ਪੰਜਾਬ

punjab

ਭਿੱਖੀਵਿੰਡ ਵਿਖੇ ਘਰੋਂ ਅਗਵਾ ਕਰਨ ਮਗਰੋਂ ਨੌਜਵਾਨ ਦਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

By ETV Bharat Punjabi Team

Published : Feb 27, 2024, 7:22 AM IST

ਤਰਨ ਤਾਰਨ ਦੇ ਕਸਬਾ ਭਿੱਖੀਵਿੰਡ ਵਿੱਚ ਇੱਕ ਨੌਜਵਾਨ ਨੂੰ ਅਣਪਛਾਤੇ ਹਮਲਾਵਰ ਘਰੋਂ ਅਗਵਾ ਕਰਕੇ ਲੈ ਗਏ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਮਾਮਲਾ ਨਜਾਇਜ਼ ਸਬੰਧਾਂ ਨਾਲ ਜੋੜਿਆ ਜਾ ਰਿਹਾ ਹੈ।

Bhikhiwind of Tarn Taran
ਭਿੱਖੀਵਿੰਡ ਵਿਖੇ ਘਰੋਂ ਅਗਵਾ ਕਰਨ ਮਗਰੋਂ ਨੌਜਵਾਨ ਦਾ ਕਤਲ

ਪ੍ਰੀਤ ਇੰਦਰ ਸਿੰਘ, ਡੀਐੱਸਪੀ

ਤਰਨ ਤਾਰਨ:ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਵਿਖੇ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ 24 ਸਾਲ ਦੇ ਨੌਜਵਾਨ ਦਾ ਉਸ ਦੇ ਘਰ ਵਿੱਚੋਂ ਚੁੱਕ ਕੇ ਦਾਤਰ ਮਾਰ ਕੇ ਕਤਲ ਕਰਕੇ ਲਾਸ਼ ਨੂੰ ਭਿਖੀਵਿੰਡ ਦਾਣਾ ਮੰਡੀ ਦੇ ਸਾਹਮਣੇ ਸੁੱਟ ਦਿੱਤੀ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਨੌਜਵਾਨ ਦੀ ਲਾਸ਼ ਲੋਕਾਂ ਨੇ ਦਾਣਾ ਮੰਡੀ ਦੇ ਸਾਹਮਣੇ ਪਈ ਵੇਖੀ ਤਾਂ ਉਹਨਾਂ ਵੱਲੋਂ ਤੁਰੰਤ ਥਾਣਾ ਭਿੱਖੀਵਿੰਡ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਅਣਪਛਾਤਿਆਂ ਨੇ ਕੀਤਾ ਅਗਵਾ: ਉੱਧਰ ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦੇਣ ਦੇ ਹੋਏ ਮ੍ਰਿਤਕ ਨੌਜਵਾਨ ਸਤਨਾਮ ਸਿੰਘ ਉਰਫ ਘੁੱਲਾ ਪੁੱਤਰ ਮੇਜਰ ਸਿੰਘ ਵਾਸੀ ਚੇਲਾ ਕਲੋਨੀ ਭਿਖੀਵਿੰਡ ਦੇ ਜੀਜੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਬੀਤੀ ਦੇਰ ਰਾਤ ਘਰ ਵਿੱਚ ਆਪਣੀ ਭਾਬੀ ਅਤੇ ਛੋਟੇ ਬੱਚੇ ਸਨ ਅਤੇ ਦੇਰ ਰਾਤ 12 ਵਜੇ ਦੇ ਕਰੀਬ ਜਦੋਂ ਘਰ ਦਾ ਬੂਹਾ ਖੜਕਿਆ ਤਾਂ ਸਤਨਾਮ ਸਿੰਘ ਨੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਸਤਨਾਮ ਸਿੰਘ ਦੀ ਧੌਣ ਵਿੱਚ ਦਾਤਰ ਮਾਰ ਦਿੱਤਾ ਗਿਆ ਅਤੇ ਉਸ ਨੂੰ ਅਗਵਾ ਕਰਕੇ ਉੱਥੋਂ ਲੈ ਗਏ। ਇਸ ਤੋਂ ਬਾਅਦ ਅੱਜ ਫੋਨ ਆਇਆ ਕਿ ਤੁਹਾਡੇ ਨੌਜਵਾਨ ਦੀ ਲਾਸ਼ ਮੰਡੀ ਦੇ ਸਾਹਮਣੇ ਪਈ ਹੋਈ ਹੈ।

  1. ਪਾਇਲ 'ਚ 50 ਸਾਲ ਪੁਰਾਣੀ ਮੰਗ ਹੋਵੇਗੀ ਪੂਰੀ, ਰਾੜਾ ਸਾਹਿਬ 'ਚ ਨਹਿਰ 'ਤੇ ਬਣੇਗਾ ਪੁਲ, ਵਿਧਾਇਕ ਗਿਆਸਪੁਰਾ ਨੇ ਕੀਤੀ ਜਗ੍ਹਾ ਦੀ ਚੋਣ
  2. ਗੈਸ ਸਿਲੰਡਰ ਫਟਣ ਕਾਰਣ ਫੈਕਟਰੀ ਨੂੰ ਲੱਗੀ ਅੱਗ, ਮੋਟਰਸਾਈਕਲ ਵੀ ਆਇਆ ਲਪੇਟ 'ਚ, ਹੋਇਆ ਲੱਖਾਂ ਦਾ ਨੁਕਸਾਨ
  3. ਤੀਰਅੰਦਾਜ਼ੀ, ਹਾਕੀ ਅਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ, ਖੇਡ ਮੰਤਰੀ ਪੰਜਾਬ ਨੇ ਦਿੱਤੀਆਂ ਮੁਬਾਰਕਾਂ

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ:ਉੱਧਰ ਤਫਤੀਸ਼ ਕਰ ਰਹੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਨੇ ਉਹਨਾਂ ਨੂੰ ਬੀਤੇ ਦਿਨ ਲਿਖਤੀ ਕੰਪਲੇਂਟ ਦਿੱਤੀ ਸੀ ਕਿ ਉਸ ਦੇ ਦਿਓਰ ਨੂੰ ਕੋਈ ਪੰਜ ਅਣਪਛਾਤੇ ਵਿਅਕਤੀ ਘਰ ਵਿੱਚੋਂ ਚੁੱਕ ਕੇ ਲੈ ਗਏ ਹਨ ਅਤੇ ਰੌਲਾ ਪਾ ਰਹੇ ਸਨ ਕਿ ਤੂੰ ਸਾਡੀ ਲੜਕੀ ਨੂੰ ਟਰੱਕਾਂ ਦੇ ਵਿੱਚ ਲਈ ਫਿਰਦਾ ਹੈ। ਡੀਐੱਸਪੀ ਨੇ ਕਿਹਾ ਕਿ ਇਹ ਮਾਮਲਾ ਨਜਾਇਜ਼ ਸਬੰਧਾਂ ਦਾ ਲੱਗ ਰਿਹਾ ਹੈ। ਫਿਲਹਾਲ ਡੈਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਆਰੰਭ ਦਿੱਤੀ ਹੈ।


ABOUT THE AUTHOR

...view details