ਪੰਜਾਬ

punjab

ਜੇਲ੍ਹ 'ਚ ਬੰਦ ਨਸ਼ਾ ਤਸਕਰ ਪਤੀ-ਪਤਨੀ ਦੀ ਜਾਇਦਾਦ ਸੀਜ਼

By ETV Bharat Punjabi Team

Published : Feb 23, 2024, 11:03 AM IST

ਕੋਟਕਪੂਰਾ: ਨਸ਼ਾ ਵੇਚ ਕੇ ਪ੍ਰਾਪਰਟੀ ਬਨਾਉਣ ਦੇ ਮਾਮਲੇ 'ਚ ਪੰਜਾਬ ਸਰਕਾਰ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਨੂੰ ਲੈ ਕੇ ਸਦਰ ਪੁਲਿਸ ਕੋਟਕਪੂਰਾ ਨੇ ਸਥਾਨਕ ਸ਼ਹਿਰ ਦੇ ਸਿੱਖਾਂ ਵਾਲਾ ਰੋਡ ਦੇ ਇੱਕ ਘਰ 'ਤੇ ਕਥਿਤ ਨਸ਼ਾ ਤਸਕਰ ਦੀ ਪ੍ਰਾਪਰਟੀ ਸੀਜ਼ ਕਰਨ ਲਈ ਉਸਦੇ ਘਰ ਬਾਹਰ ਪੋਸਟਰ ਲਗਾਏ ਗਏ। ਪੋਸਟਰ ਚਿਪਕਾਉਣ ਦੀ ਇਹ ਕਾਰਵਾਈ ਇੰਸਪੈਕਟਰ ਕਸ਼ਮੀਰ ਸਿੰਘ ਐਸ.ਐਸ.ਓ. ਥਾਣਾ ਸਦਰ ਕੋਟਕਪੂਰਾ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧ ਵਿੱਚ ਇੰਸ.ਕਸ਼ਮੀਰ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਅਤੇ ਉਸਦੀ ਘਰਵਾਲੀ ਸੀਮਾ ਰਾਣੀ ਦੇ ਖਿਲਾਫ ਹੈਰੋਇਨ ਦੇ ਕੁੱਲ ਪੰਜ ਮੁਕੱਦਮੇ ਦਰਜ ਹਨ ।ਜਿੰਨ੍ਹਾਂ ਵਿੱਚੋਂ ਤਿੰਨ ਮਨਜੀਤ ਸਿੰਘ ਅਤੇ ਦੋ ਸੀਮਾ ਰਾਣੀ ਦੇ ਖਿਲਾਫ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦੇ ਹੋਏ ਇੰਨ੍ਹਾਂ ਨੇ ਨਸ਼ਾ ਵੇਚ ਕੇ ਜੋ ਪ੍ਰਾਪਰਟੀ ਬਣਾਈ ਹੈ, ਉਸ ਪ੍ਰਾਪਰਟੀ ਨੂੰ ਸੀਜ਼ ਕਰਨ ਲਈ ਉਨ੍ਹਾਂ ਦੇ ਘਰ ਦੇ ਬਾਹਰ ਪੋਸਟਰ ਚਿਪਕਾਏ ਗਏ ਹਨ। ਉਨ੍ਹਾਂ ਦੱਸਿਆ ਕਿ ਘਰ ਵਿੱਚ ਮੌਜੂਦ ਇੱਕ ਮੈਂਬਰ ਨੂੰ ਇਸਦੀ ਕਾਪੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਉਕਤ ਦੋਨੋਂ ਪਤੀ-ਪਤਨੀ ਜੇਲ੍ਹ ਵਿੱਚ ਹਨ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਦੋਵਾਂ ਨੂੰ ਇੱਕ-ਇੱਕ ਕਾਪੀ ਜੇਲ੍ਹ ਵਿੱਚ ਵੀ ਮੁਹੱਈਆ ਕਰਵਾਈ ਜਾਵੇਗੀ।

ABOUT THE AUTHOR

...view details