ਪੰਜਾਬ

punjab

ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਸ ਦਿਨ ਪ੍ਰੀਖਿਆ ਕੀਤੀ ਜਾਵੇਗੀ ਆਯੋਜਿਤ - JEE Main 2024 Admit Card

By ETV Bharat Features Team

Published : Apr 1, 2024, 12:37 PM IST

JEE Main 2024 Admit Card: ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਤੁਸੀਂ NTA ਦੀ ਵੈੱਬਸਾਈਟ jeemain.nta.ac.in 'ਤੇ ਜਾ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।

JEE Main 2024 Admit Card
JEE Main 2024 Admit Card

ਹੈਦਰਾਬਾਦ:NTA ਨੇ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਇਹ ਐਡਮਿਟ ਕਾਰਡ ਜੇਈਈ ਮੇਨ ਦੀ ਵੈੱਬਸਾਈਟ jeemain.nta.ac.in 'ਤੇ ਜਾਰੀ ਕੀਤੇ ਗਏ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ 4,5 ਅਤੇ 6 ਅਪ੍ਰੈਲ ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਤੋਂ ਪਹਿਲਾ ਹੀ NTA ਨੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ 'ਚ ਭਾਗ ਲੈਣ ਵਾਲੇ ਉਮੀਦਵਾਰ ਪੇਪਰ-1 ਲਈ ਆਪਣਾ ਐਪਲੀਕੇਸ਼ਨ ਨੰਬਰ, ਜਨਮ ਦੀ ਤਰੀਕ ਦੇ ਰਾਹੀ ਜੇਈਈ ਮੇਨ ਦੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਪ੍ਰੀਖਿਆ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਐਡਮਿਟ ਕਾਰਡ 'ਤੇ ਬਾਰਕੋਡ ਵੀ ਦਿੱਤਾ ਜਾ ਰਿਹਾ ਹੈ।

ਜੇਈਈ ਮੇਨ ਸੈਸ਼ਨ 2 ਪ੍ਰੀਖਿਆ ਦੀਆ ਤਰੀਕਾਂ: ਜੇਈਈ ਮੇਨ ਸੈਸ਼ਨ 2 ਪ੍ਰੀਖਿਆ ਪੇਪਰ-1 ਦਾ ਆਯੋਜਨ 4,5,6,8 ਅਤੇ 9 ਅਪ੍ਰੈਲ ਨੂੰ ਕੀਤਾ ਜਾਵੇਗਾ, ਜਦਕਿ ਪੇਪਰ-2 ਦੀ ਪ੍ਰੀਖਿਆ 12 ਅਪ੍ਰੈਲ ਨੂੰ ਹੋਵੇਗੀ। ਪੇਪਰ-1 ਦੀ ਪ੍ਰੀਖਿਆ ਦੋ ਸ਼ਿਫ਼ਟਾ 'ਚ ਹੋਵੇਗੀ। ਪਹਿਲੀ ਸ਼ਿਫ਼ਟ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਦੂਜੀ ਸ਼ਿਫ਼ਟ ਦੁਪਹਿਰ 3 ਵਜੇ ਤੋਂ 6 ਵਜੇ ਤੱਕ ਹੋਵੇਗੀ। ਇਸਦੇ ਨਾਲ ਹੀ, ਪੇਪਰ-2 ਦੀ ਪ੍ਰੀਖਿਆ ਇੱਕ ਹੀ ਸ਼ਿਫ਼ਟ 'ਚ ਆਯੋਜਿਤ ਕੀਤੀ ਜਾਵੇਗੀ। ਇਸਦਾ ਸਮੇਂ ਸਵੇਰੇ 9 ਵਜੇ ਤੋਂ 12:30 ਵਜੇ ਤੱਕ ਦਾ ਹੋਵੇਗਾ। ਜੇਈਈ ਮੇਨ ਸੈਸ਼ਨ 2 ਪ੍ਰੀਖਿਆ ਬਾਰੇ ਹੋਰ ਜਾਣਕਾਰੀ ਪਾਉਣ ਲਈ ਤੁਸੀਂ NTA ਜੇਈਈ ਦੀ ਵੈੱਬਸਾਈਟ ਚੈੱਕ ਕਰ ਸਕਦੇ ਹੋ।

ਜੇਈਈ ਮੇਨ ਸੈਸ਼ਨ 2 ਦੇ ਐਡਮਿਟ ਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ: ਜੇਈਈ ਮੇਨ ਸੈਸ਼ਨ 2 ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਵੈੱਬਸਾਈਟ jeemain.nta.ac.in 'ਤੇ ਜਾਓ। ਇਸ ਤੋਂ ਬਾਅਦ ਹੋਮ ਪੇਜ ਓਪਨ ਹੋ ਜਾਵੇਗਾ, ਜਿਸ 'ਚ ਉਮੀਦਵਾਰ ਆਪਣੇ ਲੌਗਇਨ ਵੇਰਵੇ ਭਰ ਦੇਣ। ਫਿਰ ਇਨ੍ਹਾਂ ਵੇਰਵਿਆ ਨੂੰ ਸਬਮਿਟ ਕਰ ਦਿਓ ਅਤੇ ਆਪਣੇ ਐਡਮਿਟ ਕਾਰਡ ਚੈੱਕ ਕਰ ਲਓ। ਜੇਕਰ ਤੁਹਾਨੂੰ ਐਡਮਿਟ ਕਾਰਡ ਡਾਊਨਲੋਡ ਕਰਨ 'ਚ ਸਮੱਸਿਆ ਆ ਰਹੀ ਹੈ, ਤਾਂ ਜੇਈਈ ਮੇਨ ਈਮੇਲ ਆਈਡੀ jeemain@nta.ac.in 'ਤੇ ਇਸ ਬਾਰੇ ਸ਼ਿਕਾਇਤ ਕਰੋ ਜਾਂ NTA ਦੇ ਹੈਲਪਲਾਈਨ ਨੰਬਰ 011-40759000 'ਤੇ ਸੰਪਰਕ ਕਰੋ।

ABOUT THE AUTHOR

...view details