ਪੰਜਾਬ

punjab

ਅਮਰੀਕਾ ਵਿਖੇ ਨਾਟਕ 'ਬਰਫ' ਦਾ ਅੱਜ ਮੰਚਨ ਕਰਨ ਜਾ ਰਹੇ ਨੇ ਅਦਾਕਾਰ ਸੌਰਭ ਸ਼ੁਕਲਾ - Upcoming Drama Barff

By ETV Bharat Entertainment Team

Published : Apr 21, 2024, 10:27 AM IST

Upcoming Drama Barff: ਅਦਾਕਾਰ ਸੌਰਭ ਸ਼ੁਕਲਾ ਆਪਣੇ ਚਰਚਿਤ ਨਾਟਕ 'ਬਰਫ' ਦਾ ਅੱਜ ਸ਼ਾਮ 6 ਵਜੇ ਅਮਰੀਕਾ ਵਿਖੇ ਮੰਚਨ ਕਰਨਗੇ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Upcoming Drama Barff
Upcoming Drama Barff

ਫਰੀਦਕੋਟ: ਹਿੰਦੀ ਸਿਨੇਮਾਂ ਖੇਤਰ ਵਿੱਚ ਬਤੌਰ ਲੇਖਕ ਅਤੇ ਅਦਾਕਾਰ ਵਜੋਂ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਸੌਰਭ ਸ਼ੁਕਲਾ ਆਪਣੇ ਚਰਚਿਤ ਨਾਟਕ 'ਬਰਫ' ਵਿੱਚ ਸ਼ਾਨਦਾਰ ਕਿਰਦਾਰ ਨਿਭਾਉਣ ਤੋਂ ਬਾਅਦ ਅੱਜ ਅਮਰੀਕਾ ਵਿਖੇ ਮੰਚਿਤ ਹੋਣ ਜਾ ਰਹੇ ਹਨ। ਏ.ਜੀ.ਪੀ ਵਰਲਡ ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਨਾਟਕ ਦਾ ਖਾਸ ਆਕਰਸ਼ਨ ਸੌਰਭ ਸ਼ੁਕਲਾ ਹੀ ਹੋਣਗੇ, ਜੋ ਮੁੱਖ ਪਾਤਰ ਦੇ ਨਾਲ-ਨਾਲ ਨਿਰਦੇਸ਼ਨ ਦੀ ਵੀ ਜਿੰਮੇਵਾਰੀ ਸੰਭਾਲ ਰਹੇ ਹਨ।

ਉਨਾਂ ਦੀ ਟੀਮ ਅਨੁਸਾਰ, ਇਹ ਨਾਟਕ ਭਾਵਪੂਰਨ ਥੀਮ ਦੁਆਲੇ ਬੁਣਿਆ ਗਿਆ ਹੈ, ਜਿਸ ਵਿੱਚ ਇੱਕ ਬਿਮਾਰ ਬੱਚੇ ਨੂੰ ਲੈ ਕੇ ਤਿਲ-ਤਿਲ ਮਰਦੇ ਮਾਪਿਆ ਦੀ ਤ੍ਰਾਸਦੀ ਅਤੇ ਆਮ ਜਨ- ਜੀਵਨ ਨਾਲ ਜੁੜੀਆਂ ਕੁਝ ਸੱਚਾਈਆ ਨੂੰ ਸਾਹਮਣੇ ਲਿਆਉਣ ਦਾ ਭਾਵਪੂਰਨ ਉਪਰਾਲਾ ਕੀਤਾ ਗਿਆ ਹੈ। ਕਸ਼ਮੀਰ ਦੇ ਬੈਕ-ਡਰਾਪ ਅਧਾਰਿਤ ਅਤੇ ਦਿਲ ਨੂੰ ਛੂ ਜਾਣ ਵਾਲੇ ਇਸ ਨਾਟਕ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ। ਇਸ ਨਾਟਕ ਨੂੰ ਲੈ ਕੇ ਉਤਸ਼ਾਹਿਤ ਟੀਮ ਹੁਣ ਦੁਨੀਆਂ ਭਰ ਵਿੱਚ ਇਸ ਪਲੇ ਨੂੰ ਲਿਆਉਣ ਲਈ ਜੁਟ ਚੁੱਕੀ ਹੈ।

