ETV Bharat / state

ਗੈਸ ਸਿਲੰਡਰ ਫਟਣ ਕਾਰਣ ਫੈਕਟਰੀ ਨੂੰ ਲੱਗੀ ਅੱਗ, ਮੋਟਰਸਾਈਕਲ ਵੀ ਆਇਆ ਲਪੇਟ 'ਚ, ਹੋਇਆ ਲੱਖਾਂ ਦਾ ਨੁਕਸਾਨ

author img

By ETV Bharat Punjabi Team

Published : Feb 26, 2024, 8:50 PM IST

ਲੁਧਿਆਣਾ ਦੇ ਜਨਕਪੁਰੀ ਗਣੇਸ਼ ਨਗਰ ਵਿੱਚ ਇੱਕ ਮੱਠੀਆਂ ਬਣਾਉਣ ਵਾਲੀ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ। ਫੈਕਟਰੀ ਦੇ ਵਰਕਰਾਂ ਮੁਤਾਬਿਕ ਇਹ ਅੱਗ ਗੈਸ ਸਿਲੰਡਰ ਫਟਣ ਕਾਰਣ ਲੱਗੀ।

A fire broke out in a factory
ਗੈਸ ਸਿਲੰਡਰ ਫਟਣ ਕਾਰਣ ਫੈਕਟਰੀ ਨੂੰ ਲੱਗੀ ਅੱਗ

ਗੈਸ ਸਿਲੰਡਰ ਫਟਣ ਕਾਰਣ ਫੈਕਟਰੀ ਨੂੰ ਲੱਗੀ ਅੱਗ

ਲੁਧਿਆਣਾ: ਜਨਕਪੁਰੀ ਇਲਾਕੇ ਦੇ ਵਿੱਚ ਸਥਿਤ ਗਣੇਸ਼ ਨਗਰ ਦੇ ਅੰਦਰ ਇੱਕ ਮੱਠੀਆਂ ਬਣਾਉਣ ਵਾਲੀ ਗੈਰ ਕਾਨੂੰਨੀ ਫੈਕਟਰੀ ਨੂੰ ਅੱਜ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਫੈਕਟਰੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਨਾਲ ਹੀ ਇੱਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ। ਜਿਸ ਕਰਕੇ ਭਾਰੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਜਦੋਂ ਅੱਗ ਲੱਗੀ ਉਸ ਵੇਲੇ ਅੰਦਰ ਵਰਕਰ ਕੰਮ ਕਰ ਰਹੇ ਸਨ ਪਰ ਅੱਗ ਲੱਗਣ ਤੋਂ ਬਾਅਦ ਉਹ ਸਾਰੇ ਹੀ ਬਾਹਰ ਭੱਜ ਆਏ, ਜਿਸ ਕਰਕੇ ਉਹਨਾਂ ਦੀ ਜਾਨ ਬਚ ਗਈ। ਫੈਕਟਰੀ ਰਿਹਾਇਸ਼ੀ ਇਲਾਕੇ ਦੇ ਵਿੱਚ ਚਲਾਈ ਜਾ ਰਹੀ ਸੀ। ਜਿਸ ਦੀ ਜਾਂਚ ਹੁਣ ਕੀਤੀ ਜਾਵੇਗੀ।




ਇਸ ਸਬੰਧੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਰਕਰ ਨੇ ਦੱਸਿਆ ਕਿ ਸਿਲੰਡਰ ਨੂੰ ਅੱਗ ਲੱਗਣ ਕਰਕੇ ਇਹ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਵੀ ਇਲਾਕੇ ਵਿੱਚੋਂ ਲੰਘ ਰਹੀਆਂ ਨੇ। ਉਨ੍ਹਾਂ ਕਿਹਾ ਕਿ ਅੱਗ ਦੁਪਹਿਰ ਵੇਲੇ ਲੱਗੀ ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਨ੍ਹਾ ਨੇ ਅੱਗ ਉੱਤੇ ਆ ਕੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਸਿਲੰਡਰ ਨੂੰ ਵੀ ਬੁਝਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਅੱਗੇ ਕਿਹਾ ਕੇ ਮੱਠੀਆਂ ਬਣਾਉਣ ਦੇ ਲਈ ਫੈਕਟਰੀ ਵਿੱਚ ਭੱਠੀ ਚਲਾਈ ਜਾ ਰਹੀ ਸੀ।



ਮੌਕੇ ਉੱਤੇ ਪੁੱਜੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕੇ ਸਾਨੂੰ 12:05 ਉੱਤੇ ਅੱਗ ਲਗਣ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਆ ਕੇ ਅੱਧੇ ਘੰਟੇ ਦੇ ਵਿੱਚ ਹੀ ਅੱਗ ਉੱਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅਸੀਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਫੈਕਟਰੀ ਬੇਕਰੀ ਦਾ ਸਮਾਨ ਬਣਾਉਂਦੀ ਸੀ। ਉਨ੍ਹਾਂ ਕਿਹਾ ਕਿ 4 ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ। ਫੈਕਟਰੀ ਵਿੱਚ ਅੱਗ ਕਿਵੇਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਣਾਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ।




ETV Bharat Logo

Copyright © 2024 Ushodaya Enterprises Pvt. Ltd., All Rights Reserved.