ਮੰਡੀ ਵਿੱਚ ਲੱਗੇ ਕੈਮਰੇ, ਅਨਾਜ ਚੋਰਾਂ 'ਤੇ ਰਹੇਗੀ ਨਜ਼ਰ

By

Published : Oct 28, 2020, 1:25 PM IST

thumbnail

ਸੰਗਰੂਰ: ਅਨਾਜ ਚੋਰੀ ਹੋਣ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਧੂਰੀ ਆੜਤੀ ਐਸੋਸੀਏਸ਼ਨ ਨੇ ਧੂਰੀ ਅਨਾਜ ਮੰਡੀ ਦੇ ਚਾਰੋ ਪਾਸੇ ਸੀ.ਸੀ.ਟੀ.ਵੀ. ਕੈਮਰੇ ਲਗਾ ਦਿੱਤੇ ਹਨ ਜਿਸ ਨਾਲ ਅਨਾਜ ਚੋਰਾਂ 'ਤੇ ਨਜ਼ਰ ਰਹੇਗੀ। ਧੂਰੀ ਡੀ.ਐਸ.ਪੀ. ਪਰਮਜੀਤ ਸਿੰਘ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆੜਤੀਆ ਐਸੋਸੀਏਸਨ ਦਾ ਬਹੁਤ ਵਧੀਆ ਉਪਰਾਲਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਵੱਡੀਆਂ ਵਪਾਰਕ ਸੰਸਥਾਵਾਂ ਨੂੰ ਵੀ ਇਸ ਤਰ੍ਹਾਂ ਨਾਲ ਕੈਮਰੇ ਲਾਗਵਾਉਣੇ ਚਾਹੀਦੇ ਹਨ। ਆੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੱਘ ਸਮਰਾ ਨੇ ਕਿਹਾ ਕੇ ਅਸੀਂ ਮੰਡੀ ਵਿੱਚ 2 ਲੱਖ ਦੀ ਮਦਦ ਨਾਲ 12 ਕੈਮਰੇ ਲਗਵਾਏ ਹਨ ਅਤੇ ਐਨ.ਆਰ.ਬੀ. ਲਗਵਾਇਆ ਹੈ ਜਿਸ ਦੇ ਉੱਪਰ ਲੋਡ ਮੁਤਾਬਕ 32 ਕੈਮਰੇ ਹੋਰ ਲਗਵਾਏ ਜਾ ਸਕਦੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.