ਪੰਜਾਬ

punjab

ਲੋਕ ਸਭਾ ਚੋਣਾਂ ਨੂੰ ਲੈਕੇ ਅਲਰਟ 'ਤੇ ਪ੍ਰਸ਼ਾਸਨ, ਫਾਜ਼ਿਲਕਾ 'ਚ ਗੁਆਂਢੀ ਸੂਬੇ ਨਾਲ ਕੀਤੀ ਅੰਤਰ ਰਾਜੀ ਤਾਲਮੇਲ ਬੈਠਕ - Lok Sabha elections

By ETV Bharat Punjabi Team

Published : Mar 24, 2024, 10:13 AM IST

ਇੱਕ ਪਾਸੇ ਸਿਆਸੀ ਲੀਡਰਾਂ ਵਲੋਂ ਲੋਕ ਸਭਾ ਚੋਣਾਂ ਨੂੰ ਲੈਕੇ ਸਰਗਰਮੀਆਂ ਤੇਜ਼ ਕੀਤੀਆਂ ਹਨ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੀ ਇੰਨ੍ਹਾਂ ਚੋਣਾਂ ਨੂੰ ਸ਼ਾਂਤਮਈ ਸਿਰ ਲਾਉਣ ਲਈ ਪੱਬਾਂ ਭਾਰ ਹੈ। ਇਸ ਦੇ ਚੱਲਦੇ ਫਾਜ਼ਿਲਕਾ ਡੀਸੀ ਦੀ ਅਗਵਾਈ 'ਚ ਗੁਆਂਢੀ ਸੂਬੇ ਨਾਲ ਅੰਤਰ ਰਾਜੀ ਤਾਲਮੇਲ ਬੈਠਕ ਕੀਤੀ ਗਈ।

ਲੋਕ ਸਭਾ ਚੋਣਾਂ ਨੂੰ ਲੈਕੇ ਅੰਤਰ ਰਾਜੀ ਤਾਲਮੇਲ ਬੈਠਕ
ਲੋਕ ਸਭਾ ਚੋਣਾਂ ਨੂੰ ਲੈਕੇ ਅੰਤਰ ਰਾਜੀ ਤਾਲਮੇਲ ਬੈਠਕ

ਲੋਕ ਸਭਾ ਚੋਣਾਂ ਨੂੰ ਲੈਕੇ ਅੰਤਰ ਰਾਜੀ ਤਾਲਮੇਲ ਬੈਠਕ

ਫਾਜ਼ਿਲਕਾ: ਲੋਕ ਸਭਾ ਚੋਣਾਂ ਵਿਚ ਅਪਰਾਧੀਆਂ, ਨਸ਼ੇ ਅਤੇ ਧਨ ਬਲ ਦਾ ਗੁਆਂਢੀ ਸੂਬਿਆਂ ਵਿਚ ਆਵਾਜਾਈ ਰੋਕਣ ਲਈ ਅੰਤਰ ਰਾਜੀ ਪੱਧਰ 'ਤੇ ਬਿਤਹਰ ਤਾਲਮੇਲ ਕਰਨ ਲਈ ਫਾਜ਼ਿਲਕਾ, ਸ੍ਰੀ ਗੰਗਾਨਗਰ ਅਤੇ ਹੰਨੂਮਾਨਗੜ੍ਹ ਜ਼ਿਲ੍ਹਿਆਂ ਦੀ ਇਕ ਸਾਂਝੀ ਬੈਠਕ ਹੋਈ। ਇਸ ਬੈਠਕ ਦੀ ਪ੍ਰਧਾਨਗੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕੀਤੀ। ਇਸ ਬੈਠਕ ਵਿਚ ਸ਼੍ਰੀ ਗੰਗਾ ਨਗਰ ਦੇ ਜ਼ਿਲ੍ਹਾ ਕਲੈਕਟਰ ਲੋਕ ਬੰਦੂ, ਐਸਪੀ ਸ਼੍ਰੀ ਗੰਗਾ ਨਗਰ ਗੌਰਵ ਯਾਦਵ ਤੋਂ ਇਲਾਵਾ ਫਾਜ਼ਿਲਕਾ ਅਤੇ ਹਨੁੰਮਾਨਗੜ੍ਹ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਹੋਏ।

ਅੰਤਰ ਰਾਜੀ ਤਾਲਮੇਲ ਬੈਠਕ:ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਹੈ ਕਿ ਚੋਣਾਂ ਦੌਰਾਨ ਸਮਾਜ ਵਿਰੋਧੀ ਤੱਤ ਚੋਣਾਂ ਨੂੰ ਪ੍ਰਭਾਵਿਤ ਨਾ ਕਰ ਸਕਣ। ਉਹਨਾਂ ਨੇ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਪੁਲਿਸ ਆਬਕਾਰੀ ਅਤੇ ਹੋਰ ਵਿਭਾਗਾਂ ਵਿੱਚ ਆਪਸ ਵਿੱਚ ਬਿਹਤਰ ਤਾਲਮੇਲ ਹੋਵੇ। ਉਹਨਾਂ ਨੇ ਕਿਹਾ ਕਿ ਗੈਰ ਸਮਾਜਿਕ ਤੱਤਾਂ ਦੇ ਅੰਤਰਰਾਜੀ ਪ੍ਰਵਾਹ ਨੂੰ ਰੋਕਣ ਲਈ ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਇਹ ਨਾਕਾਬੰਦੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਸਰਹੱਦ 'ਤੇ 24 ਨਾਕੇ ਲਗਾਏ ਜਾ ਰਹੇ ਹਨ। ਇਸ ਤੋਂ ਬਿਨਾਂ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ਨੂੰ ਵੀ ਸਖਤੀ ਨਾਲ ਰੋਕਿਆ ਜਾਵੇਗਾ।

ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਾਂਝੇ ਆਪਰੇਸ਼ਨ: ਐਸਪੀ ਗੰਗਾਨਗਰ ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਨਾਕਾਬੰਦੀ ਦੇ ਨਾਲ-ਨਾਲ ਦੋਹਾਂ ਰਾਜਾਂ ਦੀ ਪੁਲਿਸ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ ਸਾਂਝੇ ਆਪਰੇਸ਼ਨ ਵੀ ਕਰੇਗੀ ਅਤੇ ਇੱਕ ਦੂਸਰੇ ਨਾਲ ਸੂਚਨਾਵਾਂ ਦਾ ਆਦਾਨ ਪ੍ਰਦਾਨ ਵੀ ਕੀਤਾ ਜਾਵੇਗਾ। ਆਬਕਾਰੀ ਵਿਭਾਗ ਵੱਲੋਂ ਕਿਹਾ ਗਿਆ ਕਿ ਉਹ ਪਰਮਿਟਸੁਧਾ ਸ਼ਰਾਬ ਦੀ ਮੂਵਮੈਂਟ ਸਬੰਧੀ ਵੀ ਇੱਕ ਦੂਜੇ ਨੂੰ ਸੂਚਨਾ ਦੇਣਗੇ ਅਤੇ ਜੇਕਰ ਕੋਈ ਗੈਰ ਕਾਨੂੰਨੀ ਤਸਕਰੀ ਦੀ ਸੂਚਨਾ ਹੋਵੇਗੀ ਤਾਂ ਉਸ ਨੂੰ ਵੀ ਆਪਸ ਵਿੱਚ ਸਾਂਝਾ ਕੀਤਾ ਜਾਵੇਗਾ।

ਤਾਲਮੇਲ ਨਾਲ ਮਾੜੇ ਅਨਸਰਾਂ ਨੂੰ ਨੱਥ:ਗੰਗਾ ਨਗਰ ਦੇ ਜ਼ਿਲ੍ਹਾ ਕਲੈਕਟਰ ਸ਼੍ਰੀ ਲੋਕ ਬਧੂ ਨੇ ਕਿਹਾ ਕਿ ਗੰਗਾ ਨਗਰ ਜ਼ਿਲ੍ਹੇ ਦੀ 48 ਕਿਲੋਮੀਟਰ ਹੱਦ ਅਤੇ ਹਨੁੰਮਾਨਗੜ੍ਹ ਦੀ 18 ਕਿਲੋਮੀਟਰ ਦੀ ਹੱਦ ਪੰਜਾਬ ਨਾਲ ਲੱਗਦੀ ਹੈ ਅਤੇ ਇਥੋਂ ਇੱਕ ਦੂਜੇ ਸੂਬੇ ਵਿੱਚ ਸਮਾਜ ਵਿਰੋਧੀ ਤੱਤਾਂ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਨੇ ਆਪਸ ਵਿਚ ਸੂਚਨਾਵਾਂ ਦੇ ਅਦਾਨ ਪ੍ਰਦਾਨ ਦੀ ਲੋੜ ਤੇ ਜੋਰ ਦਿੱਤਾ ਅਤੇ ਕਿਹਾ ਕਿ ਆਪਸੀ ਤਾਲਮੇਲ ਨਾਲ ਮਾੜੇ ਅਨਸਰਾਂ ਨੂੰ ਨੱਥ ਪਾਉਣੀ ਬਹੁਤ ਆਸਾਨ ਹੋ ਜਾਂਦੀ ਹੈ।ਇਸ ਬੈਠਕ ਵਿੱਚ ਬੀਕਾਨੇਰ ਦੇ ਆਈਜੀ ਸ੍ਰੀ ਓਮ ਪ੍ਰਕਾਸ਼ ਵੀ ਵੀਡੀਓ ਕਾਨਫਰੰਸ ਰਾਹੀਂ ਜੁੜੇ ਅਤੇ ਉਹਨਾਂ ਨੇ ਕਿਹਾ ਕਿ ਚੌਂਕੀ ਪੱਧਰ ਤੋਂ ਐਸਐਸਪੀ ਪੱਧਰ ਤੱਕ ਦੋਹਾਂ ਜ਼ਿਲਿਆਂ ਦੇ ਵਿੱਚ ਬਿਹਤਰ ਤਾਲਮੇਲ ਹੋਵੇਗਾ ਤਾਂ ਸ਼ਾਂਤੀਪੂਰਨ ਚੋਣਾਂ ਕਰਵਾਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।

ABOUT THE AUTHOR

...view details