ਰਿਕਸ਼ਾ ਚਾਲਕ ਦੇ ਨਾਂਅ 'ਤੇ 80 ਹਜ਼ਾਰ ਰੁਪਏ ਕਰਜ਼ਾ ਲੈ ਕੇ ਮਾਰੀ ਠੱਗੀ
ਅੰਮ੍ਰਿਤਸਰ: ਇੱਕ ਰਿਕਸ਼ਾ ਚਾਲਕ ਨਾਲ ਠੱਗੀ ਮਾਰਦੇ ਹੋਏ ਉਸਦੇ ਹੀ ਇੱਕ ਜਾਣ-ਪਛਾਣ ਵਾਲੇ ਵਿਅਕਤੀ ਨੇ 80 ਹਜ਼ਾਰ ਰੁਪਏ ਦਾ ਬਜਾਜ ਫਾਈਨਾਂਸ ਕੰਪਨੀ ਤੋਂ ਲੋਨ ਲੈ ਲਿਆ। ਪੀੜਤ ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਇੱਕ ਦੋਸਤ ਨੂੰ 50 ਹਜ਼ਾਰ ਰੁਪਏ ਵਿਆਜ਼ 'ਤੇ ਲੈਣ ਵਾਸਤੇ ਬੇਨਤੀ ਕੀਤੀ ਸੀ ਤਾਂ ਅੱਗੇ ਜਸਵੰਤ ਸਿੰਘ ਨਾਂਅ ਦੇ ਵਿਅਕਤੀ ਨੇ ਉਸਦੇ ਮੋਬਾਇਲ ਤੋਂ OTP ਲੈ ਕੇ ਕੰਪਨੀ ਤੋਂ 80 ਹਜ਼ਾਰ ਕਰਜ਼ਾ ਲੈ ਕੇ ਰਫੂ ਚੱਕਰ ਹੋ ਗਿਆ। ਹੁਣ ਕੰਪਨੀ ਵਾਲੇ ਗੁਰਮੇਜ ਸਿੰਘ ਕੋਲੋਂ ਪੈਸੇ ਮੰਗ ਰਹੇ ਹਨ। ਉਸ ਨੇ ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਹੋਈ ਹੈ। ਦੂਜੇ ਪਾਸੇ ਜਸਵੰਤ ਸਿੰਘ ਜੋ ਅਸਲੀਅਤ ਵਿੱਚ ਸੰਦੀਪ ਸਿੰਘ ਉਰਫ ਮਨੀ ਹੈ, ਨੇ ਧੋਖਾਧੜੀ ਨਾ ਕੀਤੇ ਜਾਣ ਬਾਰੇ ਕਹਿ ਕੇ ਗੱਲਬਾਤ ਤੋਂ ਕਰਨ ਇਨਕਾਰ ਕਰ ਦਿੱਤਾ।