ਪੰਜਾਬ

punjab

ਤੇਜ਼ ਰਫਤਾਰ ਕਾਰ ਹੇਠਾਂ ਆਏ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਪੁਲਿਸ ਖਿਲਾਫ ਲਾਇਆ ਧਰਨਾ, ਲਾਏ ਢਿੱਲੀ ਕਾਰਵਾਈ ਦੇ ਇਲਜ਼ਾਮ

By ETV Bharat Punjabi Team

Published : Jan 29, 2024, 5:20 PM IST

ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਵਿੱਚ ਐਕਸੀਡੈਂਟ ਦੇ ਵਿੱਚ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਾਉਂਦੇ ਹੋਏ ਹਾਈਵੇਅ ਜਾਮ ਕਰਕੇ ਧਰਨਾ ਲਾਇਆ ਅਤੇ ਇਨਸਾਫ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਬੀਤੀ ਦੇਰ ਰਾਤ ਸ਼੍ਰੀ ਮੁਕਤਸਰ ਸਾਹਿਬ ਦੇ ਮੁਕਤਸਰ ਬਠਿੰਡਾ ਹਾਈਵੇਅ 'ਤੇ ਇੱਕ ਐਕਸੀਡੈਂਟ ਦੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਇੱਕ ਨੌਜਵਾਨ ਗੰਭੀਰ ਜਖਮੀ ਹੋ ਗਿਆ ਸੀ। ਨੌਜਵਾਨ ਪਿੰਡ ਕਉਣੀ ਦੇ ਰਹਿਣ ਵਾਲਾ ਸੀ ਤੇ ਨੌਜਵਾਨ ਦਾ ਨਾਮ ਅਕਸ਼ੇ ਸੀ ਪਰ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੇ ਦੋਸ਼ ਲਗਾਉਂਦਿਆਂ ਦੱਸਿਆ ਕਿ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਜਿਸ ਕਾਰ ਦੇ ਨਾਲ ਐਕਸੀਡੈਂਟ ਹੋਇਆ ਸੀ। ਉਸ ਕਾਰ ਦਾ ਪਤਾ ਵੀ ਚੱਲ ਚੁੱਕਿਆ ਹੈ ਕਿ ਉਹ ਵਿਅਕਤੀ ਕੌਣ ਸੀ। ਪਰ ਪੁਲਿਸ ਦੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ,ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਨੌਜਵਾਨ ਦਾ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀ ਕਾਰਵਾਈ ਨਾ ਹੋਣ ਦੇ ਕਾਰਨ ਉਸ ਦਾ ਪੋਸਟਮਾਰਟਮ ਵੀ ਨਹੀਂ ਕਰਾਇਆ ਗਿਆ ਤੇ ਸਸਕਾਰ ਵੀ ਨਹੀਂ ਕੀਤਾ ਗਿਆ।ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਜਿੰਨਾ ਟਾਈਮ ਪੁਲਿਸ ਕਾਰਵਾਈ ਨਹੀਂ ਕਰਦੀ ਸਸਕਾਰ ਤੇ ਪੋਸਟਮਾਰਟ ਨਹੀਂ ਕਰਾਇਆ ਜਾਵੇਗਾ।

ABOUT THE AUTHOR

...view details