ਭਾਜਪਾ ਆਗੂ ਨਿਮਿਸ਼ਾ ਨੇ ਕਿਹਾ, ਪਸ਼ੂ ਲੰਪੀ ਬਿਮਾਰੀ ਨਾਲ ਮਰ ਰਹੇ ਪਰ ਸਰਕਾਰ ਸੁੱਤੀ ਕੁੰਭਕਰਨੀ ਨੀਂਦ

By

Published : Aug 28, 2022, 10:35 PM IST

thumbnail

ਹੁਸ਼ਿਆਰਪੁਰ: ਡੇਰਾ ਧੂਣੇ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਗਊਸ਼ਾਲਾ ਵਿਚ ਲੰਪੀ ਦੀ ਬਿਮਾਰੀ ਨਾਲ ਬਿਮਾਰ ਹੋਈਆਂ ਗਾਵਾਂ ਦਾ ਜਾਇਜਾ ਲੈਣ ਲਈ ਭਾਜਪਾ ਆਗੂ ਨਿਮਿਸ਼ਾ ਮਹਿਤਾ ਪਹੁੰਚੀ। ਉਨ੍ਹਾਂ ਨੇ ਗਊਸ਼ਾਲਾ ਪ੍ਰਬੰਧਕਾਂ ਕੋਲੋਂ ਸਥਿਤੀ ਜਾਇਜਾ ਲਿਆ। ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਅਤੇ ਪੰਜਾਬ ਸਰਕਾਰ 'ਤੇ ਤਿੱਖ਼ੇ ਹਮਲੇ ਕਰਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਗਊਸ਼ਾਲਾ ਇਲਾਕੇ ਦੀ ਸਭ ਤੋਂ ਵੱਡੀ (BJP Leader Nimisha Mehta Round on cowshed) ਗਊਸ਼ਾਲਾ ਹੈ ਅਤੇ ਇਸ ਵਿਚ 64 ਦੇ ਕਰੀਬ (Lumpy skin disease in cows) ਗਾਵਾਂ ਸਨ, ਪਰ ਲੰਪੀ ਦੀ ਬਿਮਾਰੀ ਨਾਲ ਚਾਰ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ 20 ਦੇ ਕਰੀਬ ਗਾਵਾਂ ਇਸ ਬਿਮਾਰੀ ਤੋਂ ਪੀੜਿਤ ਹਨ, ਪਰ ਪੰਜਾਬ ਸਰਕਾਰ ਕੁੰਭਕਰਨੀ ਦੀ ਨੀਂਦ ਸੁੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਪਸ਼ੂਪਾਲਕਾਂ ਦਾ ਪਸ਼ੂ ਧੰਨ ਦਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਆਲੀਸ਼ਾਨ ਇਮਾਰਤਾਂ ਵਿਚ ਬੈਠ ਕੇ ਨੀਤੀਆਂ ਬਣਾ ਕੇ ਲੋਕਾਂ (bjp leader statement on AAP Government) ਨੂੰ ਸਬਜਬਾਗ ਦਿਖ਼ਾ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.