ਪੰਜਾਬ

punjab

ਮਾਵਾਂ ਨੂੰ ਸਮਰਪਿਤ ਹੋਵੇਗਾ ਆਰ ਨੇਤ ਦਾ ਨਵਾਂ ਗਾਣਾ 'ਮਾਂ', ਇਸ ਦਿਨ ਹੋਵੇਗਾ ਰਿਲੀਜ਼ - R Nait new song Maa

By ETV Bharat Entertainment Team

Published : May 6, 2024, 1:21 PM IST

R Nait New Song Maa: ਹਾਲ ਹੀ ਵਿੱਚ ਮਸ਼ਹੂਰ ਗਾਇਕ ਆਰ ਨੇਤ ਨੇ ਆਪਣੇ ਨਵੇਂ ਗੀਤ 'ਮਾਂ' ਦਾ ਐਲਾਨ ਕੀਤਾ ਹੈ, ਜੋ ਕਿ ਮਾਵਾਂ ਨੂੰ ਸਮਰਪਿਤ ਹੋਵੇਗਾ। ਇਹ ਗੀਤ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

ਮਸ਼ਹੂਰ ਗਾਇਕ ਆਰ ਨੇਤ ਦਾ ਨਵਾਂ ਗੀਤ
ਮਸ਼ਹੂਰ ਗਾਇਕ ਆਰ ਨੇਤ ਦਾ ਨਵਾਂ ਗੀਤ (ਇੰਸਟਾਗ੍ਰਾਮ)

ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਗਾਇਕ ਆਰ ਨੇਤ, ਜੋ ਅਪਣਾ ਨਵਾਂ ਗਾਣਾ 'ਮਾਂ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਵੱਲੋਂ 10 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

'ਆਰ ਨੇਤ ਮਿਊਜ਼ਿਕ' ਅਤੇ 'ਰਾਜਚੇਤ ਸ਼ਰਮਾ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਭਾਵਪੂਰਨ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸਦੀ ਸ਼ਬਦ ਰਚਨਾ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਆਰ ਨੇਤ ਨੇ ਖੁਦ ਕੀਤੀ ਹੈ।

ਪੱਛਮੀ ਰੰਗਾਂ ਵਿੱਚ ਰੰਗੇ ਜਾ ਰਹੇ ਮੌਜੂਦਾ ਸੰਗੀਤ ਦੇ ਇਸ ਦੌਰ ਵਿੱਚ ਹਵਾ ਦੇ ਤਾਜ਼ਾ ਬੁੱਲੇ ਵਾਂਗ ਆਪਣੀ ਮੌਜੂਦਗੀ ਦਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੇ ਇਸ ਦਿਲ ਨੂੰ ਛੂਹ ਲੈਣ ਵਾਲੇ ਗਾਣੇ ਦਾ ਸੰਗੀਤ ਯੰਗ ਆਰਮੀ ਦੁਆਰਾ ਤਿਆਰ ਕੀਤਾ ਗਿਆ ਹੈ, ਪ੍ਰੋਜੈਕਟ ਹੈਡ ਸਤਕਰਨਵੀਰ ਸਿੰਘ ਖੋਸਾ ਅਤੇ ਵਿਰਵਿੰਦਰ ਸਿੰਘ ਕਾਕੂ ਵੱਲੋਂ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਆਰ ਨੇਤ ਦੇ ਨਾਲ-ਨਾਲ ਮਾਡਲ-ਅਦਾਕਾਰਾ ਲਵ ਗਿੱਲ ਵੀ ਭੂਮਿਕਾ ਨਿਭਾਵੇਗੀ, ਜੋ ਸੰਗੀਤਕ ਵੀਡੀਓ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦਾ ਵੀ ਅੱਜਕੱਲ੍ਹ ਚਰਚਿਤ ਚਿਹਰਾ ਬਣਦੀ ਜਾ ਰਹੀ ਹੈ।

