ਅੰਮ੍ਰਿਤਸਰ: ਅੱਜ ਦੇ ਸਮੇਂ ਵਿੱਚ ਹਰ ਕੋਈ ਹਰ ਖੇਤਰ ਵਿੱਚ ਰਿਕਾਰਡ ਹਾਸਿਲ ਕਰਨ ਦੀ ਤਾਂਘ ਰੱਖਦਾ ਹੈ। ਖਾਸ ਕਰ ਹਿਮਾਲਾ, ਮਾਊਂਟ ਐਵਰੇਸਟ ਜਾਂ ਫਿਰ ਕਿਸੇ ਹੋਰ ਖੇਤਰ ਦੀਆਂ ਉਚੀਆਂ ਪਹਾੜ ਦੀਆਂ ਚੋਟੀਆਂ ਉੱਤੇ ਆਪਣੇ ਹੀ ਢੰਗ ਨਾਲ ਚੜ੍ਹਾਈਆਂ ਚੜ੍ਹ ਕੇ ਰਿਕਾਰਡ ਬਣਾਉਣ ਜਾਂ ਤੋੜਨ ਦੀ ਕੋਸ਼ਿਸ ਕੀਤੀ ਜਾਂਦੀ ਹੈ। ਅਜਿਹਾ ਕਰਨ ਵਿੱਚ ਜਿੱਥੇ ਬਜ਼ੁਰਗ ਤੇ ਮਹਿਲਾਵਾਂ ਪਿੱਛੇ ਨਹੀਂ ਰਹਿੰਦੀਆਂ, ਉੱਥੇ ਹੀ ਅੱਜ ਅੰਮ੍ਰਿਤਸਰ ਨਾਲ ਸਬੰਧਤ ਇੱਕ ਅਜਿਹੇ ਪਰਿਵਾਰ ਨਾਲ ਮਿਲਾਉਣ ਜਾ ਰਹੇ ਹਾਂ ਜੋ ਪਤੀ-ਪਤਨੀ ਸਣੇ ਸਵਾ ਸਾਲ ਦੀ ਧੀ ਤੇ ਚਾਰ ਸਾਲ ਦੇ ਪੁੱਤਰ ਨੇ ਵੱਖਰਾ ਰਿਕਾਰਡ ਕਾਇਮ ਕਰ ਦਿੱਤਾ ਹੈ।
ਬੱਚਿਆਂ ਸਣੇ ਸਕੂਟੀ ਉੱਤੇ ਪਹਾੜਾਂ 'ਚ ਨਿਕਲੇ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲੇਰ ਸਿੰਘ ਨੇ ਕਿਹਾ ਕਿ ਹੋਲੇ ਮਹੱਲੇ ਉੱਤੇ ਉਨ੍ਹਾਂ ਨੂੰ ਚਾਰ ਪੰਜ ਛੁੱਟੀਆਂ ਹੁੰਦੀਆਂ ਹਨ। ਹਰ ਹੋਲੇ ਮਹੱਲੇ ਉੱਤੇ ਉਹ ਪਰਿਵਾਰ ਸਣੇ ਬਾਹਰ ਜਾਂਦੇ ਹਨ, ਪਰ ਇਸ ਵਾਰ ਉਨ੍ਹਾਂ ਨੇ ਸੋਚਿਆ ਕਿ ਕੁੱਝ ਵੱਖਰਾ ਕੀਤਾ ਜਾਵੇ। ਜਿਸ ਦੇ ਚੱਲਦੇ ਹੋਏ ਉਨ੍ਹਾਂ ਨੇ ਦੋ ਚੋਟੀਆਂ- ਇੱਕ ਦਿਨ ਸਿੰਥਨ ਟੋਪ ਤੇ ਦੂਜੀ ਦਾ ਨੱਥਾ ਟੋਪ ਦਾ ਸਫ਼ਰ ਬੱਚਿਆਂ ਨੂੰ ਨਾਲ ਲੈ ਕੇ ਸਕੂਟੀ ਉੱਤੇ ਕਰਨ ਦਾ ਮਨ ਬਣਾਇਆ। ਸਿੰਥਨ ਟੋਪ ਦੀ ਉਚਾਈ ਸਾਢੇ 12 ਹਜ਼ਾਰ ਫੁੱਟ ਸੀ ਅਤੇ ਨੱਥਾ ਟੋਪ ਦੀ ਉਚਾਈ 10 ਫੁੱਟ ਦੇ ਕਰੀਬ ਸੀ। ਉਨ੍ਹਾਂ ਦੱਸਿਆ ਕਿ ਮਾਈਨਸ ਦੋ ਡਿਗਰੀ ਟੈਂਪਰੇਚਰ ਸਿੰਥਨ ਟੋਪ ਦਾ ਮਾਈਨਸ 8 ਡਿਗਰੀ ਟੈਂਪਰੇਚਰ ਵਿੱਚ ਅਸੀਂ ਸਕੂਟੀ ਉੱਤੇ ਹੀ ਸਫਰ ਤੈਅ ਕੀਤਾ।
ਆਰਮੀ ਵਾਲਿਆਂ ਨੇ ਵੀ ਰੋਕਿਆ: ਦਲੇਰ ਸਿੰਘ ਨੇ ਦੱਸਿਆ ਕਿ ਜੇਕਰ ਮੋਟਰਸਾਈਕਲ ਹੁੰਦਾ ਤਾਂ ਮੁਸ਼ਕਲ ਆਉਂਦੀ, ਪਰ ਸਕੂਟੀ ਹੋਣ ਕਰਕੇ ਸਫ਼ਰ ਥੌੜਾ ਸੁਖਾਲਾ ਰਿਹਾ ਹੈ। ਹਾਲਾਂਕਿ ਮੁਸ਼ਕਲਾਂ ਬਹੁਤ ਆਈਆਂ, ਬੱਚੇ ਬਿਮਾਰ ਵੀ ਹੋਏ, ਪਰ 4 ਦਿਨਾਂ ਵਿੱਚ ਬੱਚਿਆਂ ਨੇ ਬਹੁਤ ਆਨੰਦ ਵੀ ਮਾਣਿਆ। ਦਲੇਰ ਸਿੰਘ ਤੇ ਉਨ੍ਹਾਂ ਦੇ ਪਤਨੀ ਰਜਿੰਦਰ ਕੌਰ ਨੇ ਦੱਸਿਆ ਕਿ ਸਾਨੂੰ ਰਾਹ ਵਿੱਚ ਬਹੁਤ ਜਣਿਆ ਨੇ ਅੱਗੇ ਜਾਣ ਤੋਂ ਰੋਕਿਆ। ਇੱਥੋ ਤੱਕ ਆਰਮੀ ਵਾਲਿਆਂ ਨੇ ਵੀ ਬੱਚਿਆਂ ਨੂੰ ਨਾਲ ਲੈ ਕੇ ਇੰਨੀ ਜ਼ਿਆਦਾ ਚੜ੍ਹਾਈ ਚੜ੍ਹਨ ਤੋਂ ਰੋਕਿਆ, ਪਰ ਅਸੀਂ ਉਸ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਮੰਜਿਲ ਵਲ ਵਧਦੇ ਗਏ ਅਤੇ ਕਾਮਯਾਬੀ ਵੀ ਹਾਸਿਲ ਕੀਤੀ। ਦੋਹਾਂ ਨੇ ਕਿਹਾ ਕਿ ਹੁਣ ਉਹ ਅੱਗੇ ਵੀ ਹੋਰ ਰਿਕਾਰਡ ਕਾਇਮ ਕਰਨ ਦੀ ਤਿਆਰੀ ਜ਼ਰੂਰ ਕਰਨਗੇ। ਫਿਰ ਚਾਹੇ ਮਾਊਂਟ ਐਵਰੇਸਟ ਦੀ ਚੋਟੀ ਉੱਤੇ ਕਿਉਂ ਨਾ ਜਾਣਾ ਹੋਵੇ, ਪਰ ਉਹ ਜ਼ਰੂਰ ਜਾਣਗੇ।