ਪੰਜਾਬ

punjab

ਨਿਕ ਜੋਨਸ ਨੇ ਬੇਟੀ ਮਾਲਤੀ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ

By ETV Bharat Entertainment Team

Published : Feb 4, 2024, 3:33 PM IST

Nick Jonas Daughter Malti: ਦੇਸੀ ਗਰਲ ਪ੍ਰਿਯੰਕਾ ਚੋਪੜਾ ਅਕਸਰ ਆਪਣੀ ਬੇਟੀ ਮਾਲਤੀ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਨਿਕ ਜੋਨਸ ਨੇ ਮਾਲਤੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।

Nick Jonas Daughter Malti
Nick Jonas Daughter Malti

ਮੁੰਬਈ: ਨਿਕ ਜੋਨਸ ਨੇ ਆਪਣੀ ਬੇਟੀ ਮਾਲਤੀ ਨਾਲ ਇੰਸਟਾਗ੍ਰਾਮ 'ਤੇ ਕਿਊਟ ਮੋਰਨਿੰਗ ਸੈਲਫ਼ੀ ਸ਼ੇਅਰ ਕੀਤੀ ਹੈ। ਇਸ ਸੈਲਫ਼ੀ ਨੂੰ ਮਾਲਤੀ ਵੱਲੋ ਖਿੱਚਿਆ ਗਿਆ ਹੈ। ਉਨ੍ਹਾਂ ਦੀ ਪੋਸਟ 'ਤੇ ਪ੍ਰਸ਼ੰਸਕ ਅਲੱਗ-ਅਲੱਗ ਕੰਮੈਟ ਪੋਸਟ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ 'ਚ ਸਭ ਤੋਂ ਪਸੰਦੀਦਾ ਜੋੜੀਆਂ 'ਚੋ ਇੱਕ ਹਨ ਅਤੇ ਉਹ ਅਕਸਰ ਆਪਣੀ ਬੇਟੀ ਮਾਲਤੀ ਦੀਆਂ ਕਿਊਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਨਿਕ ਜੋਨਸ ਨੇ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਮਾਲਤੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਅਤੇ ਸਿਰਫ਼ ਅੱਖਾਂ ਹੀ ਨਜ਼ਰ ਆ ਰਹੀਆ ਹਨ। ਇਸ ਪੋਸਟ 'ਤੇ ਪ੍ਰਸ਼ੰਸਕਾਂ ਵੱਲੋ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ। ਨਿਕ ਜੋਨਸ ਨੇ ਇਸ ਤਸਵੀਰ ਦੇ ਥੱਲੇ ਕੈਪਸ਼ਨ ਲਿਖਿਆ ਹੈ," ਮਾਰਨਿੰਗ ਸੈਲਫ਼ੀ ਵਿਦ ਮਾਈ ਹਾਰਟ।"

ਬੇਟੀ ਮਾਲਤੀ 'ਤੇ ਪ੍ਰਸ਼ੰਸਕਾਂ ਨੇ ਲੁਟਾਇਆ ਪਿਆਰ: ਅੱਜ ਕੁਝ ਸਮੇਂ ਪਹਿਲਾ ਹੀ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੀ ਮਾਲਤੀ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ। ਪੋਸਟ ਸ਼ੇਅਰ ਕੀਤੇ ਜਾਣ ਦੇ ਕੁਝ ਮਿੰਟ ਬਾਅਦ ਹੀ ਪ੍ਰਸ਼ੰਸਕਾਂ ਨੇ ਕੰਮੈਟ ਪੋਸਟ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ," ਇਹ ਬਹੁਤ ਕੀਮਤੀ ਹੈ।" ਇੱਕ ਹੋਰ ਯੂਜ਼ਰਸ ਨੇ ਲਿਖਿਆ,"ਸਭ ਤੋਂ ਪਿਆਰਾ।" ਇੱਕ ਨੇ ਲਿਖਿਆ," ਕਿੰਨੀ ਕਿਊਟ ਤਸਵੀਰ ਹੈ।"

ਨਿਕ ਜੋਨਸ ਨੇ ਦਿੱਤਾ ਪ੍ਰਸ਼ੰਸਕ ਨੂੰ ਜਵਾਬ: ਨਿਕ ਜੋਨਸ ਵੱਲੋ ਆਪਣੀ ਬੇਟੀ ਮਾਲਤੀ ਦੇ ਨਾਲ ਸ਼ੇਅਰ ਕੀਤੀ ਗਈ ਕਿਊਟ ਤਸਵੀਰ ਦੇ ਥੱਲੇ ਕੰਮੈਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ," ਮਾਲਤੀ ਆਪਣੇ ਫੈਨ ਦੇ ਨਾਲ।" ਇਸ ਕੰਮੈਟ 'ਤੇ ਨਿਕ ਨੇ ਜਵਾਬ ਦਿੰਦੇ ਹੋਏ ਲਿਖਿਆ, "ਸ਼ਾਇਦ ਇਸਨੂੰ ਕੈਪਸ਼ਨ ਬਣਾਉਣਾ ਚਾਹੀਦਾ ਸੀ।"

ਨਿਕ ਜੋਨਸ ਦਾ ਕਰੀਅਰ: ਨਿਕ ਜੋਨਸ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਹਾਲ ਹੀ ਵਿੱਚ ਨਿਕ ਨੇ ਮੁੰਬਈ ਵਿੱਚ ਆਪਣਾ ਸੰਗੀਤ ਸਮਾਰੋਹ ਕੀਤਾ ਸੀ, ਜਿਸ 'ਚ ਕਈ ਸਿਤਾਰੇ ਪਹੁੰਚੇ ਸੀ। ਦੂਜੇ ਪਾਸੇ ਇਸ ਸੰਗੀਤ ਸਮਾਰੋਹ 'ਚ ਲੋਕਾਂ ਨੇ ਜੀਜੂ-ਜੀਜੂ ਬੋਲ ਕੇ ਨਿਕ ਦਾ ਸ਼ਾਨਦਾਰ ਸਵਾਗਤ ਕੀਤਾ। ਨਿਕ ਨੇ ਇੰਡੀਅਨ ਸਿੰਗਰ ਕਿੰਗ ਅਤੇ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਸਟੇਜ 'ਤੇ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਪ੍ਰਦਰਸ਼ਨ ਨੂੰ ਪ੍ਰਸ਼ੰਸਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਹੈ।

ABOUT THE AUTHOR

...view details