ਪੰਜਾਬ

punjab

ਲੁਧਿਆਣਾ ਪੰਜਾਬ ਦੇ ਸੰਵੇਦਨਸ਼ੀਲ ਲੋਕ ਸਭਾ ਹਲਕਿਆਂ ਵਿੱਚੋਂ ਇੱਕ, ਸ਼ਹਿਰ 'ਚ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਵਾਉਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ - police took out a flag march

By ETV Bharat Punjabi Team

Published : Apr 1, 2024, 3:02 PM IST

ਲੁਧਿਆਣਾ ਲੋਕ ਸਭਾ ਹਲਕੇ ਨੂੰ ਪੰਜਾਬ ਦੇ ਸੰਵੇਦਨਸ਼ੀਲ ਹਲਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਸਥਾਨਕ ਕਮਿਸ਼ਨਰ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ।

Lok Sabha elections in Ludhiana
ਭਰੋਸਾ ਦਵਾਉਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

ਕੁਲਦੀਪ ਚਾਹਲ, ਪੁਲਿਸ ਕਮਿਸ਼ਨਰ

ਲੁਧਿਆਣਾ: ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਰੇਟ ਵੱਲੋਂ ਇੱਕ ਵੱਡਾ ਫਲੈਗ ਮਾਰਚ ਸ਼ਹਿਰ ਦੇ ਵਿੱਚ ਕੱਢਿਆ ਗਿਆ ਲਗਭਗ ਚਾਰ ਕਿਲੋਮੀਟਰ ਦਾ ਸਫਰ ਇਹ ਫਲੈਗ ਮਾਰਚ ਚੈੱਕ ਕਰੇਗਾ ਜਿਸ ਤੋਂ ਬਾਅਦ ਫਲੈਗ ਮਾਰਚ ਸੰਪੰਨ ਹੋਇਆ, ਇਸ ਫਲੈਗ ਮਾਰਚ ਦੀ ਅਗਵਾਈ ਖੁਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਲ ਵੱਲੋਂ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਨਾਲ ਲੁਧਿਆਣਾ ਪੁਲਿਸ ਦੇ ਹੋਰ ਸੀਨੀਅਰ ਅਫਸਰ ਵੀ ਮੌਜੂਦ ਰਹੇ। ਲੁਧਿਆਣਾ ਪੁਲਿਸ ਤੋਂ ਇਲਾਵਾ ਸੀਆਰਪੀਐਫ ਦੀ ਟੁਕੜੀ ਅਤੇ ਨਾਲ ਹੀ ਦੰਗਾ ਵਿਰੋਧੀ ਪੁਲਿਸ ਫੋਰਸ ਵੀ ਇਸ ਫਲੈਗ ਮਾਰਚ ਦੇ ਵਿੱਚ ਸ਼ਾਮਿਲ ਹੋਈ।


ਵੱਖ-ਵੱਖ ਪੁਆਇੰਟਾਂ ਉੱਤੇ ਨਾਕੇਬੰਦੀ: ਫਲੈਗ ਮਾਰਚ ਦੀ ਅਗਵਾਈ ਕਰਦੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਉਹਨਾਂ ਦੀ ਸੁਰੱਖਿਆ ਸਬੰਧੀ ਭਰੋਸਾ ਦਵਾਇਆ ਜਾ ਸਕੇ ਅਤੇ ਨਾਲ ਹੀ ਚੋਣਾਂ ਸਹੀ ਤਰੀਕੇ ਦੇ ਨਾਲ ਨੇਪਰੇ ਚੜ ਸਕਣ ਜਿਸ ਸਬੰਧੀ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਵਾਧੂ ਪੁਲਿਸ ਫੋਰਸ ਤੈਨਾਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਪੁਆਇੰਟਾਂ ਉੱਤੇ ਨਾਕੇਬੰਦੀ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬੀਤੇ ਦਿਨੀ ਵੀ ਹਜ਼ਾਰਾਂ ਲੀਟਰ ਸ਼ਰਾਬ ਦਾ ਲਾਹਣ ਬਰਾਮਦ ਕੀਤਾ ਗਿਆ ਹੈ।



ਡਰੋਨ ਸਰਵੀਲੈਂਸ: ਇਸ ਦੌਰਾਨ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਲੁਧਿਆਣਾ ਨੂੰ ਪਹਿਲਾਂ ਹੀ ਅਤੀ ਸੰਵੇਦਨਸ਼ੀਲ ਲੋਕ ਸਭਾ ਹਲਕਿਆਂ ਦੇ ਵਿੱਚ ਮੰਨਿਆ ਗਿਆ ਹੈ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਿਕ ਹੀ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਡੇ ਵੱਲੋਂ ਫੋਰਸ ਤੋਂ ਇਲਾਵਾ ਡਰੋਨ ਸਰਵੀਲੈਂਸ ਵੀ ਤੈਨਾਤ ਕੀਤਾ ਗਿਆ ਹੈ ਅਤੇ ਉਸ ਦੀ ਵਰਤੋਂ ਵੀ ਸਾਡੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਅੱਜ ਫਲੈਗ ਮਾਰਚ ਦੇ ਵਿੱਚ ਵੀ ਡਰੋਨ ਸ਼ਾਮਿਲ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਾਡੀ ਹੈ ਅਤੇ ਅਸੀਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਹੀਂ ਦੇਣ ਦੇਵਾਂਗੇ।



ABOUT THE AUTHOR

...view details