ਬਠਿੰਡਾ: ਅਪੰਗ ਸਰਬਜੀਤ ਕੌਰ ਦੂਸਰੇ ਆ ਔਰਤਾਂ ਲਈ ਪ੍ਰੇਰਨਾ ਸਰੋਤ ਬਣੀ। ਕਿਸੇ ਸਮੇਂ ਔਰਤਾਂ ਨੂੰ ਪੜ ਪਿੱਛੇ ਰੱਖਣ ਦੀ ਪ੍ਰਥਾ ਜੋਰਾਂ ਸ਼ੋਰਾਂ ਉੱਤੇ ਸੀ, ਪਰ ਅਜੋਕੇ ਯੁੱਗ ਵਿੱਚ ਔਰਤਾਂ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੀਆਂ ਹਨ। ਅੱਜ ਤੁਹਾਨੂੰ ਜਿਲ੍ਹਾ ਬਠਿੰਡਾ ਦੀ ਅਜਿਹੀ ਔਰਤ ਨੂੰ ਮਿਲਾਉਣ ਜਾ ਰਹੇ ਹਾਂ ਜਿਸ ਨੇ ਅਪੰਗਤਾ ਨੂੰ ਇੱਕ ਤਾਕਤ ਬਣਾਇਆ ਅਤੇ ਪਿੰਡਾਂ ਦੀਆਂ 200 ਔਰਤਾਂ ਦੇ 21 ਸਵੈ-ਸਹਾਇਤਾ ਗਰੁੱਪ ਬਣਾਏ ਅਤੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਿਆ, ਹੁਣ ਕਮਿਊਨਿਟੀ ਕੋਆਰਡੀਨੇਟਰ ਬਣ ਕੇ ਪਿੰਡ ਲਈ ਇੱਕ ਮਿਸਾਲ ਕਾਇਮ ਕੀਤੀ।
200 ਤੋਂ ਵੱਧ ਔਰਤਾਂ ਨੂੰ ਦਿੱਤਾ ਰੁਜ਼ਗਾਰ :ਕੰਮਕਾਜੀ ਔਰਤਾਂ ਦੇ ਪਿੰਡ ਸੇਖੂ ਦੀ ਔਰਤ ਸਰਬਜੀਤ ਕੌਰ ਅੱਜ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣ ਕੇ ਉਭਰੀ ਹੈ, ਜਿਸ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਕੇ ਸਵੈ-ਰੁਜ਼ਗਾਰ ਨਾਲ ਜੁੜ ਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣੀ, ਬਲਕਿ ਪਿੰਡ ਦੀਆਂ 200 ਤੋਂ ਵੱਧ ਔਰਤਾਂ ਨੂੰ 21 ਸਵੈ-ਸਹਾਇਤਾ ਗਰੁੱਪ ਬਣਾ ਕੇ ਸਵੈ-ਰੁਜ਼ਗਾਰ ਦੇ ਯੋਗ ਬਣਾਇਆ। ਇਸ ਨਾਲ ਪਿੰਡ ਵਿੱਚ ਅਜਿਹੀ ਤਬਦੀਲੀ ਆਈ ਕਿ ਹੁਣ ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਮੁਹੱਈਆ ਕਰਵਾਏ ਗਏ ਪਸ਼ੂ ਫੀਡ ਯੂਨਿਟ ਤੋਂ ਬੇਕਰੀ, ਸਿਲਾਈ ਅਤੇ ਇੱਥੋਂ ਤੱਕ ਕਿ ਟਰੈਕਟਰ-ਹੈਪੀ ਸੀਡਰ ਮਹਿਲਾ ਸਵੈ-ਸਹਾਇਤਾ ਗਰੁੱਪ ਵੀ ਚਲਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਇਕਜੁੱਟ ਕਰਨ ਵਾਲੀ ਸਰਬਜੀਤ ਕੌਰ ਸਵੈ-ਸਹਾਇਤਾ ਗਰੁੱਪ ਦੀ ਇੱਕ ਆਮ ਮੈਂਬਰ ਤੋਂ ਹੁਣ ਪਿੰਡ ਦੀਆਂ ਔਰਤਾਂ ਲਈ ਕਮਿਊਨਿਟੀ ਕੋਆਰਡੀਨੇਟਰ ਬਣ ਮਹਿਲਾ ਸਸ਼ਕਤੀਕਰਨ ਇੱਕ ਰੋਲ ਮਾਡਲ ਹੈ।