ਪੰਜਾਬ

punjab

ਫਲੈਟਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨਾ ਪਿਆ ਭਾਰੀ, ਗੁਆਂਢੀ ਨੇ ਬਜ਼ੁਰਗ ਉੱਤੇ ਕਰਵਾਇਆ ਹਮਲਾ

By ETV Bharat Punjabi Team

Published : Mar 6, 2024, 12:03 PM IST

Clash In Ludhiana: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਨੌਜਵਾਨ ਤੇ ਉਸ ਦੀ ਪਤਨੀ, ਇੱਕ ਬਜ਼ੁਰਗ ਦੀ ਡੰਡਿਆਂ ਨਾਲ ਕੁੱਟਮਾਰ ਕਰ ਰਹੇ ਹਨ। ਇਹ ਲੁਧਿਆਣਾ ਵਿੱਚ ਸੈਕਟਰ 40 ਦੀ ਵੀਡੀਓ ਹੈ। ਜਾਣੋ ਕੀ ਹੈ ਪੂਰਾ ਮਾਮਲਾ।

Ludhiana Couple Beaten Dispute Video
Ludhiana Couple Beaten Dispute Video

ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨਾ ਪਿਆ ਭਾਰੀ

ਲੁਧਿਆਣਾ:ਸ਼ਹਿਰ ਵਿੱਚ ਫਲੈਟਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਸ਼ਿਕਾਇਤ ਕਰਨਾ ਇਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਔਰਤ ਅਤੇ ਵਿਅਕਤੀ ਨੇ ਘਰ 'ਚ ਦਾਖਲ ਹੋ ਕੇ ਜੋੜੇ ਦੀ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਹਮਲਾ ਕਰਨ ਵਾਲੀ ਔਰਤ ਅਤੇ ਵਿਅਕਤੀ ਉਨ੍ਹਾਂ ਨੂੰ ਡਰਾਉਣ ਲਈ ਆਪਣੇ ਨਾਲ ਇੱਕ ਕੁੱਤਾ ਵੀ ਲੈ ਕੇ ਆਏ। ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਜੋੜੇ ਦੀ ਕੁੱਟਮਾਰ ਹੁੰਦੀ ਦਿਖਾਈ ਦੇ ਰਹੀ ਹੈ। ਸੈਕਟਰ-40 ਦੇ ਵਸਨੀਕ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਮਾ ਕੰਪਨੀਆਂ ਵਿੱਚ ਏਜੰਟ ਵਜੋਂ ਕੰਮ ਕਰਦਾ ਹੈ। ਉਨ੍ਹਾਂ ਨੇ ਇਹ ਫਲੈਟ ਕਾਨੂੰਨੀ ਤੌਰ 'ਤੇ ਲੈ ਲਿਆ ਹੈ।

ਉਨ੍ਹਾਂ ਦੇ ਇਲਾਕੇ ਵਿੱਚ 40 ਤੋਂ ਵੱਧ ਫਲੈਟ ਹਨ, ਜਿਨ੍ਹਾਂ ’ਤੇ ਗਲਾਡਾ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਸਬੰਧੀ ਉਨ੍ਹਾਂ ਕਈ ਵਾਰ ਗਲਾਡਾ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਇਹ ਮਾਮਲਾ ਸੀਐਮਓ ਦਫ਼ਤਰ ਤੋਂ ਲੈ ਕੇ ਹਾਈ ਕੋਰਟ ਤੱਕ ਵੀ ਚੁੱਕਿਆ।

ਗੁਆਂਢੀਆਂ ਨੇ ਕਰਵਾਇਆ ਹਮਲਾ: ਮਹਿੰਦਰ ਨੇ ਦੱਸਿਆ ਉਸ ਦੇ ਘਰ ਦੇ ਨਾਲ ਲੱਗਦੇ ਦੋ ਫਲੈਟਾਂ 'ਤੇ ਕਬਜ਼ਾ ਕਰ ਲਿਆ ਗਿਆ ਹੈ। ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਭੇਜੀ ਸੀ। ਇਸੇ ਰੰਜਿਸ਼ ਦੇ ਚੱਲਦਿਆਂ 27 ਫਰਵਰੀ ਨੂੰ ਦੋਵਾਂ ਫਲੈਟਾਂ 'ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੇ ਉਸ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ।

