ਚੰਡੀਗੜ੍ਹ ਯੂਨੀਵਰਸਿਟੀ 'ਚ ਹੋਈ ਘਟਨਾ ਤੇ ਡਾ. ਰਾਜ ਕੁਮਾਰ ਵੇਰਕਾ ਦਾ ਬਿਆਨ ਆਇਆ ਸਾਹਮਣੇ

By

Published : Sep 18, 2022, 10:50 PM IST

thumbnail

ਅੰਮ੍ਰਿਤਸਰ: ਚੰਡੀਗੜ੍ਹ ਵਿੱਚ ਇਕ ਨਿੱਜੀ ਯੂਨੀਵਰਸਿਟੀ 'ਚ ਹੋਈ ਘਟਨਾ ਤੇ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਦਾ ਬਿਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੀਡੀਆ ਤੇ ਸੋਸ਼ਲ ਮੀਡੀਆ ਨੂੰ ਸੰਯਮ ਵਰਤਣਾ ਚਾਹੀਦਾ ਹੈ। ਇਹ ਪੰਜਾਬ ਦੀਆਂ ਬੇਟੀਆਂ ਸਾਡੀਆਂ ਆਪਣੀਆਂ ਬੇਟੀਆਂ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕੀਤਾ ਜਾ ਰਿਹਾ ਕਦੀ ਬੇਟੀਆਂ ਦੀ ਵੀਡੀਓ ਸਾਹਮਣੇ ਆਈ ਹੈ, ਕਦੀ 20 ਬੇਟੀਆਂ ਦੀ ਵੀਡੀਓ ਸਾਹਮਣੇ ਆਈ ਹੈ ਤੇ 8 ਦੇ ਕਰੀਬ ਬੇਟੀਆਂ ਵੱਲੋਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਵੈਸਟੀਗੇਸ਼ਨ ਨਹੀਂ ਹੁੰਦੀ, ਸਾਨੂੰ ਜ਼ਿੰਮੇਵਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਹੀ ਬੇਟੀ ਨੂੰ ਬਦਨਾਮ ਨਹੀਂ ਕਰਨਾ ਪਵੇਗਾ ਤੇ ਪੁਲਿਸ ਨੂੰ ਇਕ ਵਾਰ ਫਿਰ ਇਨਵੇਸਟੀਗੇਸ਼ਨ ਕਰਨ ਦੀ ਜ਼ਰੂਰਤ ਹੈ। ਜੇਕਰ ਕੋਈ ਜੁਰਮ ਜਾਂ ਘਟਨਾ ਹੋਈ ਹੈ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬਿਨ੍ਹਾਂ ਇਨਵੈਸਟੀਗੇਸ਼ਨ ਬਿਨ੍ਹਾਂ ਇੰਨਫਰਮੇਸ਼ਨ ਦੇ ਸੋਸ਼ਲ ਮੀਡੀਆ 'ਤੇ ਮੀਡੀਆ ਨੂੰ ਇਕ ਵਾਰ ਸੰਯਮ ਵਰਤਣਾ ਚਾਹੀਦਾ ਹੈ। statement of BJP leader Raj Kumar Verka came out.

TAGGED:

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.