ਪੰਜਾਬ

punjab

ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourites-chats Tab' ਫੀਚਰ, ਪਸੰਦੀਦਾ ਕੰਟੈਕਟਸ ਅਤੇ ਗਰੁੱਪ ਸਰਚ ਕਰਨਾ ਹੋਵੇਗਾ ਆਸਾਨ - WhatsApp Favourites chats Tab

By ETV Bharat Tech Team

Published : May 2, 2024, 5:32 PM IST

WhatsApp Favourites-chats Tab: ਵਟਸਐਪ ਯੂਜ਼ਰਸ ਨੂੰ ਇੱਕ ਨਵਾਂ ਫੀਚਰ ਮਿਲ ਰਿਹਾ ਹੈ। ਇਸ ਫੀਚਰ ਦਾ ਨਾਮ Favourites-chats Tab ਹੈ। ਇਸ ਫੀਚਰ ਰਾਹੀ ਯੂਜ਼ਰਸ ਆਪਣੇ ਪਸੰਦੀਦਾ ਕੰਟੈਕਟਸ ਅਤੇ ਗਰੁੱਪ ਨੂੰ ਤਰੁੰਤ ਸਰਚ ਕਰ ਸਕਣਗੇ।

WhatsApp Favourites-chats Tab
WhatsApp Favourites-chats Tab (Getty Images)

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਕੰਪਨੀ ਨੇ ਆਪਣੇ ਯੂਜ਼ਰਸ ਲਈ 'Favourites-chats Tab' ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਪਸੰਦੀਦਾ ਕੰਟੈਕਟਸ ਅਤੇ ਗਰੁੱਪਾਂ ਨੂੰ ਤਰੁੰਤ ਸਰਚ ਕਰ ਸਕਣਗੇ। ਇਸ ਫੀਚਰ ਦੀ ਜਾਣਕਾਰੀ WABetaInfo ਨੇ ਸ਼ੇਅਰ ਕੀਤੀ ਹੈ।

WABetaInfo ਨੇ ਸ਼ੇਅਰ ਕੀਤਾ ਸਕ੍ਰੀਨਸ਼ਾਰਟ: WABetaInfo ਨੇ ਵਟਸਐਪ ਦੇ ਇਸ ਫੀਚਰ ਬਾਰੇ X 'ਤੇ ਪੋਸਟ ਸ਼ੇਅਰ ਕਰਕੇ ਜਾਣਤਕਾਰੀ ਦਿੱਤੀ ਹੈ। ਵੈੱਬਸਾਈਟ ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਚੈਟ ਟੈਬ 'ਚ ਇਹ ਫੀਚਰ 'Favourite' ਨਾਮ ਤੋਂ ਮੌਜ਼ੂਦ ਹੈ। ਇਸ ਫੀਚਰ ਨੂੰ Unread ਅਤੇ Group ਟੈਬ ਦੇ ਵਿਚਕਾਰ ਦੇਖਿਆ ਜਾ ਸਕਦਾ ਹੈ। WABetaInfo ਨੇ ਇਸ ਫੀਚਰ ਨੂੰ ਵਟਸਐਪ ਬੀਟਾ ਫਾਰ ਐਂਡਰਾਈਡ 2.24.9.33 'ਚ ਦੇਖਿਆ ਹੈ।

'Favourites-chats Tab' ਫੀਚਰ ਦੀ ਵਰਤੋ: 'Favourites-Chats Tab' ਫੀਚਰ ਯੂਜ਼ਰਸ ਨੂੰ ਪਸੰਦੀਦਾ ਚੈਟਾਂ ਨਾਲ ਕੰਟੈਕਟ ਕਰਨ 'ਚ ਮਦਦ ਕਰੇਗਾ। ਇਸ ਨਾਲ ਯੂਜ਼ਰਸ ਆਪਣੇ ਪਸੰਦੀਦਾ ਕੰਟੈਕਟ ਜਾਂ ਗਰੁੱਪਾਂ ਨੂੰ ਤਰੁੰਤ ਸਰਚ ਕਰਕੇ ਉਨ੍ਹਾਂ ਨਾਲ ਚੈਟ ਕਰ ਸਕਣਗੇ। ਵਟਸਐਪ ਨੇ ਕਾਲ ਟੈਬ ਲਈ ਵੀ ਹੌਲੀ-ਹੌਲੀ ਇਸ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਜੇ ਇਹ ਫੀਚਰ ਵਿਕਸਿਤ ਪੜਾਅ 'ਚ ਹੈ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਗਲੋਬਲ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ।

ਵਟਸਐਪ 'ਤੇ ਕਾਲ ਕਰਨ ਦਾ ਬਦਲੇਗਾ ਅੰਦਾਜ਼:ਇਸ ਤੋਂ ਇਲਾਵਾ, ਵਟਸਐਪ 'ਤੇ ਕਾਲ ਕਰਨ ਦਾ ਤਰੀਕਾ ਵੀ ਬਦਲਣ ਜਾ ਰਿਹਾ ਹੈ। WABetaInfo ਦੀ ਰਿਪੋਰਟ ਅਨੁਸਾਰ, ਵਟਸਐਪ 'ਚ ਜਲਦ ਹੀ ਕਾਲਿੰਗ ਲਈ 'Dedicated Dialer' ਫੀਚਰ ਮਿਲੇਗਾ। ਇਹ ਫੀਚਰ ਵਟਸਐਪ ਦੇ ਕਾਲ ਟੈਬ 'ਚ ਨਜ਼ਰ ਆਵੇਗਾ।

ABOUT THE AUTHOR

...view details