ਪੰਜਾਬ

punjab

ਅਨੰਤਨਾਗ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ: ਸਰਚ ਆਪਰੇਸ਼ਨ ਦੌਰਾਨ ਖਾਈ 'ਚ ਡਿੱਗੀ ਗੱਡੀ, ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ - Accident in Anantnag

By ETV Bharat Punjabi Team

Published : May 5, 2024, 7:10 PM IST

Updated : May 5, 2024, 8:15 PM IST

Accident in Anantnag: ਸ਼੍ਰੀਨਗਰ ਦੇ ਅਨੰਤਨਾਗ 'ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਗੱਡੀ ਅਚਾਨਕ ਖਾਈ 'ਚ ਡਿੱਗ ਗਈ। ਹਾਦਸੇ ਦਾ ਸ਼ਿਕਾਰ ਹੋਈ ਇਸ ਗੱਡੀ ਵਿੱਚ ਫੌਜ ਦਾ ਅੱਠ ਜਵਾਨ ਸਵਾਰ ਸਨ, ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਹਾਦਸੇ ਦਾ ਸ਼ਿਕਾਰ ਹੋਏ ਗੁਰਦਾਸਪੁਰ ਦਾ ਜਵਾਨ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ।

Etv Bharat
Etv Bharat (Etv Bharat Gurdaspur)

ਅਨੰਤਨਾਗ 'ਚ ਗੁਰਦਾਸਪੁਰ ਦਾ ਜਵਾਨ ਸ਼ਹੀਦ (Etv Bharat Gurdaspur)

ਗੁਰਦਾਸਪੁਰ:ਸ਼੍ਰੀਨਗਰ ਦੇ ਅਨੰਤਨਾਗ 'ਚ ਅੱਤਵਾਦੀ ਗਤੀਵਿਧੀਆਂ ਦੇ ਇਨਪੁਟ ਤੋਂ ਬਾਅਦ ਫੌਜ ਦੇ ਜਵਾਨਾਂ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਫੌਜੀਆਂ ਦੀ ਗੱਡੀ ਅਚਾਨਕ ਖਾਈ 'ਚ ਡਿੱਗ ਗਈ। ਇਸ ਦੌਰਾਨ ਗੱਡੀ ਵਿੱਚ ਸਵਾਰ ਅੱਠ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਜਵਾਨਾਂ ਵਿੱਚ ਗੁਰਦਾਸਪੁਰ ਦੇ ਪਿੰਡ ਸਰਾਵਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਸ਼ਹੀਦ ਹੋ ਗਿਆ।

ਜਵਾਨ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਉਦੇ ਹੋਏ ਸੈਨਾ ਦੇ ਜਵਾਨ (Etv Bharat Gurdaspur)

ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਸਸਕਾਰ:ਸ਼ਹੀਦ ਦਾ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਸਰਾਵਾਂ ਵਿੱਚ ਫੌਜੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਦੌਾਰਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸੈਂਕੜੇ ਲੋਕ ਸ਼ਹੀਦ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪੁੱਜੇ। ਲਾਂਸ ਨਾਇਕ ਗੁਰਪ੍ਰੀਤ ਸਿੰਘ 19 ਆਰਆਰ ਅਨੰਤਨਾਗ ਵਿੱਚ ਤਾਇਨਾਤ ਸਨ।

ਸ਼ਹੀਦ ਜਵਾਨ ਨੂੰ ਸੈਲਿਉਟ ਕਰਦੇ ਹੋਏ ਸੈਨਾ ਦਾ ਜਵਾਨ (Etv Bharat Gurdaspur)

ਮਾਂ ਅਤੇ ਪਤਨੀ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦੇ ਕੇ ਦਿੱਤੀ ਅੰਤਿਮ ਵਿਦਾਈ:ਤਿਰੰਗੇ ਵਿੱਚ ਲਪੇਟੀ ਹੋਈ ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਹੌਲ ਬੇਹੱਦ ਗਮਗੀਨ ਹੋ ਗਿਆ, ਮਾਤਾ ਲਖਬੀਰ ਕੌਰ ਅਤੇ ਪਤਨੀ ਨੇ ਗੁਰਪ੍ਰੀਤ ਦੀ ਅਰਥੀ ਨੂੰ ਮੋਡਾ ਦੇ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਮਾਂ ਅਤੇ ਪਤਨੀ ਨੇ ਨਮ ਅੱਖਾਂ ਨਾਲ ਦੱਸਿਆ ਕਿ ਕੱਲ੍ਹ ਦੁਪਹਿਰ ਗੁਰਪ੍ਰੀਤ ਨੇ ਪਰਿਵਾਰ ਦਾ ਹਾਲ-ਚਾਲ ਪੁੱਛਣ ਲਈ ਵੀਡੀਓ ਕਾਲ ਕੀਤੀ ਸੀ ਅਤੇ ਦੋਵਾਂ ਪੁੱਤਰਾਂ ਨੂੰ ਸਖ਼ਤ ਮਿਹਨਤ ਕਰਨ ਲਈ ਕਿਹਾ ਸੀ ਤਾਂ ਉਸ ਨੇ ਆਪਣੀ ਕਾਰ ਅਤੇ ਹਥਿਆਰ ਪਰਿਵਾਰ ਨੂੰ ਦਿਖਾਉਂਦੇ ਹੋਏ ਕਿਹਾ ਸੀ ਕਿ ਉਹ ਸੀ ਕਿ ਉਹ ਆਪਰੇਸ਼ਨ ਲਈ ਜਾ ਰਿਹਾ ਹੈ। ਪਤਨੀ ਗੁਰਬਿੰਦਰ ਨੇ ਕਿਹਾ ਕਿ ਉਨਾਂ ਨੂੰ ਕੀ ਪਤਾ ਸੀ ਕਿ ਉਸ ਦੇ ਪਤੀ ਦੀ ਇਹ ਆਖਰੀ ਕਾਲ ਹੋਵੇਗੀ। ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੁਣ ਮੈਂ ਕਿਸਦੇ ਸਹਾਰੇ ਜਿੰਦਗੀ ਕੱਟਾਂਗੀ।

