ਪੰਜਾਬ

punjab

ਕੈਂਡੀਡੇਟ ਮੀਤ ਹੇਅਰ ਨੇ ਅੱਜ ਬਾਕੀ ਪਾਰਟੀ ਤੇ ਸਾਥੀਆਂ ਦੇ ਨਾਲ ਭਰੇ ਆਪਣੇ ਕਾਗਜ਼ - Lok Sabha Elections 2024

By ETV Bharat Punjabi Team

Published : May 13, 2024, 10:27 PM IST

Member of Parliament Candidate Meet Here: ਜਿਲ੍ਹਾ ਸੰਗਰੂਰ ਦੇ ਵਿੱਚ ਵੱਡੇ ਕਾਫਲੇ ਨਾਲ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਮੀਤ ਹੇਅਰ ਨੇ ਅੱਜ ਆਪਣੇ ਪਰਿਵਾਰ ਤੇ ਬਾਕੀ ਪਾਰਟੀ ਤੇ ਸਾਥੀਆਂ ਦੇ ਨਾਲ ਆਪਣੇ ਕਾਗਜ਼ ਭਰੇ ਹਨ। ਪੜ੍ਹੋ ਪੂਰੀ ਖਬਰ...

Candidate Meet Here
ਕੈਂਡੀਡੇਟ ਮੀਤ ਹੇਅਰ (Etv Bhart Sangrur)

ਕੈਂਡੀਡੇਟ ਮੀਤ ਹੇਅਰ (Etv Bhart Sangrur)

ਸੰਗਰੂਰ:ਅੱਜ ਜਿਲ੍ਹਾ ਸੰਗਰੂਰ ਦੇ ਵਿੱਚ ਵੱਡੇ ਕਾਫਲੇ ਨਾਲ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਮੀਤ ਹੇਅਰ ਨੇ ਅੱਜ ਆਪਣੇ ਪਰਿਵਾਰ ਤੇ ਬਾਕੀ ਪਾਰਟੀ ਤੇ ਸਾਥੀਆਂ ਦੇ ਨਾਲ ਆਪਣੇ ਕਾਗਜ਼ ਭਰੇ ਹਨ। ਇਸ ਮੌਕੇ ਸੰਗਰੂਰ ਤੋਂ ਮੌਜੂਦਾ ਐਮ.ਐਲ.ਏ. ਨਰਿੰਦਰ ਕੌਰ ਭਰਾਜ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਬਾਕੀ ਸ਼ਖਸ਼ੀਅਤਾਂ ਵੀ ਮੀਤ ਹੇਅਰ ਦੇ ਨਾਲ ਕਾਗਜ ਭਰਨ ਗਈਆ ਹਨ। ਇਸ ਦੇ ਨਾਲ ਹੀ ਵੱਡੀ ਰੋਡ ਸ਼ੋਅ ਤੋਂ ਬਾਅਦ ਮੀਤ ਹੇਅਰ ਨੇ ਕਾਗਜ਼ ਭਰੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਗਰੂਰ ਬੇਸ਼ੱਕ ਹੋਟ ਸੀਟ ਹੈ। ਪਰ ਉਹ ਸਭ ਨੂੰ ਇੱਥੋ ਠੰਡੇ ਕਰਕੇ ਤੋਰਨਗੇ ਅਤੇ ਆਪਣੀ ਜਿੱਤ ਹਾਸਿਲ ਕਰਨਗੇ।

