ਪੰਜਾਬ

punjab

ਗਿੱਪੀ ਗਰੇਵਾਲ ਦੇ ਇਸ ਨਵੇਂ ਗਾਣੇ ਨਾਲ ਚਰਚਾ 'ਚ ਹੈ ਇਹ ਬਾਲੀਵੁੱਡ ਸੁੰਦਰੀ, ਗੀਤ ਵੱਖ-ਵੱਖ ਚੈਨਲਾਂ 'ਤੇ ਹਾਸਿਲ ਕਰ ਰਿਹਾ ਮਕਬੂਲੀਅਤ

By ETV Bharat Entertainment Team

Published : Feb 20, 2024, 2:21 PM IST

Priyanka Chahar Choudhary Song: ਹਾਲ ਹੀ ਵਿੱਚ ਗਾਇਕ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਜੰਗ' ਰਿਲੀਜ਼ ਹੋਇਆ ਹੈ, ਜਿਸ ਵਿੱਚ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚਾਹਰ ਚੌਧਰੀ ਫੀਚਰਿੰਗ ਕਰਦੀ ਨਜ਼ਰ ਆਈ ਹੈ।

ਪ੍ਰਿਅੰਕਾ ਚਾਹਰ ਚੌਧਰੀ
ਪ੍ਰਿਅੰਕਾ ਚਾਹਰ ਚੌਧਰੀ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ਫਿਲਮ ਸਟਾਰ ਗਿੱਪੀ ਗਰੇਵਾਲ ਦੇ ਨਵੇਂ ਰਿਲੀਜ਼ ਹੋਏ ਦੋਗਾਣੇ 'ਜੰਗ' ਸੰਬੰਧਤ ਮਿਊਜ਼ਿਕ ਵੀਡੀਓ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਖਾਸੀ ਮਕਬੂਲੀਅਤ ਮਿਲ ਰਹੀ ਹੈ, ਜਿਸ ਦੁਆਰਾ ਪੰਜਾਬੀ ਮੰਨੋਰੰਜਨ ਉਦਯੋਗ ਦਾ ਪ੍ਰਭਾਵੀ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚਾਹਰ ਚੌਧਰੀ ਵੀ ਕਾਫ਼ੀ ਚਰਚਾ ਦਾ ਕੇਂਦਰਬਿੰਦੂ ਬਣੀ ਹੋਈ ਹੈ।

'ਹੰਬਲ ਮੋਸ਼ਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਗਏ ਉਕਤ ਦੋਗਾਣਾ ਟਰੈਕ ਨੂੰ ਆਵਾਜ਼ਾਂ ਗਿੱਪੀ ਗਰੇਵਾਲ ਅਤੇ ਜੈਸਮੀਨ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਸੰਬੰਧਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਦਾ ਜੇਮਜ਼ ਓਨਲੀ ਦੁਆਰਾ ਕੀਤਾ ਗਿਆ ਹੈ।

ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿੱਚ ਵਿਸ਼ਾਲ ਕੈਨਵਸ ਅਧੀਨ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਦੇ ਕੋਰਿਓਗ੍ਰਾਫ਼ਰ ਡੀਓਸ਼ ਮਹਿਰਾ, ਕਲਾ ਨਿਰਦੇਸ਼ਕ ਕਰਮਾ ਆਰਟਸ, ਕੈਮਰਾਮੈਨ ਵਿਕਸੀ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ, ਪ੍ਰੋਜੈਕਟ ਮੈਨੇਜਰ ਭਾਨਾ ਲਾ, ਗੀਤਕਾਰ ਅਮਰ ਜਲਾਲ ਬਲਾ ਜਲਾਲ ਅਤੇ ਸੰਗੀਤਕਾਰ ਕੁਲਸ਼ਾਨ ਸੰਧੂ ਹਨ।

ਓਧਰ ਜੇਕਰ ਅਦਾਕਾਰਾ ਪ੍ਰਿਅੰਕਾ ਚਾਹਰ ਚੌਧਰੀ ਦੇ ਇਸ ਵੀਡੀਓ ਨਾਲ ਬਣੇ ਸੁਮੇਲ ਸੰਬੰਧੀ ਗੱਲ ਕੀਤੀ ਜਾਵੇ ਤਾਂ ਇਹ ਉਨਾਂ ਦਾ ਪਹਿਲਾਂ ਪੰਜਾਬੀ ਮਿਊਜ਼ਿਕ ਵੀਡੀਓ ਹੈ, ਜਦ ਕਿ ਇਸ ਤੋਂ ਪਹਿਲਾਂ ਪੰਜਾਬੀ ਬੈਕ ਡਰਾਪ ਅਧਾਰਿਤ ਸੀਰੀਅਲ 'ਉਡਾਰੀਆਂ' ਵਿੱਚ ਉਨਾਂ ਵੱਲੋਂ ਨਿਭਾਏ ਲੀਡਿੰਗ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਦਾ ਨਿਰਮਾਣ ਸਰਗੁਣ ਮਹਿਤਾ ਅਤੇ ਉਨਾਂ ਦੇ ਹੋਮ ਪ੍ਰੋਡੋਕਸ਼ਨ 'ਡਰਾਮੀਯਾਤਾ ਫਿਲਮਜ਼' ਅਧੀਨ ਕੀਤਾ ਗਿਆ ਸੀ।

ਮੂਲ ਰੂਪ ਵਿੱਚ ਰਾਜਸਥਾਨ ਦੇ ਜੈਪੁਰ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ, ਜਿਸ ਦੌਰਾਨ ਉਨਾਂ ਕਈ ਸੋਅਜ਼ ਦੀ ਮੇਜ਼ਬਾਨੀ ਵੀ ਕੀਤੀ ਸਾਲ 2018 ਵਿੱਚ ਆਈ ਹਿੰਦੀ ਫਿਲਮ 'ਲਤੀਫ਼ ਤੋਂ ਲਾਦੇਨ' ਨਾਲ ਮੁੰਬਈ ਨਗਰੀ ਵਿੱਚ ਸਥਾਪਤੀ ਵੱਲ ਵਧੀ ਇਹ ਬਿਹਤਰੀਨ ਅਦਾਕਾਰਾ।

ਕਲਰਜ਼ ਸ਼ੋਅ ਗਠਬੰਧਨ, ਹਿੰਦੀ ਕ੍ਰਾਈਮ ਥ੍ਰਿਲਰ ਫਿਲਮ 'ਕੈਂਡੀ ਟਵਿਸਟ' ਦਾ ਵੀ ਮਹੱਤਵਪੂਰਨ ਹਿੱਸਾ ਰਹੀ ਹੈ ਇਹ ਅਦਾਕਾਰਾ, ਅਦਾਕਾਰਾ ਦੇ ਕਰੀਅਰ ਨੂੰ ਉੱਚੀ ਪਰਵਾਜ਼ ਦੇਣ ਵਿੱਚ ਹਾਲੀਆ' 'ਬਿੱਗ ਬੌਸ ਸੀਜ਼ਨ 16' ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਉਪਰੰਤ ਪੜਾਅ ਦਰ ਪੜਾਅ ਹੋਰ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰ ਰਹੀ ਇਹ ਉਮਦਾ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਪੰਜਾਬੀ ਪ੍ਰੋਜੈਕਟਸ ਵਿੱਚ ਵੀ ਆਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਏਗੀ।

ABOUT THE AUTHOR

...view details