ਸ਼ਹੀਦ ਹੋਏ ਗੁਰਪ੍ਰੀਤ ਨੂੰ ਸੈਲਿਊਟ ਕਰਦਾ ਹੋਇਆ ਪਰਿਵਾਰ (Etv Bharat Gurdaspur)

ਆਪਣੇ ਪਿੱਛੇ ਦੋ ਮਾਸੂਮ ਬੱਚੇ ਛੱਡ ਗਿਆ ਗੁਰਪ੍ਰੀਤ ਸਿੰਘ:ਗੁਰਪ੍ਰੀਤ ਸਿੰਘ ਆਪਣੇ ਪਿੱਛੇ ਦੋ ਮਾਸੂਮ ਬੱਚੇ ਛੱਡ ਗਿਆ ਹੈ। ਸ਼ਹੀਦ ਲਾਂਸ ਨਾਇਕ ਗੁਰਪ੍ਰੀਤ ਸਿੰਘ ਦੇ ਚਾਰ ਸਾਲਾ ਪੁੱਤਰ ਗੁਰਬਾਜ਼ ਸਿੰਘ ਨੇ ਆਪਣੇ ਸ਼ਹੀਦ ਪਿਤਾ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਬਹਾਦਰ ਸਿਪਾਹੀ ਬਣੇਗਾ ਕਿਉਂਕਿ ਉਸ ਦੇ ਪਿਤਾ ਨੇ ਅਕਸਰ ਹੀ ਉਸ ਨੂੰ ਫੌਜ ਵਿੱਚ ਅਫਸਰ ਬਣਨ ਲਈ ਪ੍ਰੇਰਿਆ ਸੀ। ਇਸ ਲਈ ਉਹ ਆਪਣੇ ਕੁਰਬਾਨੀ ਵਾਲੇ ਪਿਤਾ ਦਾ ਸੁਪਨਾ ਜ਼ਰੂਰ ਪੂਰਾ ਕਰੇਗਾ।

ਸ਼ਹੀਦ ਜਵਾਨ ਦੀ ਤਸਵੀਰ (Etv Bharat Gurdaspur)

'ਦੁੱਖ ਦੀ ਇਸ ਘੜੀ ਵਿੱਚ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਨਾਲ':ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਦੇ ਨਾਲ ਖੜੀ ਹੈ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਬਹਾਦਰ ਸੈਨਿਕ ਦੀ ਯਾਦ ਵਿੱਚ ਪਿੰਡ ਵਿੱਚ ਯਾਦਗਾਰ ਬਣਾਈ ਜਾਵੇ।

ਸ਼ਹੀਦ ਜਵਾਨ ਨੂੰ ਸੈਲਿਉਟ ਕਰਦਾ ਹੋਇਆ ਪਰਿਵਾਰ (Etv Bharat Gurdaspur)

ਅਨੰਤਨਾਗ ਵਿੱਚ ਵਾਪਰਿਆ ਦਰਦਨਾਕ ਹਾਦਸਾ:ਅਨੰਤਨਾਗ 'ਚ ਅੱਤਵਾਦੀਆਂ ਦੀ ਗਤੀਵਿਧੀ ਦੀ ਸੂਚਨਾ ਮਿਲਣ ਤੋਂ ਬਾਅਦ ਫੌਜ ਦੇ ਜਵਾਨ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਇਸ ਦੌਰਾਨ ਉਸ ਦੀ ਕਾਰ ਅਚਾਨਕ ਖਾਈ ਵਿੱਚ ਡਿੱਗ ਗਈ। ਹਾਦਸੇ ਦਾ ਸ਼ਿਕਾਰ ਹੋਈ ਇਸ ਗੱਡੀ ਵਿੱਚ ਫੌਜ ਦਾ ਅੱਠ ਜਵਾਨ ਸਵਾਰ ਸਨ, ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਹਾਦਸੇ ਦਾ ਸ਼ਿਕਾਰ ਹੋਏ ਗੁਰਦਾਸਪੁਰ ਦਾ ਜਵਾਨ ਗੁਰਪ੍ਰੀਤ ਸਿੰਘ ਸ਼ਹੀਦ ਹੋ ਗਿਆ।

Last Updated : May 5, 2024, 8:15 PM IST

ABOUT THE AUTHOR

...view details