Garhshankar News: ਗੜ੍ਹਸ਼ੰਕਰ ਨੰਗਲ ਰੋਡ ਨੂੰ ਜਾਂਦੀ ਪੁਲੀ 'ਚ ਪਿਆ ਪਾੜ, ਆਵਾਜਾਈ ਪ੍ਰਭਾਵਿਤ

By ETV Bharat Punjabi Team

Published : Aug 28, 2023, 11:55 AM IST

thumbnail

ਹੁਸ਼ਿਆਰਪੁਰ: ਬੀਤੇ ਕਾਫੀ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਰਸਾਤ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ। ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ਨੰਗਲ ਰੋਡ 'ਤੇ ਪੈਂਦੇ ਸ਼ਾਹਪੁਰ  ਨਜ਼ਦੀਕ ਘਾਟੇ ਤੋਂ ਸਾਹਮਣੇ ਆਇਆ ਹੈ, ਜਿੱਥੇ ਤੋਂ ਜਿਥੇ ਸੜਕ ਵਿਚਕਾਰ ਪੁਲੀ ਟੁੱਟਣ ਨਾਲ ਬੀਤ ਇਲਾਕੇ ਦੇ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਨਾਲ ਗੜ੍ਹਸ਼ੰਕਰ ਦੇ ਲੋਕਾਂ ਦਾ ਸ਼ਹਿਰ ਨਾਲੋਂ ਸੰਪਰਕ ਵੀ ਟੁੱਟ ਗਿਆ ਹੈ। ਮਾਮਲੇ ਸਬੰਧੀ ਜਾਣਕਰੀ ਦਿੰਦਿਆਂ ਕੰਢੀ ਸੰਘਰਸ਼ ਕਮੇਟੀ ਕਨਵੀਨਰ ਦਰਸ਼ਨ ਸਿੰਘ ਮੱਟੂ ਨੇ ਦੱਸਿਆ ਕਿ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਇਹ ਹਾਦਸਾ ਵਾਪਰਿਆ ਹੈ। ਸੜਕ ਹਲਕੇ ਪੱਧਰ ਦੀ ਹੈ ਤੇ ਇਸ ਉੱਤੇ ਵਾਹਨ ਭਰੇ ਗੁਜ਼ਰਦੇ ਹਨ ਜਿਸ ਕਾਰਨ ਇਹ ਅਕਸਰ ਹੀ ਟੁੱਟ ਜਾਂਦੀ ਹੈ। ਜਿਸ ਕਾਰਨ ਲੋਕਾਂ ਨੂੰ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਹੈ । ਗੜ੍ਹਸ਼ੰਕਰ ਨੰਗਲ ਰੋੜ ਸੜਕ ਜਿਹੜੀ ਕਿ ਹਿਮਾਚਲ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਵੀ ਜੋੜਦੀ ਹੈ ਇਸ ਪੁਲੀ ਦੇ ਟੁੱਟਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਦਾ ਆਰੋਪ ਹੈ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਮੌਕਾ ਦੇਖਣ ਨਹੀਂ ਆਇਆ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.