ਅੱਕੇ ਲੋਕਾਂ ਨੇ ਆਪਣੇ ਕੌਂਸਲਰ ਦੇ ਦਫਤਰ ਜਾ ਕੇ ਸੁੱਟਿਆ ਸੀਵਰੇਜ ਦਾ ਗੰਦਾ ਪਾਣੀ

By

Published : Apr 12, 2022, 9:18 PM IST

thumbnail

ਲੁਧਿਆਣਾ: ਲੁਧਿਆਣਾ ਦੇ ਬਸਤੀ ਅਬਦੁੱਲਾਪੁਰ ਵਾਰਡ ਨੰਬਰ 47 ਦੇ ਵਿੱਚ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸੀਵਰੇਜ ਦੀ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਬਾਲਟੀਆਂ ਵਿੱਚ ਗੰਦਾ ਪਾਣੀ ਭਰ ਕੇ ਆਪਣੇ ਵਾਰਡ ਦੇ ਕੌਂਸਲਰ ਦੇ ਦਫਤਰ ਅੰਦਰ ਹੀ ਸਾਰਾ ਗੰਦਾ ਪਾਣੀ ਸੁੱਟ ਦਿੱਤਾ। ਇਸ ਦੌਰਾਨ ਕਾਫ਼ੀ ਹੰਗਾਮਾ ਵੀ ਹੋਇਆ ਅਤੇ ਲੋਕਾਂ ਨੇ ਇਲਾਕੇ ਦੀ ਕੌਂਸਲਰ ਦੇ ਪਤੀ ਨਿਰਮਲ ਕੈੜਾ ਦੇ ਖ਼ਿਲਾਫ਼ ਆਪਣਾ ਰੋਸ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੀ ਸੜਕ ਚੰਗੀ ਭਲੀ ਸੀ ਪਰ ਇਸ ਨੂੰ ਤੋੜ ਕੇ ਮੁੜ ਤੋਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜਿਸ ਕਰਕੇ ਗਲੀ ਦੇ ਵਿੱਚ ਪਾਣੀ ਦੀ ਬਲੌਕੇਜ ਸ਼ੁਰੂ ਹੋ ਗਈ ਅਤੇ ਹੁਣ ਸਾਰਾ ਦਿਨ ਜਿੱਥੇ ਗੰਦਾ ਪਾਣੀ ਗਲੀ ਚ ਖੜ੍ਹਾ ਰਹਿੰਦਾ ਹੈ। ਜਿਥੋਂ ਲੰਘਣਾ ਵੀ ਔਖਾ ਹੈ ਇਸ ਦੀਆਂ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.