ਸੰਗਰੂਰ ਹੋਟ ਸੀਟ ਜਰੂਰ ਹੈ ਪਰ ਸਭ ਨੂੰ ਠੰਡੇ ਕਰਕੇ ਤੋਰਾਂਗੇ - ਮੀਤ ਹੇਅਰ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦਾ ਵਿਰੋਧ ਕਿਸਾਨ ਕਰ ਰਹੇ ਹਨ। ਉੱਥੇ ਕਿਤੇ ਨਾ ਕਿਤੇ ਦੇਖਣ ਨੂੰ ਮਿਲਦਾ ਹੈ ਕਿ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਅਸਤਿਤਵ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਪੂਰੇ ਸੰਗਰੂਰ ਜ਼ਿਲ੍ਹੇ ਅਤੇ ਬਰਨਾਲੇ ਤੋਂ ਮਿਲ ਰਿਹਾ ਹੈ। ਉਹ ਪਹਿਲਾਂ ਵੀ ਬਰਨਾਲੇ ਤੋਂ ਦੋ ਵਾਰ ਜਿੱਤ ਚੁੱਕੇ ਹਨ ਅਤੇ ਇਸ ਵਾਰ ਉਹ ਸੰਗਰੂਰ ਤੋਂ ਆਪਣੀ ਜਿੱਤ ਹਾਸਿਲ ਕਰਨਗੇ। ਕਿਉਂਕਿ ਜਿਸ ਤਰ੍ਹਾਂ ਮੌਜੂਦਾ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਭਵਿੱਖ ਲਈ ਅਤੇ ਪੰਜਾਬ ਦੇ ਚੰਗੇ ਲਈ ਕੰਮ ਕੀਤੇ ਹਨ, ਲੋਕ ਉਸ ਭਰੋਸੇ ਦੇ ਨਾਲ ਉਨ੍ਹਾਂ ਨੂੰ ਮੁੜ ਤੋਂ ਵੋਟ ਪਾ ਕੇ ਜਿਤਾਉਣਗੇ।

ਪੂਰੇ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦੇਖਣਾ ਚਾਹੁੰਦੇ ਹਨ: ਇਸ ਦੇ ਨਾਲ ਹੀ ਕੇਜਰੀਵਾਲ ਦੇ ਆਉਣ ਤੇ ਉਨ੍ਹਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਦੇਖਣਾ ਚਾਹੁੰਦੇ ਹਨ ਅਤੇ ਕੇਜਰੀਵਾਲ ਨੂੰ ਪਸੰਦ ਕਰਦੇ ਹਨ। ਇਸ ਕਰਕੇ ਕੇਜਰੀਵਾਲ ਜਲਦ ਹੀ ਪੰਜਾਬ ਆਉਣਗੇ ਅਤੇ ਚੋਣ ਪ੍ਰਚਾਰ ਪਾਰਟੀ ਲਈ ਜਰੂਰ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਿਆਰ ਨੂੰ ਗਿਰਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਤੇ ਲੋਕਾਂ ਨੇ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੁਣ ਜੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਮਿਆਰ ਪੰਜਾਬ ਦੇ ਵਿੱਚ ਹਰ ਦਿਨ ਘੱਟਦਾ ਜਾ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਜਿਆਦਾ ਭਰੋਸਾ ਸ਼੍ਰੋਮਣੀ ਅਕਾਲੀ ਦਲ ਤੇ ਨਹੀਂ ਕਰਨਾ ਚਾਹੀਦਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 43 ਹਜ਼ਾਰ ਨੌਕਰੀਆਂ ਦੇ ਦਿੱਤੀਆਂ ਗਈ ਹਨ। ਪਰ ਕੁਝ ਨੌਕਰੀਆਂ ਦੇ ਵਿੱਚ ਜੋ ਕੋਰਟ ਦੇ ਵਿੱਚ ਮਾਮਲੇ ਹਨ, ਉਨ੍ਹਾਂ ਤੇ ਉਹ ਕੁਝ ਨਹੀਂ ਕਰ ਸਕਦੇ। ਇਸ ਕਰਕੇ ਉਨ੍ਹਾਂ ਕਿਹਾ ਕਿ ਫਿਰ ਵੀ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਦਾ ਪੰਜਾਬ ਹਿੱਤ ਦੇ ਵਿੱਚ ਹੈ ਅਤੇ ਪੰਜਾਬ ਦੇ ਲੋਕਾਂ ਦਾ ਵਿਕਾਸ ਕਰਨਾ ਹੈ ਜਿਸ ਦੇ ਲਈ ਉਹ ਕੰਮ ਕਰਨਗੇ।

ABOUT THE AUTHOR

...view details