ਸਰਕਾਰੀ ਸਕੂਲ ’ਚ ਐੱਨਆਰਆਈ ਵਲੋਂ ਕੀਤੀ ਗਈ ਬੱਚਿਆਂ ਦੀ ਪੜ੍ਹਾਈ ਲਈ ਮਦਦ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ l ਜਿਸ ਵਿੱਚ ਉੱਘੇ ਸਮਾਜਸੇਵੀ ਤੇ ਖੇਡ ਪ੍ਰਮੋਟਰ ਐੱਨਆਰਆਈ ਜੀਤ ਬਾਬਾ ਬੈਲਜੀਅਮ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਦੌਰਾਨ ਐੱਨਆਰਆਈ ਦੇ ਪਿਤਾ ਨਰਿੰਦਰ ਬੰਗਾ ਨੇ ਕਿਹਾ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ ਉਹ ਐੱਨਆਰਆਈ ਕਰ ਰਹੇ ਹਨ। ਇਹ ਪਰਵਾਸੀ ਭਾਰਤੀ ਹਰ ਸਾਲ ਪੰਜਾਬ ਆ ਕੇ ਵੱਖ ਵੱਖ ਸਕੂਲਾਂ ,ਕਾਲਜਾਂ ਤੇ ਲੋੜਵੰਦਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਹਨ ਅਤੇ ਕੱਬਡੀ ਨੂੰ ਪ੍ਰਮੋਟ ਕਰਨ ਲਈ ਪੰਜਾਬ ਅਤੇ ਪੂਰੇ ਯੂਰੋਪ 'ਚ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਨ।