ਖੇਡ ਸਟੇਡੀਅਮ 'ਚ ਕਰਾਫਟ ਬਾਜ਼ਾਰ ਤੋਂ ਬਾਅਦ ਔਖੇ ਨਜ਼ਰ ਆਏ ਸ਼ਹਿਰ ਵਾਸੀ

By

Published : Apr 12, 2022, 9:27 PM IST

thumbnail

ਹੁਸ਼ਿਆਰਪੁਰ: ਪੰਜਾਬ 'ਚ ਨਵੀਂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਏ ਦਿਨ ਲਗਾਤਾਰ ਵੱਡੇ ਫ਼ੈਸਲੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਪਰ ਸ਼ਾਇਦ ਉਨ੍ਹਾਂ ਦੇ ਹੁਕਮਾਂ ਦਾਅਵਿਆਂ ਅਤੇ ਵਾਅਦਿਆਂ ਦਾ ਸ਼ਹਿਰ ਹੁਸ਼ਿਆਰਪੁਰ ਤੇ ਕੋਈ ਅਸਰ ਨਹੀਂ ਹੈ ਕਿਉਂਕਿ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਹੁਸ਼ਿਆਰਪੁਰ ਦੇ ਲਾਜਵੰਤੀ ਖੇਡ ਸਟੇਡੀਅਮ ਵਿੱਚ ਕਰਾਫਟ ਬਾਜ਼ਾਰ ਕਰਵਾਇਆ ਗਿਆ, ਜਿਸ ਦਾ ਉਦਘਾਟਨ ਹੁਸ਼ਿਆਰਪੁਰ ਤੋਂ ਵਿਧਾਇਕ ਤੇ ਮੰਤਰੀ ਪੰਡਤ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਸੀ। ਇਸ ਮੇਲੇ ਨੂੰ ਖ਼ਤਮ ਹੋਇਆ ਅੱਜ ਦਸ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕਰਾਫਟ ਬਾਜ਼ਾਰ ਵਾਲੇ ਖੇਡ ਮੇਲੇ ਦੀ ਸਮਾਪਤੀ ਤੋਂ ਬਾਅਦ ਇਸ ਖੇਡ ਮੈਦਾਨ ਵਿੱਚ ਗੰਦਗੀ ਦੇ ਢੇਰ ਛੱਡ ਕੇ ਚਲਦੇ ਬਣੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.