ਮਲਟੀਪਰਪਜ਼ ਦੇ ਹੈਲਥ ਵਰਕਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਪ੍ਰਦਰਸ਼ਨ
![ETV Thumbnail thumbnail](https://etvbharatimages.akamaized.net/etvbharat/prod-images/320-214-7060010-thumbnail-3x2-chddd.jpg)
ਚੰਡੀਗੜ੍ਹ: ਮਲਟੀਪਰਪਜ਼ ਦੇ ਹੈਲਥ ਵਰਕਰਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਂਮਾਰੀ ਨੂੰ ਧਿਆਨ ਰੱਖਦੇ ਹੋਏ ਵਰਕਰਾਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਨਿਰੰਤਰ ਦਿਨ-ਰਾਤ ਜਾਰੀ ਰੱਖਣ ਐਲਾਨ ਕੀਤਾ ਹੈ। ਵਰਕਰਾਂ ਨੇ ਕਿਹਾ ਕਿ 1263 ਹੈਲਥ ਵਰਕਰ 10,300 ਰੁਪਏ 'ਤੇ ਕੰਮ ਕਰ ਕਹੇ ਹਨ। ਇਸ ਘੱਟ ਤਨਖਾਹ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ।