ETV Bharat / entertainment

ਨਵਾਂ ਗਾਣਾ 'ਦੱਬੀਦਾ ਨੀ' ਨਾਲ ਸਾਹਮਣੇ ਆਵੇਗੀ ਚਰਚਿਤ ਗਾਇਕਾ ਰਮਨ ਗਿੱਲ, ਜਲਦ ਹੋਵੇਗਾ ਰਿਲੀਜ਼ - Raman Gill new song

author img

By ETV Bharat Entertainment Team

Published : May 6, 2024, 11:35 AM IST

ਗਾਇਕਾ ਰਮਨ ਗਿੱਲ
ਗਾਇਕਾ ਰਮਨ ਗਿੱਲ (ਇੰਸਟਾਗ੍ਰਾਮ)

New Song Dabida Ni: ਹਾਲ ਹੀ ਵਿੱਚ ਗਾਇਕਾ ਰਮਨ ਗਿੱਲ ਨੇ ਆਪਣੇ ਨਵੇਂ ਗੀਤ 'ਦੱਬੀਦਾ ਨੀ' ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ ਮਲਵਈ ਗਾਇਕਾ ਰਮਨ ਗਿੱਲ, ਜੋ ਆਪਣਾ ਨਵਾਂ ਗਾਣਾ 'ਦੱਬੀਦਾ ਨੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ 10 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਜਾਰੀ ਕੀਤਾ ਜਾ ਰਿਹਾ ਹੈ।

'ਸੁਖਮਨ ਇੰਟਰਟੇਨਮੈਂਟ' ਦੇ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਵਿਚਲੀ ਆਵਾਜ਼ ਅਤੇ ਕੰਪੋਜੀਸ਼ਨ ਰਮਨ ਗਿੱਲ ਦੀ ਹੈ, ਜਦਕਿ ਗੀਤ ਦੀ ਸ਼ਬਦ ਰਚਨਾ ਰਮਨ ਪੰਨੂ ਨੇ ਕੀਤੀ ਹੈ, ਜਿੰਨ੍ਹਾਂ ਦੀ ਖੂਬਸੂਰਤ ਕਲਮ ਵਿੱਚੋਂ ਜਨਮੇ ਇਸ ਖੜਕੇ ਦੜਕੇ ਵਾਲੇ ਗਾਣੇ ਦਾ ਸੰਗੀਤ ਬਿੱਲਾ ਬਰੋਜ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪੰਜਾਬੀਆਂ ਦੇ ਜੋਸ਼ੀਲੇ ਅੰਦਾਜ਼ ਦੀ ਤਰਜ਼ਮਾਨੀ ਕਰਦੇ ਇਸ ਬੀਟ ਗੀਤ ਨੂੰ ਗਾਇਕਾ ਰਮਨ ਗਿੱਲ ਦੁਆਰਾ ਬੇਹੱਦ ਪ੍ਰਭਾਵੀ ਗਾਇਨ ਲਹਿਜ਼ੇ ਅਧੀਨ ਗਾਇਆ ਗਿਆ ਹੈ, ਜੋ ਹਾਲੀਆਂ ਸਮੇਂ ਉਨ੍ਹਾਂ ਵੱਲੋਂ ਗਾਏ ਗਏ ਗਾਣਿਆਂ ਨਾਲੋਂ ਬਿਲਕੁੱਲ ਅਲਹਦਾ ਹੱਟ ਕੇ ਸਿਰਜਿਆ ਗਿਆ ਹੈ।

ਮੂਲ ਰੂਪ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ ਪੈਂਦੇ 'ਭਗਤਾ ਭਾਈ ਕਾ' ਇਲਾਕੇ ਨਾਲ ਸੰਬੰਧਤ ਇਸ ਹੋਣਹਾਰ ਗਾਇਕਾ ਦੇ ਉਕਤ ਨਵੇਂ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਦੀ ਨਿਰਦੇਸ਼ਨਾ ਅਮਰਜੀਤ ਖੁਰਾਣਾ ਵੱਲੋਂ ਕੀਤੀ ਗਈ ਹੈ, ਜੋ ਬੇਸ਼ੁਮਾਰ ਸੰਗੀਤਕ ਵੀਡੀਓਜ਼ ਨੂੰ ਪ੍ਰਭਾਵਸ਼ਾਲੀ ਅਤੇ ਸੋਹਣਾ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਹਾਲ ਹੀ ਵਿੱਚ ਕੈਨੇਡਾ ਦਾ ਸਫਲ ਗਾਇਕੀ ਟੂਰ ਮੁਕੰਮਲ ਕਰ ਵਾਪਸ ਪਰਤੀ ਗਾਇਕਾ ਰਮਨ ਗਿੱਲ ਅਨੁਸਾਰ ਕੁਝ ਵੱਖਰਾ ਕਰਨ ਦੀ ਇੱਛਾ ਅਧੀਨ ਉਸ ਵੱਲੋਂ ਸਾਹਮਣੇ ਲਿਆਂਦਾ ਜਾ ਰਿਹਾ ਉਕਤ ਗਾਣਾ, ਜਿਸ ਵਿੱਚ ਪੰਜਾਬੀ ਗਾਇਕੀ ਦੇ ਕਈ ਅਨੂਠੇ ਰੰਗ ਦਰਸ਼ਕਾਂ ਅਤੇ ਸਰੋਤਿਆਂ ਨੂੰ ਵੇਖਣ ਅਤੇ ਸੁਣਨ ਨੂੰ ਮਿਲਣਗੇ।

ਪੰਜਾਬ ਤੋਂ ਲੈ ਸੱਤ ਸੁਮੰਦਰ ਪਾਰ ਤੱਕ ਅਪਣੀ ਬਾਕਮਾਲ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੀ ਇਸ ਪ੍ਰਤਿਭਾਸ਼ਾਲੀ ਗਾਇਕਾਂ ਨੇ ਉਕਤ ਗਾਣੇ ਸੰਬੰਧੀ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਿਰਮਾਤਾ ਗੁਰਲਾਭ ਬਰਾੜ ਵੱਲੋਂ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਕੈਮਰਾਮੈਨ ਤੇਜੀ ਕਲਿਕਰ ਸੰਪਾਦਕ ਜੇਬੀ ਸਿੰਘ ਅਤੇ ਸੀਨੀਅਰ ਟੀਮ ਮੈਂਬਰ ਬਲੈਕ ਪ੍ਰਿੰਸ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.