ਬੁਰੀ ਤਰ੍ਹਾਂ ਕੁੱਟਮਾਰ:ਇੱਕ ਆਦਮੀ ਅਤੇ ਇੱਕ ਔਰਤ ਆਪਣੇ ਕੁੱਤੇ ਨਾਲ ਉਨ੍ਹਾਂ ਦੇ ਘਰ ਵਿੱਚ ਆਏ ਅਤੇ ਪਤਨੀ ਅਤੇ ਉਸ ਦੀ ਕੁੱਟਮਾਰ ਕਰਨ ਲੱਗੇ। ਵਿਅਕਤੀ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਡੰਡਿਆਂ ਨਾਲ ਕੁੱਟਿਆ। ਔਰਤ ਨੇ ਪੀੜਤ ਦੀ ਪਤਨੀ ਨੂੰ ਥੱਪੜ ਅਤੇ ਮੁੱਕਾ ਮਾਰਿਆ। ਹਮਲੇ ਦੌਰਾਨ ਉਸ ਨੇ ਮਦਦ ਲਈ ਰੌਲਾ ਪਾਇਆ, ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਉਸ ਦੇ ਘਰ ਦੇ ਬਾਹਰ ਲੱਗੇ 9 ਦੇ ਕਰੀਬ ਸੀਸੀਟੀਵੀ ਕੈਮਰੇ ਵੀ ਡੰਡਿਆਂ ਨਾਲ ਤੋੜ ਦਿੱਤੇ ਗਏ। ਉਸ ਦੀ ਪਤਨੀ ਦੀਆਂ ਅੱਖਾਂ ਅਤੇ ਕਮਰ 'ਤੇ ਸੱਟਾਂ ਲੱਗੀਆਂ, ਜਦਕਿ ਉਸ ਦਾ ਹੱਥ ਫ੍ਰੈਕਚਰ ਹੋ ਗਿਆ।

ਆਗੂਆਂ ਦੀ ਮਿਲੀਭੁਗਤ ਹੋਣ ਦੇ ਇਲਜ਼ਾਮ: ਮਹਿੰਦਰ ਨੇ ਦੱਸਿਆ ਕਿ ਇਲਾਕੇ ਵਿੱਚ ਸ਼ਰਾਰਤੀ ਅਨਸਰ ਨਸ਼ੇ, ਚੋਰੀ ਅਤੇ ਵਾਹਨਾਂ ਦੇ ਪੁਰਜ਼ੇ ਵੇਚਣ ਦਾ ਧੰਦਾ ਕਰਦੇ ਹਨ। ਇਸ ਸਬੰਧੀ ਕਈ ਵਾਰ ਥਾਣਾ ਸਦਰ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ, ਪਰ ਇਲਾਕੇ ਵਿੱਚ ਕੋਈ ਗਸ਼ਤ ਨਹੀਂ ਹੋ ਰਹੀ। ਪੌਸ਼ ਇਲਾਕਾ ਹੋਣ ਦੇ ਬਾਵਜੂਦ ਘਰਾਂ ਵਿੱਚ ਚੋਰੀਆਂ ਹੋ ਰਹੀਆਂ ਹਨ। ਚੋਰਾਂ ਨੂੰ ਰੋਕਣ ਲਈ ਪਾਰਕਾਂ ਵਿੱਚ ਤਾਰਾਂ ਦੀਆਂ ਕੰਧਾਂ ਬਣਾਈਆਂ ਜਾ ਰਹੀਆਂ ਹਨ। ਇਨ੍ਹਾਂ ਫਲੈਟਾਂ ’ਤੇ ਆਗੂਆਂ ਦੀ ਮਿਲੀਭੁਗਤ ਨਾਲ ਕਬਜ਼ਾ ਕੀਤਾ ਗਿਆ ਹੈ।

ਇਸ ਸਾਰੇ ਮਾਮਲੇ ਉੱਤੇ ਐਸਐਚਓ ਨੇ ਕਿਹਾ ਪੀੜਤ ਪਤੀ-ਪਤਨੀ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਜਲਦ ਪੁੱਛਗਿਛ ਕੀਤੀ ਜਾਵੇਗੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details