ਪੁਲਿਸ ਨੇ ਵਿਦਿਆਰਥਣਾਂ ਅਤੇ ਸਟਾਫ਼ ਨੂੰ ਔਰਤਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਵਾਇਆ
ਅੰਮ੍ਰਿਤਸਰ: ਮਾਨਯੋਗ ਡਾ. ਸੁਖਚੈਨ ਸਿੰਘ ਗਿੱਲ ਪੁਲੀਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਰੂਪ ਰਾਣੀ ਕਾਲਜ ਵਿਖੇ ਪੰਜਾਬ ਪੁਲਿਸ ਦੀ ਏਸੀਪੀ ਡਾ.ਮਨਪ੍ਰੀਤ ਕੌਰ ਸਾਈਬਰ ਕਰਾਇਮ ਅੰਮ੍ਰਿਤਸਰ ਜੀ ਦੀ ਅਗਵਾਈ ਵਿੱਚ NSS ਯੂਨਿਟ ਸਰੂਪ ਰਾਣੀ ਸਰਕਾਰੀ ਕਾਲਜ ਫਾਰ ਵੋਮੈਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਇੱਕ ਬਹੁ ਮੰਤਵੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਮਨਪ੍ਰੀਤ ਕੌਰ ਨੇ ਅੰਮ੍ਰਿਤਸਰ ਦੇ ਵਿਦਿਆਰਥਣਾਂ ਅਤੇ ਸਟਾਫ਼ ਨੂੰ ਔਰਤਾਂ ਦੀ ਸੁਰੱਖਿਆ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ। ਅੱਜ ਦੇ ਅਪਰਾਧਾਂ ਵਿੱਚ ਚੱਲ ਰਹੇ ਬਹੁਤ ਹੀ ਖ਼ਤਰਨਾਕ ਅਪਰਾਧ ਸਾਈਬਰ ਕਰਾਇਮ ਬਾਰੇ ਬਹੁਤ ਡੀਟੇਲ ਵਿੱਚ ਜਾਗਰੂਕ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਕਿਸੇ ਨਾਲ ਵੀ ਆਪਣੀ ਪਰਸਨਲ ਜਾਣਕਾਰੀ ਸ਼ੇਅਰ ਨਾ ਕਰੋ, ਕਿਸੇ ਨਾਲ OTP ਸ਼ੇਅਰ ਨਾ ਕਰੋ, ਕਿਸੇ ਵੀ ਲਿੰਕ ਤੇ ਕਲਿੱਕ ਨਾ ਕਰੋ ਅਤੇ ਸਾਂਝ ਕੇਂਦਰਾਂ ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਹੂਲਤਾਂ ਬਾਰੇ, ਟਰੈਫਿਕ ਨਿਯਮਾਂ ਬਾਰੇ, ਔਰਤਾਂ ਦੀ ਸੁਰੱਖਿਆ ਬਾਰੇ, ਨਸ਼ਿਆਂ ਦੀ ਬੁਰਾਈ ਤੋਂ ਸੁਚੇਤ ਕੀਤਾ।