ਪੰਜਾਬ

punjab

ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜਖ਼ਮੀ - collision bus and tipper in Patiala

By ETV Bharat Punjabi Team

Published : Apr 21, 2024, 3:21 PM IST

Updated : Apr 21, 2024, 4:05 PM IST

ਪਟਿਆਲਾ-ਕੈਥਲ ਰਾਜ ਮਾਰਗ 'ਤੇ ਪੀਆਰਟੀਸੀ ਦੀ ਬੱਸ ਤੇ ਇੱਕ ਟਿੱਪਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਬੱਸ ਕੰਡਕਟਰ ਅਤੇ ਕਈ ਹੋਰ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

Heavy collision between bus and tipper in Patiala, many passengers injured
ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜ਼ਖ਼ਮੀਆਂ

ਪਟਿਆਲਾ 'ਚ ਬੱਸ ਤੇ ਟਿੱਪਰ ਦੀ ਜ਼ਬਰਦਸਤ ਟੱਕਰ, ਕਈ ਸਵਾਰੀਆਂ ਜ਼ਖ਼ਮੀਆਂ

ਪਟਿਆਲਾ:ਪਟਿਆਲਾ -ਕੈਥਲ ਸਟੇਟ ਹਾਈਵੇ 'ਤੇ ਪੀਆਰਟੀਸੀ ਬੱਸ ਦੀ ਟਿੱਪਰ ਨਾਲ ਭਿਆਨਕ ਟੱਕਰ ਹੋ ਗਈ, ਜਿਸ ਨਾਲ ਬੱਸ ਕੰਡਕਟਰ ਦੇ ਗੰਭੀਰ ਜ਼ਖ਼ਮੀ ਹੋਣ ਸਮੇਤ ਕਈ ਹੋਰਨਾਂ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ ਦੀ ਬੱਸ ਨੰਬਰ ਪੀ.ਬੀ.-11ਸੀ.ਐਫ.-0829 ਜੋ ਕਿ ਪਟਿਆਲਾ ਤੋਂ ਚੀਕਾ ਵੱਲ ਜਾ ਰਹੀ ਸੀ, ਜੋੜੀਆਂ ਸੜਕਾਂ ਤੇ ਬੱਸ ਸਾਮ੍ਹਣੇ ਤੋਂ ਟਿੱਪਰ ਨਾਲ ਟਕਰਾ ਗਈ, ਜਿਸ ਕਾਰਨ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਕੰਡਕਟਰ ਸਤਨਾਮ ਸਿੰਘ ਜੋ ਉਸ ਦੇ ਨਾਲ ਬੈਠਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਿਸ 'ਚ ਕੰਡਕਟਰ ਕਾਫੀ ਦੇਰ ਤੱਕ ਫਸਿਆ ਰਿਹਾ, ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦਰਜਨ ਤੋਂ ਵੱਧ ਸਵਾਰੀਆਂ ਵੀ ਜ਼ਖਮੀ ਹੋਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੰਡਕਟਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਸੁਖਵਿੰਦਰ ਸਿੰਘ ਮੁੱਖ ਇੰਸਪੈਕਟਰ, ਅਮਨਦੀਪ ਸਿੰਘ ਸਬ ਇੰਸਪੈਕਟਰ ਮੌਕੇ 'ਤੇ ਪੁੱਜੇ ਜਿਨਾਂ ਨੇ ਲੋਕਾਂ ਨੂੰ ਹਸਪਤਾਲ ਪਹੂੰਚਾਇਆ। ਟੱਕਰ ਹੋਣ ਨਾਲ ਬੱਸ ਦੀ ਫਰੰਟ ਸਾਈਡ ਬੁਰੀ ਤਰ੍ਹਾਂ ਨੁਕਸਾਨੀ ਗਈ। ਜਿਸ ਵਿਚ ਕੰਡਕਟਰ ਕਾਫੀ ਸਮਾਂ ਫਸਿਆ ਰਿਹਾ ਅਤੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦਰਜਨ ਤੋਂ ਵੱਧ ਸਵਾਰੀਆਂ ਵੀ ਜ਼ਖ਼ਮੀ ਹੋਈਆਂ ਹਨ। ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਕੰਡਕਟਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Last Updated : Apr 21, 2024, 4:05 PM IST

ABOUT THE AUTHOR

...view details