ਪੰਜਾਬ

punjab

ਅਮਰੂਦ ਦੇ ਬਾਗ ਘੋਟਾਲਾ ਮਾਮਲਾ: ਈਡੀ ਨੇ ਪੰਜਾਬ 'ਚ 26 ਥਾਵਾਂ 'ਤੇ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਕਰੋੜਾਂ ਰੁਪਏ - ED Jalandhar raid

By ETV Bharat Punjabi Team

Published : Mar 29, 2024, 5:19 PM IST

Guava Orchard Scam: ਈਡੀ ਨੇ ਮੁਹਾਲੀ ’ਚ 137 ਕਰੋੜ ਰੁਪਏ ਅਮਰੂਦ ਘੁਟਾਲੇ ’ਚ ਸੂਬੇ ਭਰ ’ਚ 31 ਥਾਵਾਂ ’ਤੇ ਛਾਪੇਮਾਰੀ ਦੌਰਾਨ ਕਈ ਸਬੂਤ, ਜਾਇਦਾਦ ਦੇ ਦਸਤਾਵੇਜ਼, ਮੋਬਾਈਲ ਤੇ ਲਗਪਗ 3.89 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।

Guava Orchard Scam: ED raided 26 locations in Punjab and recovered Rs 3.89 crore
ਅਮਰੂਦ ਦੇ ਬਾਗ ਘੋਟਾਲੇ 'ਚ ਈਡੀ ਨੇ ਪੰਜਾਬ 'ਚ 26 ਥਾਵਾਂ 'ਤੇ ਕੀਤੀ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਕਰੋੜਾਂ ਰੁਪਏ

ਮੁਹਾਲੀ : ਈਡੀ ਵੱਲੋਂ ਇਹਨੀ ਦਿਨੀਂ ਪਕੜ ਮਜਬੂਤ ਕਰਦੇ ਹੋਏ ਹਰ ਉਸ ਵਿਅਕਤੀ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਭ੍ਰਿਸ਼ਟਾਚਾਰ ਫੈਲਾ ਰਿਹਾ ਹੈ ਅਤੇ ਨਜਾਇਜ਼ ਕਾਰੋਬਾਰ ਚਲਾ ਕੇ ਠੱਗੀਆਂ ਮਾਰ ਰਿਹਾ ਹੈ। ਇਸ ਹੀ ਤਹਿਤ ਬੀਤੇ ਦਿਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮੁਹਾਲੀ ’ਚ 137 ਕਰੋੜ ਰੁਪਏ ਅਮਰੂਦ ਘੁਟਾਲੇ ’ਚ ਸੂਬੇ ਭਰ ’ਚ 31 ਥਾਵਾਂ ’ਤੇ ਛਾਪੇਮਾਰੀ ਦੌਰਾਨ ਕਈ ਸਬੂਤ, ਜਾਇਦਾਦ ਦੇ ਦਸਤਾਵੇਜ਼, ਮੋਬਾਈਲ ਤੇ ਲਗਪਗ 3.89 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ, ਮੁਹਾਲੀ, ਬਠਿੰਡਾ, ਬਰਨਾਲਾ, ਪਟਿਆਲਾ ਤੇ ਚੰਡੀਗੜ੍ਹ ’ਚ ਇੱਕੋ ਵੇਲੇ ਛਾਪੇਮਾਰੀ ਕੀਤੀ ਸੀ। ਚੰਡੀਗੜ੍ਹ ’ਚ ਐਕਸਾਈਜ਼ ਕਮਿਸ਼ਨਰ ਵਰੁਣ ਰੂਜਮ ਤੇ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀਆਂ ਸਰਕਾਰੀ ਕੋਠੀਆਂ ਤੇ ਪਟਿਆਲਾ ਸਥਿਤ ਉਨ੍ਹਾਂ ਦੇ ਸੀਏ ਦੇ ਘਰ ਵੀ ਛਾਪਾ ਮਾਰਿਆ ਸੀ। ਵਰੁਣ ਰੂਜਮ ਦੇ ਘਰ ਦੇ ਪਾਰਕ ’ਚ ਖਿੜਕੀਆਂ ਤੋਂ ਸੁੱਟੇ ਗਏ ਫਟੇ ਹੋਏ ਦਸਤਾਵੇਜ਼ ਵੀ ਮਿਲੇ ਸਨ। ਇਨ੍ਹਾਂ ਦਸਤਾਵੇਜ਼ਾਂ ’ਚ ਅਮਰੂਦ ਘੁਟਾਲੇ ਦਾ ਜ਼ਿਕਰ ਹੈ।

ਈਡੀ ਨੇ ਭੁਪਿੰਦਰ ਸਿੰਘ ਦੇ 26 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ: ਦੱਸ ਦੇਈਏ ਕਿ ਬੁੱਧਵਾਰ ਨੂੰ ਪੰਜਾਬ ਦੇ ਆਈਏਐਸ ਵਰੁਣ ਰੂਜ਼ਮ ਅਤੇ ਪਟਿਆਲਾ ਦੇ ਆਈਏਐਸ ਰਾਜੇਸ਼ ਧੀਮਾਨ ਦੇ ਘਰ ਤੋਂ ਇਲਾਵਾ ਈਡੀ ਨੇ ਭੁਪਿੰਦਰ ਸਿੰਘ ਦੇ 26 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਘੁਟਾਲੇ ਨਾਲ ਸਬੰਧਤ ਸਬੂਤਾਂ ਤੋਂ ਇਲਾਵਾ ਜਾਇਦਾਦ ਸਬੰਧੀ ਦਸਤਾਵੇਜ਼, ਮੋਬਾਈਲ ਫੋਨ ਅਤੇ 3.89 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।

IAS ਦੀ ਪਤਨੀ 'ਤੇ ਇਲਜ਼ਾਮ ਲਗਾਏ ਗਏ ਹਨ: ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਵਰੁਣ ਦੀ ਪਤਨੀ 'ਤੇ ਵੀ ਧੋਖਾਧੜੀ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ। ਇਸ ਦੇ ਨਾਲ ਹੀ ਈਡੀ ਦੀ ਟੀਮ ਕਾਰੋਬਾਰੀਆਂ, ਪ੍ਰਾਪਰਟੀ ਡੀਲਰਾਂ ਅਤੇ ਹੋਰ ਲੋਕਾਂ ਦੇ ਘਰ ਪਹੁੰਚੀ ਹੈ। ਈਡੀ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤਹਿਤ ਗਮਾਡਾ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਟੀਮਾਂ ਪਟਿਆਲਾ ਸਥਿਤ ਆਈਏਐਸ ਅਧਿਕਾਰੀ ਰਾਜੇਸ਼ ਧੀਮਾਨ ਦੇ ਸੀਏ ਦੇ ਘਰ ਪਹੁੰਚੀਆਂ।

ABOUT THE AUTHOR

...view details