ਪੰਜਾਬ

punjab

ਆਮ ਆਦਮੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਾ ਸਵਰਨਕਾਰ ਸੰਘ ਵੱਲੋਂ ਤਿੱਖਾ ਵਿਰੋਧ, ਟਿੱਕਟ ਵਾਪਸ ਲੈਣ ਦੀ ਕੀਤੀ ਮੰਗ - Opposition to Laljit Singh Bhullar

By ETV Bharat Punjabi Team

Published : Apr 16, 2024, 1:55 PM IST

Opposition to Laljit Singh Bhullar: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਲੋਂ ਆਪਣੀ ਕਥਿੱਤ ਭੱਦੀ ਸ਼ਬਦਾਵਲੀ ਰਾਹੀਂ ਦਿੱਤੇ ਬਿਆਨ 'ਤੇ ਸਵਰਨਕਾਰ ਤੇ ਰਾਮਗੜ੍ਹੀਆ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ।

Opposition to Aam Aadmi candidate Laljit Singh Bhullar
ਆਮ ਆਦਮੀ ਦੇ ਉਮੀਦਵਾਰ ਦਾ ਤਿੱਖਾ ਵਿਰੋਧ

ਆਮ ਆਦਮੀ ਦੇ ਉਮੀਦਵਾਰ ਦਾ ਤਿੱਖਾ ਵਿਰੋਧ

ਬਠਿੰਡਾ:ਲੋਕ ਸਭਾ ਚੋਣਾਂ 2024 'ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ। ਸਵਰਨਕਾਰ ਸੰਘ ਨੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੀਤੇ ਦਿਨੀਂ ਪੱਟੀ ਨਜ਼ਦੀਕ ਇਕ ਵਰਕਰ ਰੈਲੀ ਦੌਰਾਨ ਸੁਨਿਆਰਾ ਅਤੇ ਰਾਮਗੜ੍ਹੀਆ ਬਰਾਦਰੀ ਸਬੰਧੀ ਕੀਤੀ ਟਿੱਪਣੀ ਨੂੰ ਲੈ ਕੇ ਦੇਸ਼ ਭਰ 'ਚ ਭਾਰੀ ਰੋਸ ਵੱਧਦਾ ਜਾ ਰਿਹਾ ਹੈ। ਭਾਈਚਾਰੇ ਵੱਲੋਂ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਖਡੂਰ ਸਾਹਿਬ ਤੋਂ ਮੰਤਰੀ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ।

ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਕੀਤੀ ਸੀ ਟਿੱਪਣੀ: ਦੱਸ ਦਈਏ ਕਿ ਬੀਤੇ ਦਿਨ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਮਾਹੀ ਰਿਜੋਰਟ ਪੱਟੀ ਵਿੱਚ ਸਵਰਨਕਾਰ ਅਤੇ ਤਰਖਾਣ ਬਰਦਾਰੀ ਖਿਲਾਫ ਟਿੱਪਣੀ ਕੀਤੀ ਗਈ ਸੀ ਅਤੇ ਰਾਮਗੜ੍ਹੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦਾ ਅਪਮਾਨ ਕੀਤਾ ਗਿਆ ਸੀ। ਪੰਜਾਬ ਭਰ 'ਚ ਇਸ ਨੂੰ ਲੈ ਕੇ ਸੁਨਿਆਰਾ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਲੋਕਾਂ 'ਚ ਰੋਸ ਵੀ ਪਾਇਆ ਗਿਆ ਅਤੇ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਵੀ ਵਿਖਾਈ ਦਿੱਤੇ ਹਨ।

ਉਮੀਦਵਾਰੀ ਵਾਪਸ ਲਈ ਜਾਵੇ: ਸਵਰਨਕਾਰ ਸੰਘ ਦੇ ਮੈਂਬਰਾਂ ਨੇ ਇਸ ਮਾਮਲੇ ਸਬੰਧੀ ਬਠਿੰਡਾ 'ਚ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭਾਈਚਾਰੇ ਦਾ ਭੱਦੀ ਸ਼ਬਦਾਵਲੀ ਵਾਲੀ ਟਿੱਪਣੀ ਕਰਕੇ ਅਪਮਾਨ ਕਰਨ ਤੋਂ ਬਾਅਦ ਮੰਗੀ ਗਈ ਮਾਫੀ ਪ੍ਰਵਾਨ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਹੈ ਕਿ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਵਰਨਕਾਰ ਸੰਘ ਵੱਲੋਂ ਦੁਨੀਆਂ ਭਰ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਅਜਿਹਾ ਵਿਅਕਤੀ ਪਾਰਲੀਮੈਂਟ ਵਿੱਚ ਜਾ ਕੇ ਆਮ ਲੋਕਾਂ ਦੀ ਕੀ ਆਵਾਜ਼ ਉਠਾਉਣਗੇ, ਜੋ ਬੋਲਣ ਤੋਂ ਪਹਿਲਾਂ ਕੁੱਝ ਸੋਚਦਾ ਵੀ ਨਹੀਂ। ਉਹਨਾਂ ਕਿਹਾ ਕਿ ਸਵਰਨਕਾਰ ਭਾਈਚਾਰੇ ਦੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਲੱਖਾਂ ਦੀ ਗਿਣਤੀ ਵਿੱਚ ਵੋਟ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਵਰਨਕਾਰ ਸੰਘ ਭਾਈਚਾਰੇ ਵੱਲੋਂ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਗਿਆ ਸੀ, ਪਰ ਜੋ ਸ਼ਬਦਾਵਲੀ ਲਾਲ ਜੀ ਸਿੰਘ ਭੁੱਲਰ ਵੱਲੋਂ ਸਵਰਨਕਾਰ ਸੰਘ ਭਾਈਚਾਰੇ ਖਿਲਾਫ ਵਰਤੀ ਗਈ ਹੈ ਉਹ ਨਾ ਬਰਦਾਸ਼ਤ ਯੋਗ ਹੈ।

ABOUT THE AUTHOR

...view details