ਭਾਰਤ ਬੰਦ ਨੂੰ ਲੈਕੇ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ, ਹਰ ਵਰਗ ਨੇ ਦਿੱਤਾ ਸਮੱਰਥਨ

By

Published : Dec 7, 2020, 9:19 PM IST

thumbnail

ਸ਼੍ਰੀ ਫ਼ਤਿਹਗੜ੍ਹ ਸਾਹਿਬ: ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨਾਂ ਵਲੋਂ ਦਿੱਲੀ ਵਿੱਚ ਅੰਦੋਲਨ ਚੱਲ ਰਿਹਾ ਹੈ ਜਿਸ ਦੇ ਤਹਿਤ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਨੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਨੂੰ ਮੁੱਖ ਰੱਖਦਿਆਂ ਸਮੂਹ ਫਤਹਿਗਡ਼੍ਹ ਸਾਹਿਬ ਨਿਵਾਸੀ, ਦੁਕਾਨਦਾਰ ,ਆੜ੍ਹਤੀ, ਵਪਾਰੀ, ਮਜ਼ਦੂਰ, ਕਿਸਾਨ, ਕਾਰੋਬਾਰੀਆਂ ਨੇ ਮੀਟਿੰਗ ਉਪਰੰਤ ਸੰਪੂਰਨ ਤੌਰ 'ਤੇ ਬੰਦ ਕਰਨ ਦਾ ਸਮਰਥਨ ਦਿੱਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਿੰਘ ਭੁੱਟਾ ਨੇ ਕਿਹਾ ਕਿ ਅੱਜ ਦੇਸ਼ ਵਾਸੀ ਆਪਣੇ ਹੱਕਾਂ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ ਜੋ ਕਿ ਪੰਜਾਬ ਵਿੱਚੋਂ ਉੱਠਿਆ ਅੰਦੋਲਨ ਅੱਜ ਦੇਸ਼ ਭਰ ਵਿਚ ਲੋਕ ਅੰਦੋਲਨ ਬਣ ਚੁੱਕਿਆ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.