕੀਤਾ ਕਿੱਸ, ਹੋ ਗਿਆ ਵੀਡੀਓ ਵਾਇਰਲ

By

Published : Feb 7, 2023, 6:42 PM IST

ਰੋਮਾਂਸ ਤਾਂ ਸਾਰੇ ਕਰਦੇ ਹਨ ਪਰ ਕਿ ਤੁਸੀਂ ਕਿਸੇ ਨੂੰ ਚੱਲਦੀ ਬਾਇਕ 'ਤੇ ਰੋਮਾਂਸ ਕਰਦੇ ਵੇਖਿਆ ? ਚੱਲੋਂ ਇਸ ਵੀਡੀਓ 'ਚ ਵੇਖੋ ਬਾਇਕ 'ਤੇ ਕਿਵੇਂ ਪਿਆਰ ਦੀਆਂ ਪੀਂਘਾਂ ਲੈ ਰਹੀਆਂ ਹਨ।

couple romanc video
couple romanc video

ਚੱਲਦੀ ਬਾਇਕ 'ਤੇ ਹੋਏ ਰੋਮਾਂਸ ਨਾਲ ਆਇਆ ਭੂਚਾਲ

ਅਜਮੇਰ: ਲੋਕ ਆਪਣੇ-ਆਪਣੇ ਤਰੀਕੇ ਨਾਲ ਰੋਮਾਂਸ ਕਰਦਾ ਹਨ। ਪਿਆਰ ਦੀਆਂ ਪੀਂਘਾਂ ਝੂਟਦੇ ਹਨ ਪਰ ਕਈ ਵਾਰ ਅਜਿਹੀਆਂ ਵੀਡੀਓ ਰੋਮਾਂਸ ਦੀਆਂ ਆਉਂਦੀਆਂ ਹਨ ਜੋ ਵਾਇਰਲ ਤਾਂ ਹੁੰਦੀਆਂ ਹੀ ਨੇ ਪਰ ਨਾਲ ਹੀ ਵਿਵਾਦ ਵੀ ਖੜ੍ਹਾ ਕਰ ਦਿੰਦੀਆਂ ਹਨ। ਇੱਕ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਅਜਮੇਰ ਦੇ ਪੁਸ਼ਕਰ ਰੋਡ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਕਿ ਮੁੰਡਾ ਅਤੇ ਕੁੜੀ ਕਿਸ ਤਰ੍ਹਾਂ ਚੱਲਦੀ ਬਾਇਕ 'ਤੇ ਰੋਮਾਂਸ ਕਰ ਰਹੇ ਹਨ। ਇਸ ਵੀਡੀਓ ਤੋਂ ਬਾਅਦ ਲੋਕ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਪ੍ਰੇਮੀ ਜੋੜੇ ਨੂੰ ਰੋਮਾਂਸ ਕਰਨ ਲਈ ਬਾਇਕ ਹੀ ਮਿਲੀ ਸੀ। ਇੱਥੋਂ ਤੱਕ ਟੋਲਰ ਕੀਤਾ ਜਾ ਰਿਹਾ ਕਿ ਇਨ੍ਹਾਂ ਨੂੰ ਨਾ ਤਾਂ ਆਪਣੀ ਜਾਨ ਦੀ ਪਰਵਾਹ ਹੈ ਨਾ ਕਿ ਕਿਸੇ ਹੋਰ ਦੀ। ਬਲਿਕ ਟ੍ਰੈਫ਼ਿਕ ਨਿਯਮਾਂ ਨੂੰ ਤਾਂ ਜਿਵੇਂ ਇਹ ਜਾਣਦੇ ਹੀ ਨਾ ਹੋਣ।

ਪੁਲਿਸ ਕਾਰਵਾਈ: ਇਹ ਪ੍ਰੇਮੀ ਜੋੜਾ ਇੱਕ ਦੂਜੇ 'ਚ ਇਸ ਕਦਰ ਖੋਇਆ ਨਜ਼ਰ ਆਏ ਕਿ ਇਨ੍ਹਾਂ ਨੂੰ ਇਹ ਤੱਕ ਪਤਾ ਨਹੀਂ ਲੱਗਿਆ ਕਿ ਕੋਈ ਇਨਹਾਂ ਦੀ ਵੀਡੀਓ ਬਣਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜਿੱਥੇ ਅੱਗ ਵਾਂਗ ਫੈਲ ਰਹੀ ਉੱਥੇ ਹੀ ਪੁਲਿਸ ਤੱਕ ਇਨ੍ਹਾਂ ਦੀ ਸ਼ਿਕਾਇਤ ਪਹੁੰਚ ਗਈ ਹੈ। ਇਸ ਬੇਸ਼ਰਮ ਪ੍ਰੇਮੀ ਜੋੜੇ ਦੀ ਪੁਲਿਸ ਹੁਣ ਭਾਲ ਕਰ ਰਹੀ ਹੈ।ਪੁਲਿਸ ਅਧਿਕਾਰੀ ਕਰਨ ਸਿੰਘ ਦਾ ਕਹਿਣਾ ਹੈ ਇਨਹਾਂ ਦੀ ਪਛਾਣ ਇਨ੍ਹਾਂ ਦੇ ਬਾਇਕ ਨੰਬਰ ਤੋਂ ਕੀਤੀ ਜਾ ਰਹੀ ਹੈ, ਜਿਵੇਂ ਹੀ ਇਨਹਾਂ ਦਾ ਪਤਾ ਲੱਗੇਗਾ ਤਾਂ ਦੋਵਾਂ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ।

ਹਿੰਦੂ ਸੰਗਠਨਾਂ ਦੀ ਤਿੱਖੀ ਪ੍ਰਤੀਕਿਿਰਆ: ਜਿਵੇਂ ਹੀ ਬੇਸ਼ਰਮ ਪਿਆਰ ਦੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਹਿੰਦੂ ਅਤੇ ਸਮਾਜਿਕ ਸੰਗਠਨ ਭੜਕ ਜਾਂਦੇ ਹਨ।ਸੰਗਠਨਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਭਾਰਤੀ ਸੱਭਿਆਚਾਰ ਦੇ ਵਿਰੁੱਧ ਹੈ।ਇਹਨਾਂ ਨੋਜਵਾਨਾਂ ਨੇ ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਅਪਮਾਨ ਕੀਤਾ ਹੈ। ਸੰਗਠਨਾਂ ਵੱਲੋਂ ਇਸ ਜੋੜੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ਼ ਕੀਤੀ ਜਾ ਰਹੀ ਹੈ, ਤਾਂ ਕਿ ਹੋਰ ਲੋਕਾਂ ਨੂੰ ਸਬਕ ਮਿਲ ਸਕੇ। ਵੀ.ਐਚ.ਪੀ. ਦੇ ਅਹੁਦੇਦਾਰ ਲੇਖਰਾਜ ਸਿੰਘ ਰਾਠੌੜ ਨੇ ਕਿ ਹਰ ਵਿਅਕਤੀ ਆਜ਼ਾਦ ਹੈ। ਹਰ ਵਿਅਕਤੀ ਸੁਤੰਤਰਤ ਹੈ ਪਰ ਅਜਿਹੀਆਂ ਗੈਰ-ਕਾਨੂੰਨੀ ਹਰਕਤਾਂ ਨੂੰ ਬਰਦਾਸ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਇਨਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: -Food poisoning: ਨਰਸਿੰਗ ਕਾਲਜ ਦੇ 137 ਵਿਦਿਆਰਥੀ ਹਸਪਤਾਲ ਵਿੱਚ ਦਾਖਲ

ABOUT THE AUTHOR

...view details