ਪੰਜਾਬ

punjab

ਇਸ ਹਿੰਦੀ ਫ਼ਿਲਮ ਨਾਲ ਚਰਚਾ 'ਚ ਅਦਾਕਾਰ ਪਰਮਵੀਰ ਸਿੰਘ, ਕਈ ਪ੍ਰੋਜੋਕਟਸ 'ਚ ਅਉਣਗੇ ਨਜ਼ਰ - Movie Main Ladega Released

By ETV Bharat Entertainment Team

Published : May 5, 2024, 1:06 PM IST

Movie Main Ladega Released: ਪੰਜਾਬੀ ਸਿਨੇਮਾਂ ਦੇ ਨਾਲ ਨਾਲ ਵੈਬ-ਸੀਰੀਜ਼ ਦੇ ਖੇਤਰ ਵਿੱਚ ਵੀ ਵੱਡੇ ਅਤੇ ਸਫਲ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਿਹਾ ਹੈ। ਅਦਾਕਾਰ ਪਰਮਵੀਰ ਸਿੰਘ, ਜੋ ਰਿਲੀਜ਼ ਹੋਈ ਹਿੰਦੀ ਫ਼ਿਲਮ 'ਮੈਂ ਲੜੇਗਾ' ਨਾਲ ਇੰਨੀਂ ਦਿਨੀਂ ਮੁੜ ਚਰਚਾ ਵਿੱਚ ਹੈ। ਪੜ੍ਹੋ ਇਹ ਖ਼ਬਰ।

Main Ladega
Main Ladega (Etv Bharat (Entertainment))

ਚੰਡੀਗੜ੍ਹ:ਪੰਜਾਬੀ ਸਿਨੇਮਾਂ ਦੇ ਨਾਲ ਨਾਲ ਵੈਬ-ਸੀਰੀਜ਼ ਦੇ ਖੇਤਰ ਵਿੱਚ ਵੀ ਵੱਡੇ ਅਤੇ ਸਫਲ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਿਹਾ ਹੈ। ਅਦਾਕਾਰ ਪਰਮਵੀਰ ਸਿੰਘ, ਜੋ ਰਿਲੀਜ਼ ਹੋਈ ਹਿੰਦੀ ਫ਼ਿਲਮ 'ਮੈਂ ਲੜੇਗਾ' ਨਾਲ ਇੰਨੀਂ ਦਿਨੀਂ ਮੁੜ ਚਰਚਾ ਵਿੱਚ ਹੈ, ਜਿਨ੍ਹਾਂ ਦੀ ਚੁਫੇਂਰਿਓ ਸਲਾਹੁਤਾ ਹਾਸਿਲ ਕਰ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਗੌਰਵ ਰਾਣਾ ਵੱਲੋ ਕੀਤਾ ਗਿਆ ਹੈ।

ਅਦਾਕਾਰ ਪਰਮਵੀਰ ਸਿੰਘ (Etv Bharat (Entertainment))

ਪਰਿਵਾਰਿਕ-ਡਰਾਮਾ ਅਤੇ ਇਮੋਸ਼ਨਲ ਕਹਾਣੀ ਅਧਾਰਿਤ ਉਕਤ ਫ਼ਿਲਮ ਕਈ ਪੱਖਾਂ ਤੋਂ ਵਿਲੱਖਣ ਹੈ। ਇਸ ਵਿਚ ਆਕਾਸ਼ ਪ੍ਰਤਾਪ ਸਿੰਘ ਵੱਲੋ ਲੀਡ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਨੀਰਜ ਪਾਂਡੇ ਦੀ ਫਿਲਮ 'ਬੇਬੀ' 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕਾ ਹੈ। ਉਧਰ ਪੰਜਾਬ ਮੂਲ ਅਦਾਕਾਰ ਪਰਮਵੀਰ ਸਿੰਘ ਦੇ ਇਸ ਫਿਲਮ ਵਿਚਲੇ ਕਿਰਦਾਰ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਵੱਲੋ ਇਕ ਪੁਲਿਸ ਅਫ਼ਸਰ ਦਾ ਪ੍ਰਭਾਵੀ ਰੋਲ ਅਦਾ ਕੀਤਾ ਗਿਆ ਹੈ ਜਿਸ ਦੁਆਰਾ ਅਪਣੀ ਬਾਕਮਾਲ ਅਦਾਕਾਰੀ ਦੀ ਛਾਪ ਛੱਡਣ ਵਿੱਚ ਕਾਫ਼ੀ ਹੱਦ ਤੱਕ ਸਫ਼ਲ ਰਹੇ ਹਨ।

ਅਦਾਕਾਰ ਪਰਮਵੀਰ ਸਿੰਘ (Etv Bharat (Entertainment))

