ਪੰਜਾਬ

punjab

ਟਵਿੱਟਰ ਦੇ ਸਾਬਕਾ ਸੀਈਓ ਪਰਾਗ ਅਗਰਵਾਲ ਸਮੇਤ ਇਨ੍ਹਾਂ ਅਧਿਕਾਰੀਆ ਨੇ ਕੀਤਾ ਐਲੋਨ ਮਸਕ 'ਤੇ ਕੇਸ, ਜਾਣੋ ਪੂਰਾ ਮਾਮਲਾ

By ETV Bharat Tech Team

Published : Mar 5, 2024, 11:51 AM IST

Parag Agarwal register Case on Elon Musk: ਐਲੋਨ ਮਸਕ ਦੀਆਂ ਮੁਸ਼ਕਿਲਾਂ ਹੁਣ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਐਲੋਨ ਮਸਕ ਦੇ ਖਿਲਾਫ਼ ਪਰਾਗ ਅਗਰਵਾਲ ਸਮੇਤ ਚਾਰ ਸਾਬਕਾ ਅਧਿਕਾਰੀਆ ਨੇ ਕੇਸ ਕੀਤਾ ਹੈ।

Parag Agarwal register Case on Elon Musk
Parag Agarwal register Case on Elon Musk

ਹੈਦਰਾਬਾਦ:ਟਵਿੱਟਰ ਦੇ ਸਾਬਕਾ ਸੀਈਓ ਪਰਾਗ ਅਗਰਵਾਲ ਦੇ ਕਰਕੇ ਐਲੋਨ ਮਸਕ ਦੀਆ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਮਸਕ ਖਿਲਾਫ਼ ਪਰਾਗ ਅਗਰਵਾਲ ਸਮੇਤ ਸਾਬਕਾ ਚਾਰ ਅਧਿਕਾਰੀਆ ਨੇ 128 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਕੇਸ ਕੀਤਾ ਹੈ। ਮਸਕ ਖਿਲਾਫ਼ ਕੇਸ ਕਰਨ ਵਾਲੇ ਟਵਿੱਟਰ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ, ਸਾਬਕਾ ਲੀਗਲ ਚੀਫ਼ ਅਫਸਰ ਵਿਜੇ ਗਾਡੇ ਅਤੇ ਸਾਬਕਾ ਜਨਰਲ ਕਾਉਂਸਲ ਸੀਨ ਏਜੇਟ ਦੇ ਨਾਮ ਸ਼ਾਮਲ ਹਨ।

ਕੀ ਹੈ ਪੂਰਾ ਮਾਮਲਾ?:ਮਸਕ 'ਤੇ ਉਨ੍ਹਾਂ ਦੇ ਸਾਬਕਾ ਅਧਿਕਾਰੀਆਂ ਨੇ ਬਿਨ੍ਹਾਂ ਕਿਸੇ ਕਾਰਨ ਉਨ੍ਹਾਂ ਨੂੰ ਕੰਪਨੀ ਤੋਂ ਬਾਹਰ ਕੱਢ ਦਿੱਤੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਨੇ ਮਸਕ ਨੂੰ ਲੈ ਕੇ ਕਿਹਾ ਹੈ ਕਿ ਉਨ੍ਹਾਂ 'ਤੇ 128 ਮਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਬਕਾਇਆ ਹੈ।

ਮਸਕ ਨੇ ਸਾਲ 2022 ਵਿੱਚ ਟਵਿੱਟਰ ਨੂੰ ਕੀਤਾ ਸੀ ਹਾਸਲ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2022 'ਚ ਐਲੋਨ ਮਸਕ ਨੇ 44 ਬਿਲੀਅਨ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਤੋਂ ਬਾਅਦ ਕੰਪਨੀ ਦੇ ਸੀਈਓ ਪਰਾਗ ਅਗਰਵਾਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ ਟਵਿੱਟਰ ਨੂੰ ਹਾਸਲ ਕਰ ਲਿਆ ਸੀ। ਪਰਾਗ ਦੇ ਨਾਲ ਹੋਰ ਵੀ ਕਈ ਅਧਿਕਾਰੀਆ ਨੂੰ ਕੰਪਨੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਮਸਕ ਨੇ ਇਸ ਪਲੇਟਫਾਰਮ ਦਾ ਨਾਮ ਬਦਲ ਕੇ X ਰੱਖ ਦਿੱਤਾ ਸੀ।

ਮਸਕ ਨੂੰ ਦੇਣੇ ਹੋਣਗੇ ਸਾਬਕਾ ਅਧਿਕਾਰੀਆ ਦੇ ਪੈਸੇ: ਟਵਿੱਟਰ Securities Filing ਅਨੁਸਾਰ, ਅਗਰਵਾਲ ਬਰਖਾਸਤ ਹੋਣ ਦੀ ਸੂਰਤ ਵਿੱਚ 60 ਮਿਲੀਅਨ ਅਮਰੀਕੀ ਡਾਲਰ ਦੇ ਅਖੌਤੀ ਗੋਲਡਨ ਪੈਰਾਸ਼ੂਟ ਭੁਗਤਾਨ ਦੇ ਹੱਕਦਾਰ ਸੀ। ਦਸਤਾਵੇਜ ਅਨੁਸਾਰ, ਸੇਗਲ ਨੂੰ 46 ਮਿਲੀਅਨ ਡਾਲਰ ਅਤੇ ਗੱਡੇ ਨੂੰ 21 ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਮਸਕ ਦਾ ਦਾਅਵਾ ਹੈ ਕਿ ਉਹ ਕੰਪਨੀ ਨੂੰ ਹਾਸਲ ਕਰਨ ਦੌਰਾਨ ਅਧਿਕਾਰੀਆ ਨੂੰ ਬਿਨ੍ਹਾਂ ਭੁਗਤਾਨ ਕੀਤੇ ਕਿਸੇ ਕਾਰਨ ਕਰਕੇ ਬਾਹਰ ਕਰ ਸਕਦੇ ਹਨ। 200 ਮਿਲੀਅਨ ਅਮਰੀਕੀ ਡਾਲਰ ਭੁਗਤਾਨ ਤੋਂ ਬਚਣ ਲਈ ਮਸਕ ਨੇ ਆਪਣੇ ਜੀਵਨੀ ਲੇਖਕ ਵਾਲਟਰ ਆਈਜ਼ੈਕਸਨ ਨੂੰ ਸੂਚਿਤ ਕੀਤਾ ਹੈ ਕਿ ਉਹ ਅਧਿਕਾਰੀਆ ਦੇ ਵੱਖ-ਵੱਖ ਲਾਭਾਂ ਨੂੰ ਅਸਵੀਕਾਰ ਕਰ ਦੇਣਗੇ।

ABOUT THE AUTHOR

...view details