ਰੂਪਨਗਰ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਨੋਰੀ ਬਾਡਰ 'ਤੇ ਹੋਈ ਨੌਜਵਾਨ ਦੀ ਮੌਤ ਦੀ ਨਿੰਦਾ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਹਰਿਆਣਾ ਸਰਕਾਰ ਅਤੇ ਗੋਲੀਆਂ ਚਲਾਉਣ ਵਾਲਿਆਂ 'ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਕਤਲ ਪੰਜਾਬ ਦੀ ਧਰਤੀ 'ਤੇ ਹੋਇਆ ਹੈ।
ਸਾਬਕਾ ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਬਾਰੇ ਆਖੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ...
ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ 'ਤੇ ਹਰ ਕੋਈ ਨਿਸ਼ਾਨੇ ਸਾਧ ਰਿਹਾ ਹੈ ਅਤੇ ਮਾਨ ਨੂੰ ਕੇਂਦਰ ਦਾ ਏਜੰਟ ਦੱਸਿਆ ਜਾ ਰਿਹਾ ਹੈ। ਪੜ੍ਹੋ ਪੂਰੀ ਖ਼ਬਰ
Published : Feb 21, 2024, 11:00 PM IST
ਮੁੱਖ ਮੰਤਰੀ ਭਗਵੰਤਮਾਨ ਖੋਟਾ ਸਿੱਕਾ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੋਟਾ ਸਿੱਕਾ ਦੱਸਦਿਆਂ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਕੇਂਦਰ ਨਾਲ ਮਿਲ ਕੇ ਪੰਜਾਬ ਨੂੰ ਦਬਾਉਣ ਦੀਆਂ ਲੂੰਬੜ ਚਾਲਾਂ ਚੱਲ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ ਅੰਦੋਲਨ ਦੌਰਾਨ ਵੀ 750 ਅਰਥੀਆਂ ਆਪਣੇ ਮੋਢੇ 'ਤੇ ਚੁੱਕ ਹਨ ਅਤੇ ਹੁਣ ਫਿਰ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ।ਉਨਾਂ ਮੁੱਖ ਮੰਤਰੀ ਨੂੰ ਕੇਂਦਰ ਦਾ ਏਜੰਟ ਅਤੇ ਟਾਊਟ ਦੱਸਿਆ ।
ਭਗਵੰਤ ਮਾਨ ਕਿਸਾਨ ਵਿਰੋਧੀ: ਸਾਬਕਾ ਮੁੱਖ ਮੰਤਰੀ ਨੇ ਆਪਣੇ ਗੁੱਸਾ ਜ਼ਾਹਿਰ ਕਰਦੇ ਆਖਿਆ ਕਿ ਭਗਵੰਤ ਮਾਨ ਆਪਣੇ ਸਿਆਸੀ ਮੁਫ਼ਾਦ ਲਈ ਕੇਂਦਰ ਨਾਲ ਰਲ ਕੇ ਪੰਜਾਬ ਦੇ ਹੱਕ ਮਰਵਾ ਰਿਹਾ ਹੈ। ਚੰਨੀ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨ ਅਤੇ ਪੰਜਾਬ ਦਾ ਮੁੰਡਾ ਕਹਿਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਵਿਰੋਧੀ ਹੈ। ਉਨਾਂ ਤੰਜ ਕੱਸਦੇ ਆਖਿਆ ਕਿ ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ ਕੇ ਉਨਾਂ ਵਰਗੇ ਕੰਮ ਵੀ ਕਰੇ, ਕੇਵਲ ਪੱਗਾਂ ਸਜਾਉਣ ਨਾਲ ਕੁੱਝ ਨਹੀ ਹੋਣਾ।