ਸੰਗਰੂਰ: ਲਹਿਰਾਗਾਗਾ ਦੇ ਮੂਨਕ ਨਜ਼ਦੀਕ ਪੈਂਦੇ ਪਿੰਡ ਬੁਸ਼ਹਿਰਾ ਨਜ਼ਦੀਕੀ 2 ਟਰੈਕਟਰਾਂ ਦੀ ਆਪਸੀ ਟੱਕਰ ਨੂੰ ਲੈ ਕੇ ਤਾਏ ਭਤੀਜਾ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਮੂਨਕ ਤੋਂ ਆਪਣੇ ਘਰ ਬਣਾਉਣ ਲਈ ਟਰੈਕਟਰ ਵਿੱਚ ਸਾਮਾਨ ਲੈ ਕੇ ਜਾ ਰਿਹਾ ਸੀ। ਨਜ਼ਦੀਕ ਪੈਂਦੇ ਪਿੰਡ ਬੁਸ਼ਹਿਰਾ ਦੇ ਇੱਕ ਜ਼ਿਮੀਂਦਾਰ ਨਾਜਰ ਸਿੰਘ ਆਪਣੇ ਇੱਕ ਛੋਟੇ ਭਤੀਜੇ ਅਮਨਜੋਤ ਸਿੰਘ ਸਮੇਤ ਮਕਾਨ ਬਣਾਉਣ ਲਈ ਆਪਣੇ ਸਵਰਾਜ ਟਰੈਕਟਰ ਉੱਤੇ ਸਵਾਰ ਹੋ ਕੇ ਮੂਨਕ ਤੋਂ ਕੁਝ ਸਮਾਨ ਦੇ ਲੈ ਕੇ ਘਰ ਨੂੰ ਆ ਰਿਹਾ ਸੀ। ਜਦੋਂ ਉਹ ਪਿੰਡ ਦੀ ਅਨਾਜ ਮੰਡੀ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਸੀਮਿੰਟ ਦੇ ਭਰੇ ਟਰੈਕਟਰ ਨੇ ਇਸ ਦੂਜੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ।