ਨਿਹੰਗ ਸਿੰਘ ਜਥੇਬੰਦੀਆਂ ਨੇ ਸਜਾਇਆ ਮਾਘੀ ਮੌਕੇ ਮਹੱਲਾ, ਹਜ਼ਾਰਾ ਦੀ ਤਦਾਤ 'ਚ ਪੁਹੰਚੇ ਸਿੰਘ

By

Published : Jan 15, 2021, 9:29 PM IST

thumbnail

ਸ੍ਰੀ ਮੁਕਤਸਰ ਸਾਹਿਬ: ਇੱਥੇ ਮਾਘੀ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਸਜਾਇਆ। ਇਸ ਮੌਕੇ ਘੋੜਿਆਂ ਉੱਤੇ ਸਵਾਰ ਹੋ ਰਵਾਇਤੀ ਸ਼ਸ਼ਤਰਾਂ ਨਾਲ ਨਿਹੰਗ ਸਿੰਘ ਮਹੱਲੇ ਵਿੱਚ ਸ਼ਾਮਿਲ ਹੋਏ। ਹਰ ਸਾਲ ਨਿਹੰਗ ਸਿੰਘ ਜਥੇਬੰਦੀਆ ਵੱਲੋਂ ਸਜਾਏ ਜਾਣ ਵਾਲਾ ਮਹੱਲਾ ਇਸ ਵਾਰ ਵੀ ਜਥੇਬੰਦੀਆ ਨੇ ਸਜਾਇਆ। ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 6 ਉੱਤੇ ਸਥਿਤ ਬਾਬਾ ਨੈਣਾ ਸਿੰਘ ਛਾਉਣੀ ਤੋਂ ਇਹ ਮਹੱਲਾ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਦੌਰਾਨ ਵੱਖ-ਵੱਖ ਨਿਹੰਗ ਜਥੇਬੰਦੀਆਂ ਦੇ ਜਥੇਦਾਰ ਨਿਸ਼ਾਨਾਂ ਨਾਲ ਸ਼ਾਮਲ ਹੋਏ। ਬਾਬਾ ਬਲਬੀਰ ਸਿੰਘ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ 'ਤੇ ਬੋਲਦੇ ਹੋਏ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.