ਪੰਜਾਬ

punjab

ਰਾਮੇਸ਼ਵਰਮ ਕੈਫੇ ਬਲਾਸਟ ਮਾਮਲਾ: 9 ਦਿਨਾਂ ਤੱਕ ਨਹੀਂ ਮਿਲਿਆ ਮੁਲਜ਼ਮ, NIA ਨੇ ਜਾਰੀ ਕੀਤੀਆਂ ਸ਼ੱਕੀਆਂ ਦੀਆਂ ਹੋਰ ਤਸਵੀਰਾਂ

By ETV Bharat Punjabi Team

Published : Mar 9, 2024, 6:07 PM IST

Rameshwaram Cafe blast case: NIA ਨੇ ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਕੇਸ ਦੇ ਮੁਲਜ਼ਮਾਂ ਦੀ ਭਾਲ ਲਈ ਕਈ ਫੋਟੋਆਂ ਜਾਰੀ ਕੀਤੀਆਂ ਹਨ। ਦੱਸ ਦਈਏ ਕਿ ਘਟਨਾ ਦੇ 9 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਦਾ ਕੋਈ ਪਤਾ ਨਹੀਂ ਲੱਗਿਆ।

Rameshwaram Cafe blast case
Rameshwaram Cafe blast case

ਕਰਨਾਟਕ/ਬੈਂਗਲੁਰੂ:ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ 'ਚ ਘਟਨਾ ਦੇ 9 ਦਿਨ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਦਾ ਸੁਰਾਗ ਨਹੀਂ ਲੱਗਾ ਹੈ। ਮਾਮਲੇ ਦੇ ਸੰਬੰਧ ਵਿੱਚ ਐਨਆਈਏ ਨੇ ਮੁਲਜ਼ਮਾਂ ਦੀ ਭਾਲ ਲਈ ਚਾਰ ਨਵੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐਨਆਈਏ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਸ਼ੱਕੀ ਮੁਲਜ਼ਮ ਬੈਕਪੈਕ ਲੈ ਕੇ ਘੁੰਮਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਉਸ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਅਤੇ ਟਰਾਊਜ਼ਰ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਫੇਸ ਮਾਸਕ ਵੀ ਪਾਇਆ ਹੋਇਆ ਹੈ। ਇਸ ਸਬੰਧੀ ਜਾਰੀ ਕੀਤੀ ਇੱਕ ਹੋਰ ਫੋਟੋ ਵਿੱਚ ਸ਼ੱਕੀ ਨੇ ਟੋਪੀ ਅਤੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ।

ਇਸ ਸਬੰਧ 'ਚ NIA ਨੇ ਕਿਹਾ ਹੈ ਕਿ ਉਸ ਨੇ ਰਾਮੇਸ਼ਵਰਮ ਕੈਫੇ ਧਮਾਕੇ ਮਾਮਲੇ 'ਚ ਸ਼ੱਕੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਇਸ ਸਬੰਧੀ ਨਾਗਰਿਕਾਂ ਨੂੰ 08029510900, 8904241100 ਜਾਂ ਈਮੇਲ info.blr.nia@gov.in 'ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਹੈ ਕਿ ਸ਼ੱਕੀ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ NIA ਨੇ ਸ਼ੁੱਕਰਵਾਰ ਨੂੰ ਸ਼ੱਕੀ ਦੇ ਦੋ ਵੀਡੀਓ ਜਾਰੀ ਕੀਤੇ ਸਨ। ਜਿਸ 'ਚ 1 ਮਾਰਚ ਨੂੰ ਕੈਫੇ 'ਚ ਹੋਏ ਧਮਾਕੇ ਤੋਂ ਬਾਅਦ ਸ਼ੱਕੀ ਨੂੰ ਬੀਐੱਮਟੀਸੀ ਦੀ ਬੱਸ 'ਚ ਸਫਰ ਕਰਦੇ ਹੋਏ ਬੇਲਾਰੀ ਬੱਸ ਸਟੈਂਡ 'ਤੇ ਘੁੰਮਦੇ ਦੇਖਿਆ ਗਿਆ ਸੀ। ਨਾਲ ਹੀ NIA ਨੇ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਫੇ 'ਚ ਹੋਏ ਧਮਾਕੇ 'ਚ 10 ਲੋਕ ਜ਼ਖਮੀ ਹੋ ਗਏ ਸਨ। ਇੱਕ ਟਵੀਟ ਵਿੱਚ, ਐਨਆਈਏ ਨੇ ਕੈਫੇ ਵਿੱਚ ਦਾਖਲ ਹੁੰਦੇ ਸਮੇਂ ਸ਼ੱਕੀ ਹਮਲਾਵਰ ਦੀ ਟੋਪੀ, ਮਾਸਟ ਅਤੇ ਐਨਕਾਂ ਪਹਿਨੇ ਹੋਏ ਦੀ ਤਸਵੀਰ ਪੋਸਟ ਕੀਤੀ। NIA ਨੇ ਫ਼ੋਨ ਨੰਬਰ ਅਤੇ ਈਮੇਲ ਵੀ ਸਾਂਝੇ ਕੀਤੇ ਹਨ ਜਿੱਥੇ ਲੋਕ ਜਾਣਕਾਰੀ ਭੇਜ ਸਕਦੇ ਹਨ।

ABOUT THE AUTHOR

...view details