Upcoming Drama Barff

ਇਸਦੇ ਪਹਿਲੇ ਪੜਾਅ ਵਜੋਂ ਅਮਰੀਕਾ ਵਿਖੇ ਹੋਣ ਜਾ ਰਿਹਾ ਇਹ ਸ਼ੋਅ ਹੈ। ਇਸਦਾ ਪਹਿਲਾ ਅਤੇ ਗ੍ਰੈਂਡ ਪ੍ਰਸਤੁਤੀਕਰਨ ਅੱਜ ਸ਼ਾਮ 6 ਵਜੇ ਖੂਬਸੂਰਤ ਸ਼ਹਿਰ ਕੈਲੀਫੋਰਨੀਆ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਓਧਰ ਸ਼ੋਅ ਪ੍ਰਬੰਧਕ ਵੀ ਪਹਿਲੀ ਵਾਰ ਅਮਰੀਕਾ ਵਿਖੇ ਖੇਡੇ ਜਾ ਰਹੇ ਇਸ ਪਲੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਸਬੰਧੀ ਅਪਣੇ ਜਜ਼ਬਾਤ ਬਿਆਨ ਕਰਦਿਆ ਕਿਹਾ ਹੈ ਕਿ ਰਾਸ਼ਟਰੀ ਪੁਰਸਕਾਰ ਜੇਤੂ ਭਾਰਤੀ ਅਦਾਕਾਰ, ਪਟਕਥਾ ਲੇਖਕ ਅਤੇ ਫ਼ਿਲਮ ਨਿਰਦੇਸ਼ਕ ਸੌਰਭ ਸ਼ੁਕਲਾ ਦਾ ਇਸ ਮੁਲਕ ਆਉਣਾ ਅਤੇ ਇੱਕ ਬਿਹਤਰ ਨਾਟਕ ਨੂੰ ਅੰਜਾਮ ਦੇਣਾ ਕਾਬਿਲ ਏ ਤਾਰੀਫ ਹੈ। ਇਸ ਨਾਟਕ ਦਾ ਹਿੱਸਾ ਬਣ ਕੇ ਉਨਾਂ ਦੀ ਪੂਰੀ ਟੀਮ ਕਾਫ਼ੀ ਮਾਣ ਮਹਿਸੂਸ ਕਰ ਰਹੀ ਹੈ।

ਉਨਾਂ ਨੇ ਅੱਗੇ ਕਿਹਾ ਕਿ ਸੱਤਿਆ, ਨਾਇਕ: ਦਿ ਰੀਅਲ ਹੀਰੋ, ਯੁਵਾ, ਲਗੇ ਰਹੋ ਮੁੰਨਾ ਭਾਈ, ਬਰਫ਼ੀ, ਜੌਲੀ ਐਲ.ਐਲ.ਬੀ, ਕਿੱਕ, ਪੀ.ਕੇ, ਜੌਲੀ ਐਲ.ਐਲ.ਬੀ 2, ਰੈੱਡ ਅਤੇ ਦ੍ਰਿਸ਼ਯਮ 2 ਆਦਿ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਉਨਾਂ ਦੀ ਸ਼ਾਨਦਾਰ ਅਦਾਕਾਰੀ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੂੰ ਅਮਰੀਕਾ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਵੀ ਬੇਹੱਦ ਪਸੰਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਇਸ ਪਲੇ ਦਾ ਮੰਚਨ ਵੇਖਣ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਲਗਾਤਾਰ ਵੱਧਦੀ ਜਾ ਰਹੀ ਹੈ।

ABOUT THE AUTHOR

...view details