ਪੰਜਾਬੀ ਸੰਗੀਤਕ ਗਲਿਆਰੇ ਵਿੱਚ ਖਿੱਚ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਨੂੰ ਲੈ ਕੇ ਗਾਇਕ ਆਰ ਨੇਤ ਕਾਫ਼ੀ ਭਾਵੁਕ ਨਜ਼ਰ ਆ ਰਹੇ ਹਨ, ਜਿਸ ਸੰਬੰਧੀ ਅਪਣੀਆਂ ਕੋਮਲ ਭਾਵਨਾਵਾਂ ਦਾ ਪ੍ਰਗਟਾਵਾ ਉਨ੍ਹਾਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ। ਉਕਤ ਸੰਬੰਧੀ ਹੀ ਅਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਇਸ ਪ੍ਰਤਿਭਾਵਾਨ ਗਾਇਕ ਨੇ ਕਿਹਾ ਕਿ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਬਹੁਤ ਹੀ ਜਲਦੀ ਦੁਨੀਆਂ ਦੀਆਂ ਸਾਰੀਆਂ ਮਾਵਾਂ ਲਈ ਇੱਕ ਬਹੁਤ ਸੋਹਣਾ ਗੀਤ ਚਾਹੁੰਣ ਵਾਲਿਆਂ ਦੀ ਝੋਲੀ ਪਾਉਣ ਜਾ ਰਿਹਾ ਹਾਂ।

ਉਨਾਂ ਅੱਗੇ ਕਿਹਾ ਕਿ ਇਹ ਗੀਤ ਮੈਂ ਜੋ ਮਹਿਸੂਸ ਕਰਕੇ ਲਿਖਿਆ ਮੈਂ ਚਾਹੁੰਦਾ ਹਾਂ ਕਿ ਹਰ ਇੱਕ ਬੰਦਾ ਵੀ ਮੇਰਾ ਇਹ ਗੀਤ ਸੁਣ ਕੇ ਮੇਰੇ ਵਾਂਗ ਮਹਿਸੂਸ ਕਰੇ, ਕਿਉਂਕਿ ਮਾਂ-ਪਿਓ ਤੋਂ ਜ਼ਰੂਰੀ ਅਤੇ ਕੀਮਤੀ ਸਰਮਾਇਆ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਦੁਨੀਆ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗਾਂ ਸ਼ੂਟ ਕਰਦੀ ਐ ਇੱਕ ਯਾਦ ਲਈ, ਪਰ ਮੈਂ ਚਾਹੁੰਨਾ ਹਾਂ ਕਿ ਹਰ ਇਨਸਾਨ ਨੂੰ ਆਪੋ ਆਪਣੀਆਂ ਮਾਂਵਾ ਨਾਲ ਵੀਡੀਓ ਬਣਾ ਕੇ ਇੰਨਾਂ ਯਾਦਾਂ ਨੂੰ ਸਹੇਜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਮਾਂ ਜਿਸ ਨੇ ਮੈਨੰ ਜਨਮ ਦਿੱਤਾ ਉਹ ਮੇਰੇ ਨਾਲ ਫੋਟੋ ਕਰਾਉਣ ਤੋਂ ਵੀ ਸੰਗ ਜਾਂਦੀ ਸੀ, ਪਰ ਮੈਂ ਜ਼ਿੱਦ ਕਰਕੇ ਇਸ ਗਾਣੇ ਵਿੱਚ ਅਪਣੀ ਮਾਂ ਤੋਂ ਹੀ ਐਕਟ ਕਰਵਾਇਆ ਹੈ, ਤਾਂ ਜੋ ਹੋਰਨਾਂ ਨੂੰ ਵੀ ਇਸ ਦਿਸ਼ਾ ਵਿੱਚ ਸੋਚ ਅਪਣਾਉਣ ਦੀ ਪ੍ਰੇਰਣਾ ਮਿਲੇ।

ABOUT THE AUTHOR

...view details