ਪੰਜਾਬ

punjab

ਜੈਕ ਫ੍ਰੈਚਰ ਨੇ IPL ਇਤਿਹਾਸ 'ਚ ਲਗਾਇਆ ਚੌਥਾ ਸਭ ਤੋਂ ਤੇਜ਼ ਅਰਧ ਸੈਂਕੜਾ, ਜਾਣੋ ਕੌਣ ਹਨ ਚੋਟੀ ਦੇ 5 ਬੱਲੇਬਾਜ਼ - IPL 2024

By ETV Bharat Sports Team

Published : Apr 21, 2024, 12:19 PM IST

IPL 2024 'ਚ ਹੁਣ ਤੱਕ ਕਈ ਰਿਕਾਰਡ ਬਣ ਚੁੱਕੇ ਹਨ ਅਤੇ ਕਈ ਰਿਕਾਰਡ ਟੁੱਟ ਚੁੱਕੇ ਹਨ। ਹੈਦਰਾਬਾਦ ਦੇ ਖਿਲਾਫ ਨਾ ਸਿਰਫ ਇਸ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਸਗੋਂ ਇਹ IPL ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਹੈ। ਜਾਣੋ IPL ਇਤਿਹਾਸ ਦੇ ਪੰਜ ਸਭ ਤੋਂ ਤੇਜ਼ ਅਰਧ ਸੈਂਕੜੇ...

IPL 2024
IPL 2024

ਨਵੀਂ ਦਿੱਲੀ: IPL 2024 ਦਾ 36ਵਾਂ ਮੈਚ ਹੈਦਰਾਬਾਦ ਬਨਾਮ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ। ਦਿੱਲੀ ਵਿੱਚ ਇਸ ਸੀਜ਼ਨ ਦਾ ਇਹ ਪਹਿਲਾ ਮੈਚ ਸੀ। ਇਸ ਮੈਚ 'ਚ ਹੈਦਰਾਬਾਦ ਨੇ ਪਾਵਰਪਲੇ 'ਚ ਦਿੱਲੀ ਨੂੰ ਬੁਰੀ ਤਰ੍ਹਾਂ ਧੋਇਆ ਅਤੇ ਸਿਰਫ 6 ਓਵਰਾਂ 'ਚ 125 ਦੌੜਾਂ ਬਣਾ ਦਿੱਤੀਆਂ। ਜਿਸ ਦੇ ਜਵਾਬ 'ਚ ਦਿੱਲੀ ਨੇ ਵੀ ਹੈਦਰਾਬਾਦ ਦੇ ਗੇਂਦਬਾਜ਼ਾਂ ਨੂੰ ਖਦੇੜ ਦਿੱਤਾ ਅਤੇ ਜੈਕ ਫਰੇਜ਼ਰ ਨੇ ਸੀਜ਼ਨ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ।

ਫਰੇਜ਼ਰ ਨੇ 15 ਗੇਂਦਾਂ 'ਚ 5 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਅਰਧ ਸੈਂਕੜਾ ਬਣਾਇਆ। ਉਨ੍ਹਾਂ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਨਾਲ ਉਹ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਇਸੇ ਮੈਚ 'ਚ ਅਭਿਸ਼ੇਕ ਸ਼ਰਮਾ ਵੀ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ, ਉਨ੍ਹਾਂ ਨੇ ਵੀ 11 ਗੇਂਦਾਂ 'ਚ 46 ਦੌੜਾਂ ਬਣਾਈਆਂ ਸਨ ਅਤੇ 12ਵੀਂ ਗੇਂਦ 'ਤੇ ਕੈਚ ਆਊਟ ਹੋ ਗਏ।

ਇਸ ਤੋਂ ਪਹਿਲਾਂ ਜੇਕਰ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜੇ ਦੀ ਗੱਲ ਕਰੀਏ ਤਾਂ ਪਿਛਲੇ ਸੀਜ਼ਨ ਵਿੱਚ ਯਸ਼ਸਵੀ ਜੈਸਵਾਲ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ ਕੋਲਕਾਤਾ ਖਿਲਾਫ 13 ਗੇਂਦਾਂ 'ਚ 50 ਦੌੜਾਂ ਬਣਾਈਆਂ ਸਨ। ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਕੇਐਲ ਰਾਹੁਲ ਦੇ ਨਾਮ ਹੈ, ਜਿੰਨ੍ਹਾਂ ਨੇ 2018 ਵਿੱਚ ਦਿੱਲੀ ਖ਼ਿਲਾਫ਼ 14 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ ਸੀ। ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਪੈਟ ਕਮਿੰਸ ਦੇ ਨਾਂ ਹੈ, ਜਿਨ੍ਹਾਂ ਨੇ 2022 'ਚ ਮੁੰਬਈ ਖਿਲਾਫ ਸਿਰਫ 14 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ।

ਚੌਥਾ ਸਥਾਨ ਜੈਕ ਫ੍ਰੈਚਰ ਨੂੰ ਮਿਲਿਆ ਹੈ ਜਿੰਨ੍ਹਾਂ ਨੇ 15 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਾਲਾਂਕਿ ਯੂਸਫ ਪਠਾਨ ਨੇ ਵੀ 15 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ, ਜੋ 2014 'ਚ ਹੈਦਰਾਬਾਦ ਖਿਲਾਫ ਮੈਚ ਖੇਡਿਆ ਗਿਆ ਸੀ।

ABOUT THE AUTHOR

...view details