ETV Bharat / state

ਤੜਕਸਾਰ ਪਟਿਆਲਾ 'ਚ ਵਾਪਰਿਆ ਭਿਆਨਕ ਹਾਦਸਾ, ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ - PRTC bus accident in patiala

author img

By ETV Bharat Punjabi Team

Published : Mar 24, 2024, 9:57 AM IST

PRTC bus overturned in Patiala: ਪਟਿਆਲਾ 'ਚ ਭਿਆਨਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਥੇ ਸਵਾਰੀਆਂ ਨਾਲ ਭਰੀ ਪੀਆਰਟੀਸੀ ਦੀ ਬੱਸ ਪਲਟ ਗਈ ਤੇ ਇਸ 'ਚ ਕਈ ਸਵਾਰੀਆਂ ਨੂੰ ਸੱਟਾਂ ਆਈਆਂ ਹਨ। ਜਿੰਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।

ਸਵਾਰੀਆਂ ਨਾਲ ਭਰੀ PRTC  ਦੀ ਬੱਸ ਪਲਟੀ
ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ

ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟੀ

ਪਟਿਆਲਾ: ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿਥੇ ਅੱਜ ਤੜਕਸਾਰ ਭਿਆਨਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਪਟਿਆਲਾ ਦੇ ਨਵੇਂ ਬੱਸ ਸਟੈਂਡ ਨੇੜੇ ਸਵਾਰੀਆਂ ਨਾਲ ਭਰੀ PRTC ਦੀ ਬੱਸ ਪਲਟ ਗਈ ਹੈ। ਜਿਸ ਕਾਰਨ ਬੱਸ 'ਚ ਸਵਾਰ ਕਈ ਸਵਾਰੀਆਂ ਨੂੰ ਸੱਟਾਂ ਵੀ ਆਈਆਂ ਹਨ, ਜਿੰਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਬੱਸ ਅੱਡੇ ਤੋਂ ਨਿਕਲਦੇ ਹੀ ਵਾਪਰਿਆ ਹਾਦਸਾ: ਗੌਰਤਲਬ ਹੈ ਕਿ ਪੀਆਰਟੀਸੀ ਦੀ ਇਹ ਬੱਸ ਪਲਟ ਜਾਣ ਕਾਰਨ ਬੱਸ ਦਾ ਭਾਰੀ ਨੁਕਸਾਨ ਹੋਇਆ ਹੈ, ਪਰ ਇਸ ਸਬੰਧੀ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਬੱਸ 'ਚ ਕਿੰਨੀਆਂ ਸਵਾਰੀਆਂ ਸਫ਼ਰ ਕਰ ਰਹੀਆਂ ਸੀ। ਇਹ ਹਾਦਸਾ ਤੜਕਸਾਰ 4 ਵਜੇ ਦੇ ਕਰੀਬ ਵਾਪਰਿਆ ਹੈ, ਜਦੋਂ ਬਸ ਪਟਿਆਲਾ ਦੇ ਬੱਸ ਸਟੈਂਡ ਤੋਂ ਬਾਹਰ ਨਿਕਲਦੀ ਹੈ ਤਾਂ ਨਾਲ ਹੀ ਅੱਗੇ ਜਾ ਕੇ ਪਲਟ ਜਾਂਦੀ ਹੈ।

ਹਾਦਸੇ ਦੇ ਕਾਰਨਾਂ ਦਾ ਨਹੀਂ ਲੱਗਾ ਹਾਲੇ ਪਤਾ: ਇਸ ਦੇ ਨਾਲ ਹੀ ਜਾਣਕਾਰੀ ਹੈ ਕਿ ਇਹ ਬੱਸ ਸ਼ਿਮਲਾ ਤੋਂ ਆ ਰਹੀ ਸੀ ਤੇ ਅੱਗੇ ਬਰਨਾਲਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਪਟਿਆਲਾ 'ਚ ਇਹ ਹਾਦਸਾ ਵਾਪਰ ਗਿਆ। ਇਸ ਦੇ ਨਾਲ ਹੀ ਸੂਤਰਾਂ ਦਾ ਕਹਿਣਾ ਕਿ ਇਸ ਬੱਸ ਦੀ ਟੱਕਰ ਟਰੱਕ ਨਾਲ ਹੋਈ ਹੈ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ, ਪਰ ਇਸ ਪੁਰੇ ਘਟਨਾਕ੍ਰਮ 'ਤੇ ਅਸਲ ਸਚਾਈ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.