ਪੰਜਾਬ

punjab

ਪੰਜਾਬ ਵਿੱਚ ਪਹਿਲਾਂ ਲੀਵਰ ਇੰਸਟੀਚਿਊਟ, ਸੀਐਮ ਮਾਨ ਨੇ ਕੀਤਾ ਉਦਘਾਟਨ

By ETV Bharat Punjabi Team

Published : Feb 29, 2024, 12:58 PM IST

Updated : Feb 29, 2024, 1:12 PM IST

Bhagwant Mann
Bhagwant Mann

Liver Institute In Mohali : ਪੰਜਾਬ ਨੂੰ ਅੱਜ ਪਹਿਲਾ ਲੀਵਰ ਇੰਸਟੀਚਿਊਟ ਸਮਰਪਿਤ ਕੀਤਾ ਗਿਆ ਹੈ। ਮੋਹਾਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਉਦਘਾਟਨ ਕੀਤਾ ਹੈ। ਦੋ ਸਾਲ ਪਹਿਲਾਂ ਬਜਟ ਵਿੱਚ ਐਲਾਨ ਕੀਤਾ ਗਿਆ ਸੀ। ਪੜ੍ਹੋ ਪੂਰੀ ਖ਼ਬਰ।

ਮੋਹਾਲੀ:ਪੰਜਾਬ ਦੇ ਪਹਿਲੇ ਇੰਸਟੀਚਿਊਟ ਆਫ਼ ਲੀਵਰ ਐਂਡ ਬਿਲੀਰੀ ਸਾਇੰਸਜ਼ (ਪੀਆਈਐਲਬੀਐਸ) ਦਾ ਉਦਘਾਟਨ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਸ ਲਈ, ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਸਥਾ ਦੀ ਸਥਾਪਨਾ ਮੋਹਾਲੀ ਵਿੱਚ ਕੀਤੀ ਗਈ ਹੈ। ਇਸ ਵਿੱਚ ਲੀਵਰ ਨਾਲ ਸਬੰਧਤ ਬਿਮਾਰੀਆਂ ਦਾ ਬਹੁਤ ਹੀ ਆਧੁਨਿਕ ਤਕਨੀਕ ਨਾਲ ਇਲਾਜ ਕੀਤਾ ਜਾਵੇਗਾ। ਇਸ ਮੌਕੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਮੇਤ ਕਈ ਅਧਿਕਾਰੀ ਮੌਜੂਦ ਰਹੇ। ਹਸਪਤਾਲ ਵਿੱਚ ਸਟਾਫ਼ ਦੀ ਭਰਤੀ ਤੋਂ ਲੈ ਕੇ ਹੋਰ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਪੰਜਾਬ ਵਿੱਚ ਹੋਰ ਮੈਡੀਕਲ ਕਾਲਜ ਬਣ ਰਹੇ:ਇਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੋਹਾਲੀ ਤੋਂ ਇਲਾਵਾ ਵੀ ਹੋਰ ਥਾਂ ਸ਼ਾਨਦਾਰ ਮੈਡੀਕਲ ਕਾਲਜ ਬਣ ਰਹੇ ਹਨ। ਅੱਜ PILBS ਦਾ ਉਦਘਾਟਨ ਕਰਦਿਆ ਮੰਤਰੀ ਸਣੇ ਸਟਾਫ ਤੇ ਲੋਕਾਂ ਨੂੰ ਵਧਾਈ ਦਿੱਤੀ।

ਵੱਡਾ ਸਟੀਲ ਪਲਾਂਟ ਵੀ ਬਣੇਗਾ: ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੇਸ਼ ਦਾ ਸਭ ਵੱਡਾ ਦੂਜਾ ਟਾਟਾ ਸਟੀਲ ਪਲਾਂਟ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲਾਂ ਵਿੱਚ 40 ਹਜ਼ਾਰ ਤੋਂ ਵੱਧ ਨੌਕਰੀਆਂ ਸਾਡੀ ਸਰਕਾਰ ਵਲੋਂ ਦਿੱਤੀਆਂ ਗਈਆਂ ਹਨ। ਪੰਜਾਬ ਵਿੱਚ 70 ਹਾਜ਼ਰ ਕਰੋੜ ਦਾ ਨਿਵੇਸ਼ ਆਇਆ ਹੈ ਅਤੇ ਆਉਂਦੇ ਸਮੇਂ ਵਿੱ ਚਹੋਰ ਆਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵਾਲਿਆਂ ਨੇ ਕਦੇ ਲੋਕਾਂ ਵੱਲ ਧਿਆਨ ਨਹੀਂ ਦਿੱਤਾ, ਜੋ ਦਿੱਤਾ ਪਰਿਵਾਰ ਨੂੰ ਦਿੱਤਾ।

ਮੋਹਾਲੀ ਨੂੰ ਮੈਡੀਕਲ ਟੂਰਿਜ਼ਮ ਹੱਬ ਬਣਾਉਣ ਦੀ ਤਿਆਰੀ:ਪੰਜਾਬ ਸਰਕਾਰ ਵੱਲੋਂ ਮੁਹਾਲੀ ਨੂੰ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਕਈ ਨਾਮੀ ਹਸਪਤਾਲ ਹਨ। ਜਿੱਥੇ ਦੇਸ਼-ਵਿਦੇਸ਼ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ। ਪਾਕਿਸਤਾਨ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਵਾਂ ਜਨਮ ਦਿੱਤਾ ਗਿਆ।

ਇਸ ਤੋਂ ਇਲਾਵਾ ਇਰਾਕ ਜੰਗ ਵਿੱਚ ਜ਼ਖਮੀ ਹੋਏ ਸੈਨਿਕਾਂ ਦਾ ਵੀ ਇੱਥੇ ਇਲਾਜ ਕੀਤਾ ਗਿਆ। ਇਸ ਦੇ ਨਾਲ ਹੀ ਨਿਊ ਚੰਡੀਗੜ੍ਹ ਵਿੱਚ ਮੈਡੀਸਿਟੀ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਵਿਚ ਟਾਟਾ ਕੈਂਸਰ ਅਤੇ ਕਿੰਗ ਜਾਰਜ ਵਰਗੇ ਹਸਪਤਾਲ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

Last Updated :Feb 29, 2024, 1:12 PM IST

ABOUT THE AUTHOR

...view details