'ਕਥਾਕਾਰ ਫ਼ਿਲਮਜ'ਦੇ ਬੈਨਰ ਹੇਠ ਬਣੀ ਅਤੇ ਸੱਚੀਆਂ ਘਟਨਾਵਾਂ 'ਤੇ ਬੇਸਡ ਇਹ ਫ਼ਿਲਮ ਘਰੇਲੂ ਹਿੰਸਾ ਨਾਲ ਜੂਝ ਰਹੇ ਇਕ ਨੌਜਵਾਨ ਲੜਕੇ ਦੀ ਅਜਿਹੀ ਦਿਲ-ਟੁੰਬਵੀਂ ਕਹਾਣੀ ਦੁਆਲੇ ਬੁਣੀ ਗਈ ਹੈ, ਜੋ ਘਰੇਲੂ ਹਿੰਸਾ ਤੋਂ ਪੈਦਾ ਹੋਏ ਤਣਾਅ ਨੂੰ ਕੁਝ ਹਾਸਲ ਕਰਨ ਦੇ ਜੋਸ਼ ਅਤੇ ਜਨੂੰਨ ਵਿਚ ਬਦਲ ਦਿੰਦਾ ਹੈ। ਪੰਜਾਬੀ ਦੇ ਨਾਲ ਨਾਲ ਹਿੰਦੀ ਸਿਨੇਮਾਂ ਜਗਤ ਵਿਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵਧ ਚੁੱਕੇ ਅਦਾਕਾਰ ਪਰਮਵੀਰ ਸਿੰਘ ਅਨੁਸਾਰ ਮੇਨ ਸਟਰੀਮ ਸਿਨੇਮਾਂ ਤੋਂ ਕੋਹਾਂ ਦੂਰ ਹੱਟ ਕੇ ਬਣਾਈ ਗਈ, ਇਹ ਅਰਥ ਭਰਪੂਰ ਫ਼ਿਲਮ ਸਾਫ਼-ਸੁਥਰੀ ਅਤੇ ਭਾਵਨਾਤਮਕ ਫਿਲਮ ਹੈ ਜਿਸ ਵਿਚ ਭਾਵਨਾਵਾਂ ਨੂੰ ਬਹੁਤ ਹੀ ਮਹਾਰਤ ਨਾਲ ਪ੍ਰਤੀਬਿੰਬ ਕੀਤਾ ਗਿਆ ਹੈ।

ਅਦਾਕਾਰ ਪਰਮਵੀਰ ਸਿੰਘ (Etv Bharat (Entertainment))

ਉਨ੍ਹਾਂ ਨੂੰ ਅੱਗੇ ਕਿਹਾ ਕਿ ਅਸੰਭਵ ਨੂੰ ਸੰਭਵ ਬਣਾਉਣ ਦੀ ਪ੍ਰੇਰਨਾ ਦਿੰਦੀ ਇਸ ਫ਼ਿਲਮ ਨਾਲ ਜੁੜਨਾ ਬੇਹੱਦ ਯਾਦਗਾਰੀ ਅਤੇ ਮਾਣ ਭਰਿਆ ਰਿਹਾ ਹੈ । ਹਾਲੀਆ ਸਮੇਤ, ਰਿਲੀਜ਼ ਹੋਈ ਮੌੜ: ਲਹਿੰਦੀ ਰੁੱਤ ਦੇ ਨਾਇਕ ਤੋਂ ਇਲਾਵਾ ਵੈਬ ਸੀਰੀਜ਼ 'ਚੌਸਰ: ਦਾ ਪਾਵਰ ਆਫ ਗੇਮ' ਵਿੱਚ ਵੀ ਆਪਣੀ ਬੇਹਤਰੀਨ ਅਦਾਕਾਰੀ ਸਮਰੱਥਾ ਦਾ ਲੋਹਾ ਬਾਖੂਬੀ ਮੰਨਵਾ ਚੁੱਕਿਆ ਹੈ। ਇਹ ਹੋਣਹਾਰ ਅਦਾਕਾਰ, ਜੋ ਇੰਨੀ ਦਿਨੀਂ ਆਨ ਫਲੋਰ ਪੰਜਾਬੀ ਫ਼ਿਲਮ 'ਮਾਏਂ ਨੀ ਮੈਂ ਇਕ ਸ਼ਿਕਰਾ ਯਾਰ ਬਣਾਇਆ' ਵਿਚ ਵੀ ਬੇਹੱਦ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੇ, ਜਿਨ੍ਹਾਂ ਦੀ ਇਸ ਪੀਰੀਅਡ ਡਰਾਮਾ ਫਿਲਮ ਦਾ ਨਿਰਦੇਸ਼ਨ ਜੱਸੀ ਮਾਨ ਵੱਲੋਂ ਕੀਤਾ ਜਾ ਰਿਹਾ ਹੈ।

ABOUT THE AUTHOR

...view details