ਪੰਜਾਬ

punjab

ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਜਾਣੋ ਕੀ ਨੇ ਹਾਲਾਤ - accident of the bus going to Sarsa

By ETV Bharat Punjabi Team

Published : Apr 29, 2024, 4:02 PM IST

Updated : Apr 29, 2024, 6:34 PM IST

ਅੱਜ 29 ਅਪ੍ਰੈਲ ਦੇ ਭੰਡਾਰਾ ਨੂੰ ਲੈ ਕੇ ਬਰਨਾਲਾ ਤੋਂ ਡੇਰਾ ਸਿਰਸਾ ਸਤਿਸੰਗ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਬੱਸ 'ਚ ਸਵਾਰ 30-35 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਬਰਨਾਲਾ ਦੇ ਸਿਬਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ACCIDENT OF THE BUS GOING TO SARSA
ACCIDENT OF THE BUS GOING TO SARSA

ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ

ਬਰਨਾਲਾ: ਬਰਨਾਲਾ ਤੋਂ ਡੇਰਾ ਸਿਰਸਾ ਸਤਿਸੰਗ ਲਈ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਬੱਸ 'ਚ ਸਵਾਰ 30-35 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਬਰਨਾਲਾ ਦੇ ਸਿਬਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਵਿੱਚ ਸਵਾਰ ਸਾਰੇ ਵਿਅਕਤੀ ਡੇਰਾ ਸਿਰਸਾ ਦੇ ਪ੍ਰੇਮੀ ਸਨ, ਜੋ ਅੱਜ ਡੇਰਾ ਸਿਰਸਾ ਵਿਖੇ ਹੋਣ ਵਾਲੇ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਸ਼ੇਰਪੁਰ ਅਤੇ ਬਰਨਾਲਾ ਤੋਂ ਜਾ ਰਹੇ ਸਨ।

ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ

ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹਾਦਸਾ: ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਬਰਨਾਲਾ ਦੇ ਬੱਸ ਸਟੈਂਡ ਤੋਂ ਦਾਣਾ ਮੰਡੀ ਦੇ ਪਿਛਲੇ ਪਾਸੇ ਵਾਲੀ ਵੱਡੇ ਵ੍ਹੀਕਲ ਰੋਕਣ ਲਈ ਕੰਕਰੀਟ ਦੇ ਪੋਲ ਲਗਾਏ ਗਏ ਹਨ। ਪਰ ਬੱਸ ਚਾਲਕ ਨੇ ਲਾਪਰਵਾਹੀ ਨਾਲ ਬੱਸ ਨੂੰ ਪੋਲ ਵਿੱਚ ਟੱਕਰ ਮਾਰ ਦਿੱਤੀ ਅਤੇ ਬੱਸ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਬੱਸ ਬੁਰੀ ਤਰ੍ਹਾਂ ਟੁੱਟ ਗਈ ਅਤੇ ਪੋਲ ਵੀ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਬੱਸ ਸਮੇਤ ਫਰਾਰ ਹੋ ਗਿਆ।

ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ

'ਸਿਵਲ ਬਰਨਾਲਾ ਵਿਖੇ ਕਰਵਾਇਆ ਗਿਆ ਦਾਖਲ': ਇਸ ਸਬੰਧੀ ਬੱਸ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਅੱਜ ਉਹ ਸ਼ੇਰਪੁਰ ਤੋਂ ਡੇਰਾ ਸਿਰਸਾ ਸਤਿਸੰਗ ਜਾ ਰਿਹਾ ਸੀ। ਜਦੋਂ ਉਹ ਬਰਨਾਲਾ ਪਹੁੰਚਿਆ ਤਾਂ ਬਰਨਾਲਾ ਤੋਂ ਆਏ ਬੱਸ ਚਾਲਕ ਨੇ ਬੱਸ ਸਟੈਂਡ ਦੇ ਪਿਛਲੇ ਪਾਸੇ ਦਾਣਾ ਮੰਡੀ ਵਾਲੀ ਸਾਈਡ ਤੋਂ ਬੱਸ ਲਿਜਾਣ ਦੀ ਕੋਸ਼ਿਸ਼ ਕੀਤੀ। ਜਿੱਥੇ ਸੜਕ ਉਪਰ ਪੋਲ ਲਗਾਏ ਗਏ ਹਨ। ਪਰ ਬੱਸ ਡਰਾਈਵਰ ਨੇ ਇਹ ਸਭ ਜਾਣਦੇ ਹੋਏ ਬੱਸ ਪੋਲ ਨਾਲ ਟਕਰਾ ਦਿੱਤੀ। ਜਿਸ ਕਾਰਨ ਬੱਸ ਵਿੱਚ ਸਵਾਰ ਵੱਡੀ ਗਿਣਤੀ ਵਿੱਚ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਬੱਸ ਡਰਾਈਵਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।

ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ

ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਵਾਪਰੇ ਬੱਸ ਹਾਦਸੇ ਕਾਰਨ 30-35 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚੋਂ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੈ। ਮਰੀਜ਼ਾਂ ਦਾ ਸਿਟੀ ਸਕੈਨ ਅਤੇ ਐਕਸਰੇ ਆਦਿ ਕਰਵਾਉਣ ਤੋਂ ਬਾਅਦ ਹੀ ਅਗਲੀ ਰਿਪੋਰਟ ਦਿੱਤੀ ਜਾ ਸਕਦੀ ਹੈ।

ਡੇਰਾ ਸਿਰਸਾ ਸਤਿਸੰਗ ਵਿੱਚ ਜਾ ਰਹੀ ਬੱਸ ਹੋਈ ਹਾਦਸੇ ਦਿਨ ਸ਼ਿਕਾਰ

'ਘਟਨਾ ਤੋਂ ਬਾਅਦ ਫਰਾਰ ਹੋਇਆ ਡਰਾਈਵਰ':ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਰੂਪ ਸਿੰਘ ਨੇ ਦੱਸਿਆ ਕਿ ਬੱਸ ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਘਟਨਾ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

Last Updated :Apr 29, 2024, 6:34 PM IST

ABOUT THE AUTHOR

...view details